Jio User ਲਈ ਵੱਡੀ ਖ਼ੁਸ਼ਖ਼ਬਰੀ, ਪੁਰਾਣੇ ਪਲਾਨ ਤੋਂ ਕਰੋ ਰਿਚਾਰਜ, ਹੋਵੇਗਾ ਵੱਡਾ ਫ਼ਾਇਦਾ!

ਏਜੰਸੀ

ਖ਼ਬਰਾਂ, ਵਪਾਰ

ਜੇ ਤੁਸੀਂ Jio ਯੂਜ਼ਰਜ਼ ਹੋ ਤਾਂ ਤੁਸੀਂ ਹਾਲੇ ਵੀ ਪੁਰਾਣੇ ਟੈਰਿਫ ਤੋਂ ਰਿਚਾਰਜ ਕਰ ਸਕਦੇ ਹੋ।

General reliance jio user

ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਨੇ ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਹੀ ਨਵੇਂ ਟੈਰਿਫ ਪਲਾਨ ਲਾਗੂ ਕਰ ਦਿੱਤੇ ਸਨ ਜਿਸ ਤੋਂ ਬਾਅਦ ਤੁਹਾਡੀ ਜੇਬ ‘ਤੇ ਬੋਝ ਵਧ ਗਿਆ ਹੈ। ਹਾਲਾਂਕਿ 3 ਦਸੰਬਰ ਨੂੰ Airtel ਤੇ Vodafone ਵੱਲੋਂ ਪਲਾਨ ਪੇਸ਼ ਕੀਤੇ ਜਾਣ ਦੇ ਤਿੰਨ ਦਿਨ ਬਾਅਦ ਯਾਨੀ 6 ਦਸੰਬਰ ਨੂੰ Jio ਨੇ ਆਪਣੇ ਨਵੇਂ ਟੈਰਿਫ ਲਾਗੂ ਕੀਤੇ ਸਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਤਕ ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਪੁਰਾਣੇ ਟੈਰਿਫ ਨਾਲ ਹੀ ਰਿਚਾਰਜ ਕਰਨ ਦਾ ਮੌਕਾ ਦਿੱਤਾ ਸੀ।

ਇਸ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਕਾਫ਼ੀ ਸਮੇਂ ਤੋਂ Jio ਰਿਚਾਰਜ ਨਹੀਂ ਕਰ ਰਹੇ ਸਨ ਉਹੀ ਲੋਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਜੇਕਰ ਤੁਹਾਡੇ ਨੰਬਰ ‘ਤੇ ਕੋਈ ਪਲਾਨ ਐਕਟੀਵੇਟ ਹੈ ਜਾਂ ਫਿਰ ਹਾਲ ਹੀ ‘ਚ ਖ਼ਤਮ ਹੋਇਆ ਹੈ ਤਾਂ ਫਿਰ ਤੁਸੀਂ ਪੁਰਾਣੇ ਪਲਾਨ ਤੋਂ ਰਿਚਾਰਜ ਨਹੀਂ ਕਰ ਸਕਦੇ। ਅਸੀਂ ਵੀ Jio ਦੀ ਵੈੱਬਸਾਈਟ ‘ਤੇ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸ਼ਰਤ ਅਨੁਸਾਰ ਇਹ ਪਤਾ ਨਹੀਂ ਲਗਾ ਸਕੇ ਕਿ ਪੁਰਾਣੇ ਪਲਾਨ ਉਪਲੱਬਧ ਹਨ ਜਾਂ ਨਹੀਂ।

ਪਰ ਉੱਥੇ ਕਲਿੱਕ ਕਰਦਿਆਂ ਹੀ ਜੀਓ ਨੇ ਇਹ ਜ਼ਰੂਰ ਮੈਸੇਜ ਦਿੱਤਾ ਕਿ ਤੁਹਾਡੇ ਕੋਲ ਤਾਜ਼ਾ ਪਲਾਨ ਐਕਟੀਵੇਟ ਹਨ ਤੇ ਤੁਸੀਂ ਇਸ ਸਹੂਲਤ ਦਾ ਫਾਇਦਾ ਨਹੀਂ ਲੈ ਸਕਦੇ। ਇਸ ਲਈ ਅਸੀਂ ਇਹ ਵੀ ਦਾਅਵਾ ਨਹੀਂ ਕਰਦੇ ਕਿ ਇਹ ਆਪਸ਼ਨ ਸਾਰਿਆਂ ਲਈ ਕੰਮ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।