ਸਮਾਰਟਫੋਨ ਦੀ ਵਿਕਰੀ ਭਾਰਤ ‘ਚ ਉੱਚੇ ਪੱਧਰ ‘ਤੇ Xioami Top ‘ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ 'ਚ ਸਮਾਰਟਫੋਨ ਦੀ ਵਿਕਰੀ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਦੀ ਤੀਜੀ....

Smartphone

ਨਵੀਂ ਦਿੱਲੀ: ਦੇਸ਼ 'ਚ ਸਮਾਰਟਫੋਨ ਦੀ ਵਿਕਰੀ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਦੀ ਤੀਜੀ ਤਿਮਾਹੀ 'ਚ 4.9 ਕਰੋੜ ਇਕਾਈਆਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਾਲਾਨਾ ਆਧਾਰ 'ਤੇ 10 ਫੀਸਦੀ ਦਾ ਵਾਧਾ ਹੈ। ਇਸ ਨਾਲ ਇਸ ਖੇਤਰ 'ਚ ਸੁਸਤੀ ਦੀ ਚਿੰਤਾ ਵੀ ਦੂਰ ਹੋ ਗਈ ਹੈ। ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਂਆਂ ਪੇਸ਼ਕਸ਼ਾਂ, ਛੋਟ ਅਤੇ ਦੀਵਾਲੀ ਤੋਂ ਪਹਿਲਾਂ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਸਮਾਰਟਫੋਨ ਦੀ ਵਿਕਰੀ ਵਧੀ ਹੈ।

ਕਾਊਂਟਰਪੁਆਇੰਟ ਰਿਸਰਚ ਦੇ ਵਿਸ਼ਲੇਸ਼ਕ ਕਰਨ ਚੌਹਾਨ ਨੇ ਕਿਹਾ ਕਿ ਤੀਜੀ ਤਿਮਾਹੀ 'ਚ ਦੇਸ਼ ਦਾ ਸਮਾਰਟਫੋਨ ਬਾਜ਼ਾਰ ਰਿਕਾਰਡ 4.9 ਕਰੋੜ ਇਕਾਈਆਂ 'ਤੇ ਪਹੁੰਚ ਗਿਆ ਹੈ। ਹਾਲਾਂਕਿ ਹੋਰ ਖੇਤਰਾਂ 'ਚ ਸੁਸਤੀ ਹੈ। ਚੌਹਾਨ ਨੇ ਕਿਹਾ ਕਿ ਡਿਜੀਟਲ ਸਮੱਗਰੀ ਦੀ ਵਰਤੋਂ, ਵਪਾਰਕ ਅਤੇ ਸੰਚਾਰ ਨੂੰ ਲੈ ਕੇ ਸਮਾਰਟਫੋਨ ਪ੍ਰਯੋਗਕਰਤਾ ਪਰਿਪੱਕ ਹੋ ਗਿਆ ਹੈ। ਅੱਜ ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦੀ ਮੁੱਖ ਹਿੱਸਾ ਬਣ ਚੁੱਕਾ ਹੈ।

ਸਮਾਰਟਫੋਨ ਬਾਜ਼ਾਰ 'ਚ ਸ਼ਾਓਮੀ 26 ਫੀਸਦੀ ਹਿੱਸੇਦਾਰੀ ਦੇ ਨਾਲ ਟਾਪ 'ਤੇ ਰਹੀ। ਉਸ ਦੇ ਬਾਅਦ ਸੈਮਸੰਗ (20 ਫੀਸਦੀ), ਵਿਵੋ (17 ਫੀਸਦੀ) ਅਤੇ ਓਪੋ (ਅੱਠ ਫੀਸਦੀ) ਦਾ ਸਥਾਨ ਰਿਹਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਟਾਪ 10 ਸਮਾਰਟਫੋਨ ਬ੍ਰਾਂਡ 'ਚ ਸ਼ਾਮਲ ਹੋ ਗਈ ਹੈ। ਐਕਸ.ਆਰ. ਮਾਡਲ ਦੀ ਕੀਮਤ 'ਚ ਕਟੌਤੀ ਅਤੇ ਨਵੇਂ ਫੋਨ ਆਈਫੋਨ 11 ਲਈ ਚੰਗੀ ਮੰਗ ਦੀ ਵਜ੍ਹਾ ਨਾਲ ਐਪਲ ਟਾਪ 10 ਬ੍ਰਾਂਡ 'ਚ ਜਗ੍ਹਾ ਬਣਾ ਪਾਈ ਹੈ।