Royal Enfield ਬਾਰੇ ਆਈ ਵੱਡੀ ਖ਼ਬਰ, ਬੰਦ ਹੋ ਸਕਦੀ ਐ 500cc Bullet ਦੀ ਵਿਕਰੀ
ਦੇਸ਼ ਦੀ ਸਭ ਤੋਂ ਮਸ਼ਹੂਰ ਬਾਈਕ ਨਿਰਮਾਤਾ ਕੰਪਨੀ Royal Enfield ਲੰਬੇ ਸਮੇਂ ਤੋਂ ਭਾਰਤੀ ਬਜ਼ਾਰ ਵਿਚ ਅਪਣੀਆਂ ਬੇਹਤਰੀਨ ਬਾਈਕਸ ਨੂੰ ਪੇਸ਼ ਕਰ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਮਸ਼ਹੂਰ ਬਾਈਕ ਨਿਰਮਾਤਾ ਕੰਪਨੀ Royal Enfield ਲੰਬੇ ਸਮੇਂ ਤੋਂ ਭਾਰਤੀ ਬਜ਼ਾਰ ਵਿਚ ਅਪਣੀਆਂ ਬੇਹਤਰੀਨ ਬਾਈਕਸ ਨੂੰ ਪੇਸ਼ ਕਰ ਰਹੀ ਹੈ। ਕੰਪਨੀ ਦੇ ਵਹੀਕਲ ਪੋਰਟਫੋਲੀਓ ਵਿਚ 350 ਸੀਸੀ, 500 ਸੀਸੀ ਅਤੇ 650 ਸੀਸੀ ਦੀ ਇੰਜਣ ਦੀ ਸਮਰੱਥਾ ਵਾਲੀਆਂ ਬਾਈਕਸ ਸ਼ਾਮਲ ਹਨ। ਪਰ ਹੁਣ ਵੱਡੀ ਖ਼ਬਰ ਆ ਰਹੀ ਹੈ ਕਿ ਕੰਪਨੀ ਭਾਰਤੀ ਬਜ਼ਾਰ ਵਿਚ ਅਪਣੇ 500 ਸੀਸੀ ਦੀਆਂ ਬਾਈਕਸ ਦੀ ਵਿਕਰੀ ਬੰਦ ਕਰ ਸਕਦੀ ਹੈ।
ਇਸ ਇੰਜਣ ਦੀ ਵਰਤੋਂ ਕੰਪਨੀ ਅਪਣੇ ਕਲਾਸਿਕ ਅਤੇ ਥੰਡਰਬਰਡ ਵਰਗੇ ਮਸ਼ਹੂਰ ਮਾਡਲ ਵਿਚ ਵੀ ਕਰਦੀ ਹੈ। ਦਰਅਸਲ ਇਹ ਪੂਰਾ ਮਾਮਲਾ ਹੀ BS-6 ਅਪਡੇਸ਼ਨ ਨੂੰ ਲੈ ਕੇ ਹੈ। ਅਗਲੇ ਸਾਲ ਮਾਰਚ ਮਹੀਨੇ ਤੋਂ ਦੇਸ਼ ਭਰ ‘ਚ ਵਾਹਨਾਂ ਵਿਚ ਸਿਰਫ ਬੀਐਸ-6 ਸਟੈਂਡਰਡ ਵਾਲੇ ਇੰਜਣ ਹੀ ਵਰਤੇ ਜਾਣਗੇ। ਅਜਿਹੇ ਵਿਚ ਸਾਰੇ ਵਾਹਨ ਨਿਰਮਾਤਾਵਾਂ ਨੂੰ ਅਪਣੇ ਵਾਹਨਾਂ ਨੂੰ ਅਪਡੇਟ ਕਰਨਾ ਹੋਵੇਗਾ।
ਉੱਥੇ ਹੀ Royal Enfield ਦੀ 500 ਸੀਸੀ ਦੀ ਸਮਰੱਥਾ ਵਾਲੀ ਬਾਈਕਸ ਦੀ ਵਿਕਰੀ ਕੁਝ ਖ਼ਾਸ ਨਹੀਂ ਹੈ, ਪਿਛਲੇ ਕੁਝ ਸਮੇਂ ਦੌਰਾਨ ਇਹਨਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹਨਾਂ ਬਾਈਕਸ ਨੂੰ ਅਪਡੇਟ ਕੀਤਾ ਜਾਂਦਾ ਹੈ ਤਾਂ ਬਾਈਕਸ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋਵੇਗਾ, ਜਿਸ ਦਾ ਅਸਰ ਇਹਨਾਂ ਦੀ ਵਿਕਰੀ ‘ਤੇ ਹੋਵੇਗਾ। ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਕ ਰਿਪੋਰਟ ਅਨੁਸਾਰ ਮੌਜੂਦਾ 350 ਸੀਸੀ ਅਤੇ 500 ਸੀਸੀ ਦੀ ਸਮਰੱਥਾ ਵਾਲੇ ਇੰਜਣ ਨਵੇਂ ਸਟੈਂਡਰਡ ਦਾ ਪਾਲਣ ਨਹੀਂ ਕਰਦੇ ਅਤੇ ਇਸ ਦੀ ਮੰਗ ਵਿਚ ਵੀ ਕਮੀ ਆ ਰਹੀ ਹੈ। ਦੱਸ ਦਈਏ ਕਿ ਕੰਪਨੀ ਨੇ 500 ਸੀਸੀ ਦੀਆਂ ਬਾਈਕਸ ਨੂੰ ਮੁੱਖ ਤੌਰ ‘ਤੇ ਐਕਸਪੋਰਟ ਮਾਰਕਿਟ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਸੀ। ਇਸ ਇੰਜਣ ਦੀ ਵਰਤੋਂ ਸਟੈਂਡਰਡ Bullet, Classic ਅਤੇ Thunderbird ਇਹਨਾਂ ਤਿੰਨਾਂ ਮਾਡਲਸ ਵਿਚ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।