ਸੈਮਸੰਗ ਨੇ ‘M-Series’ ਦੇ ਨਵੇਂ ਸਮਾਰਟ ਫੋਨ ਕੀਤੇ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਇੰਡੀਆ ‘ਚ ਆਪਣੇ ਦੋ ਨਵੇਂ ਸਮਾਰਟਫੋਨ M10s ਤੇ M30s...

'M-Series' new smart phones

ਨਵੀਂ ਦਿੱਲੀ: ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਇੰਡੀਆ ‘ਚ ਆਪਣੇ ਦੋ ਨਵੇਂ ਸਮਾਰਟਫੋਨ M10s ਤੇ M30s ਲਾਂਚ ਕਰ ਦਿੱਤੇ ਹਨ। ਸੈਮਸੰਗ ਨੇ M10s ਦੀ ਕੀਮਤ 8,999 ਰੁਪਏ ਰੱਖੀ ਹੈ ਜਦਕਿ M30s ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੈ। ਇਹ ਦੋਵੇਂ ਸਮਾਰਟਫੋਨ ਅੇਮਜਾਨ ਇੰਡੀਆ ‘ਤੇ ਖਰੀਦੇ ਜਾਣ ਲਈ ਉਪਲੱਬਧ ਹੋਣਗੇ ਤੇ ਇਨ੍ਹਾਂ ਦੀ ਸੇਲ 29 ਸਤੰਬਰ ਤੋਂ ਸ਼ੁਰੂ ਹੋਵੇਗੀ। ਸਮਾਰਟਫੋਨ ਦੀ ਕੀਮਤ: ਸੈਮਸੰਗ ਨੇ M10s ਸਮਾਰਟਫੋਨ ਦਾ 3ਜੀਬੀ ਤੇ 32ਜੀਬੀ ਸਟੋਰੇਜ ਵੈਰੀਅੰਟ ਨੂੰ ਲਾਂਚ ਕੀਤਾ ਹੈ।

ਇਸ ਦੀ ਕੀਮਤ 8999 ਰਪਏ ਤੈਅ ਕੀਤੀ ਗਈ ਹੈ। ਉਧਰ ਸੈਮਸੰਗ ਨੇ M10s ਦੇ ਦੋ ਵੈਰੀਅੰਟ ਲਾਂਚ ਕੀਤੇ ਹਨ। M30s ਦਾ 4ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੈਰੀਅੰਟ 13,999 ਰੁਪਏ ਤੇ ਇਸ ਤੋਂ ਇਲਾਵਾ ਕੰਪਨੀ ਨੇ 6 ਜੀਬੀ ਤੇ 64 ਜੀਬੀ ਸਟੋਰੇਜ ਵੈਰੀਅੰਟ ਦੀ ਕੀਮਤ 16,999 ਰੁਪਏ ਤੈਅ ਕੀਤੀ ਹੈ। M10s ਦੀ ਖੂਬੀਆਂ: ਸੈਮਸੰਗ ਗਲੈਕਸੀ M10s ‘ਚ 6.4 ਇੰਚ ਦਾ ਐਚਡੀ ਰੈਜਾਲੂਸ਼ਨ (1520x720 ਪਿਕਸਲ) ਵਾਲਾ ਡਿਸਪਲੇ ਦਿੱਤਾ ਗਿਆ ਹੈ।M10s ਸਮਾਰਟਫੋਨ Exynos 7884 ਪ੍ਰਸੈਸਰ ‘ਤੇ ਕੰਮ ਕਰਦਾ ਹੈ।

ਸਮਾਰਟਫੋਨ ‘ਚ 3ਜੀਬੀ ਰੈਮ ਦਾ ਸਪੋਰਟ ਦਿੱਤਾ ਗਿਆ ਹੈ। M10s ਦੇ ਬੈਕ ਪੈਨਲ ‘ਤੇ ਕੰਪਨੀ ਨੇ ਡਿਊਲ ਕੈਮਰਾ ਸੈਟਅੱਪ ਦਿੱਤਾ ਹੈ। ਸਮਾਰਟਫੋਨ ‘ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਹੈ। ਸੈਲਫੀ ਲਈ ਫੋਨ ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4000 mAh ਦੀ ਬੈਟਰੀ ਦਿੱਤੀ ਗਈ ਹੈ। M30s ਦੀ ਖੁਬੀਆਂ: ਸੈਮਸੰਗ ਗਲੈਕਸੀ M30s ‘ਚ 6.4 ਇੰਚ ਦਾ ਐਚਡੀ ਰੈਜਾਲੂਸ਼ਨ ਵਾਲਾ ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਸਮਾਰਟਫੋਨ ‘ਚ 4 ਜੀਬੀ ਤੇ 6 ਜੀਬੀ ਰੈਮ ਦੇ ਵੈਰੀਅੰਟ ‘ਚ ਲਾਂਚ ਕੀਤਾ ਗਿਆ ਹੈ।

ਫੋਨ ‘ਚ 6000 mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ ‘ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਹੈ। ਸਮਾਰਟਫੋਨ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ‘ਚ 8 ਮੈਗਾਪਿਕਸਲ ਦਾ ਅਲਟ੍ਰਾਵਾਈਡ ਸੈਂਸਰ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ।