ਐਪਲ ਅਤੇ ਸੈਮਸੰਗ ਦੇ 7 ਸਾਲ ਪੁਰਾਣੇ ਪੇਟੈਂਟ ਲੜਾਈ ਦਾ ਹੋਇਆ ਨਿਪਟਾਰਾ

ਏਜੰਸੀ

ਖ਼ਬਰਾਂ, ਵਪਾਰ

ਐਪਲ ਅਤੇ ਸੈਮਸੰਗ 'ਚ ਪਿਛਲੇ 7 ਸਾਲਾਂ ਤੋਂ ਚੱਲ ਰਹੀ ਪੇਟੈਂਟ ਫ਼ਾਈਟ ਦਾ ਨਿਪਟਾਰਾ ਹੋ ਗਿਆ ਹੈ। ਇਸ ਲੜਾਈ ਵਿਚ ਐਪਲ ਨੇ ਸੈਮਸੰਗ 'ਤੇ ਇਲਜ਼ਾਮ ਲਗਾਇਆ ਸੀ ਕਿ ਉਸਨੇ...

Apple and Samsung

ਐਪਲ ਅਤੇ ਸੈਮਸੰਗ 'ਚ ਪਿਛਲੇ 7 ਸਾਲਾਂ ਤੋਂ ਚੱਲ ਰਹੀ ਪੇਟੈਂਟ ਫ਼ਾਈਟ ਦਾ ਨਿਪਟਾਰਾ ਹੋ ਗਿਆ ਹੈ। ਇਸ ਲੜਾਈ ਵਿਚ ਐਪਲ ਨੇ ਸੈਮਸੰਗ 'ਤੇ ਇਲਜ਼ਾਮ ਲਗਾਇਆ ਸੀ ਕਿ ਉਸਨੇ iPhone ਦਾ ਡਿਜ਼ਾਈਨ ਕਾਪੀ ਕੀਤਾ ਹੈ ਅਤੇ ਇਸ ਵਜ੍ਹਾ ਨਾਲ ਸੈਮਸੰਗ ਨੂੰ ਪੇਨਲਟੀ ਦੇ ਤੌਰ 'ਤੇ ਪੈਸਿਆਂ ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਸੀ। ਰਿਪੋਰਟ ਦੇ ਮੁਤਾਬਕ ਅੱਜ ਅਦਾਲਤ ਵਿਚ ਜੱਜ ਲੂਸੀ ਕੋਹ ਨੇ ਕਿਹਾ ਹੈ ਕਿ ਦੋਹਾਂ ਕੰਪਨੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਇਕ ਸਮਝੌਤਾ ਕਰ ਚੁਕੇ ਹਨ। ਫਿਲਹਾਲ ਨਿਪਟਾਰੇ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਸੈਟਲਮੈਂਟ ਅਮਰੀਕੀ ਡਿਸਟ੍ਰਿਕਟ ਕੋਰਟ ਫ਼ਾਰ ਨਾਰਦਰਨ, ਡਿਸਟ੍ਰਿਕਟ ਆਫ਼ ਕੈਲਿਫੋਰਨਿਆ ਵਿਚ ਕੀਤੀ ਗਈ ਹੈ। ਇਹ ਪੇਟੈਂਟ ਨਾਲ ਜੁਡ਼ੀ ਲੜਾਈ ਸਾਲ 2011 'ਚ ਸ਼ੁਰੂ ਹੋਈ ਸੀ ਜਿਸ ਵਿਚ ਸ਼ੁਰੂਆਤ ਵਿਚ ਅਦਾਲਤ ਨੇ ਐਪਲ ਦੇ ਪੱਖ ਵਿਚ ਫੈਸਲਾ ਸੁਣਾਉਂਦੇ ਹੋਏ ਸੈਮਸੰਗ ਤੋਂ 1 ਬਿਲੀਅਨ ਡਾਲਰ ਦਾ ਜੁਰਮਾਨਾ ਮੰਗਿਆ ਸੀ ਪਰ ਇਹ ਮਾਮਲਾ ਇਥੇ ਖਤਮ ਨਹੀਂ ਹੋਇਆ ਸੀ। ਐਪਲ ਨੇ ਸੈਮਸੰਗ 'ਤੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਆਈਫੋਨ ਦੇ ਯੂਜ਼ਰ ਇੰਟਰਫੇਸ ਅਤੇ ਬੇਸਿਕ ਡਿਜ਼ਾਇਨ ਨੂੰ ਕਾਪੀ ਕੀਤਾ ਹੈ।

ਇਸ ਤੋਂ ਇਲਾਵਾ iOS ਹੋਮ ਸਕਰੀਨ, iPhone 3G ਡਿਜ਼ਾਇਨ ਪੇਟੈਂਟ ਅਤੇ ਮੈਸੇਜਿਸ ਇੰਟਰਫੇਸ ਦੀ ਵੀ ਨਕਲ ਸੈਮਸੰਗ ਨੇ ਕੀਤੀ ਹੈ।  ਰਿਪੋਰਟ ਦੇ ਮੁਤਾਬਕ ਸ਼ੁਰੂਆਤੀ ਦਿਨਾਂ ਵਿਚ ਨਾਲ ਕਮਾਉਣ ਲਈ ਸੈਮਸੰਗ ਨੇ ਐਪਲ ਦੇ ਡਿਜ਼ਾਇਨ ਨੂੰ ਕਾਪੀ ਕੀਤਾ ਸੀ। ਭੁਗਤਾਨ ਦੇ ਬਾਰੇ ਵਿਚ ਪੁੱਛਣ 'ਤੇ ਐਪਲ ਬੁਲਾਰੇ ਨੇ ਮਈ 'ਚ ਅਦਾਲਤ ਦੇ ਫੈਸਲੇ ਦੀ ਗੱਲ ਸੁਣਾਉਂਦੇ ਹੋਏ ਦੱਸਿਆ ਹੈ ਕਿ ਸੈਮਸੰਗ 539 ਮਿਲੀਇਨ ਡਾਲਰ ਦੇ ਨੁਕਸਾਨ ਦਾ ਜ਼ਿੰਮੇਦਾਰ ਹੈ ਪਰ ਸਾਫ਼ ਨਹੀਂ ਕੀਤਾ ਗਿਆ ਕਿ ਸੈਟਲਮੈਂਟ ਕਿੰਨੇ ਪੈਸਿਆਂ ਦੇ ਭੁਗਤਾਨ 'ਚ ਕੀਤੀ ਗਈ।

ਐਪਲ ਨੇ ਫਿਲਹਾਲ ਇਸ ਕੇਸ ਨੂੰ ਸੈਟਲ ਕਰਨ ਲਈ ਜਿਨ੍ਹਾਂ ਸ਼ਰਤਾਂ ਨੂੰ ਮੰਨਿਆ ਹੈ ਉਸ ਦੇ ਬਾਰੇ ਵਿਚ ਮੀਡੀਆ ਨੂੰ ਨਹੀਂ ਦਸਿਆ ਗਿਆ ਹੈ ਪਰ ਕੰਪਨੀ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਐਪਲ ਅਪਣੀ ਡਿਵਾਇਸਿਸ ਦੇ ਡਿਜ਼ਾਇਨ ਨੂੰ ਲੈ ਕੇ ਕਾਫੀ ਗੰਭੀਰ ਹੈ। ਇਹ ਮਾਮਲਾ ਹਮੇਸ਼ਾ ਪੈਸਿਆਂ ਤੋਂ ਵੱਧ ਕਰ ਰਿਹਾ ਹੈ। ਸਾਡੀ ਟੀਮ ਗਾਹਕਾਂ ਨੂੰ ਖੁਸ਼ ਕਰਨ ਵਾਲੀ ਤਕਨੀਕੀ 'ਤੇ ਕੰਮ ਕਰਦੀ ਰਹਿੰਦੀ ਹੈ। ਐਪਲ ਨੇ ਆਈਫੋਨ ਦੇ ਨਾਲ ਸਮਾਰਟਫੋਨਾਂ ਵਿਚ ਕ੍ਰਾਂਤੀ ਲਿਆਈ ਪਰ ਸੈਮਸੰਗ ਨੇ ਸਾਡੇ ਡਿਜ਼ਾਇਨ ਦੀ ਨਕਲ ਕੀਤੀ। ਇਸ ਮਾਮਲੇ ਵਿਚ ਸੈਮਸੰਗ ਦੇ ਵਲੋਂ ਹੁਣੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। (ਏਜੰਸੀ)