ਪੈਟਰੋਲ-ਡੀਜ਼ਲ ਦੋਵੇ ਹੋਏ ਸਸਤੇ, ਰੋਜ਼ਾਨਾ SMS ਰਾਹੀਂ ਚੈੱਕ ਕਰੋ ਰੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.89 ਰੁਪਏ, 77.56 ਰੁਪਏ, 74.53 ਰੁਪਏ ਅਤੇ 74.68...

File Photo

ਨਵੀਂ ਦਿੱਲੀ- ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਮੀ ਆ ਗਈ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਅੱਜ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ 5 ਪੈਸੇ ਪ੍ਰਤੀ ਲਿਟਰ ਸਸਤਾ ਕਰ ਦਿੱਤਾ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.89 ਰੁਪਏ, 77.56 ਰੁਪਏ, 74.53 ਰੁਪਏ ਅਤੇ 74.68 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਵਿਕ ਰਿਹਾ ਹੈ। ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਡੀਜ਼ਲ ਕ੍ਰਮਵਾਰ 64.65 ਰੁਪਏ, 67.75 ਰੁਪਏ, 66.97 ਰੁਪਏ ਅਤੇ 68.27 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਗਾਹਕਾਂ ਨੂੰ ਮਿਲ ਰਿਹਾ ਹੈ।

ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਵਿਦੇਸ਼ੀ ਮੁਦਰਾ ਦਰ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈ –ਇਸ ਆਧਾਰ ’ਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਇਨਾਂ ਦੀਆਂ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ।

ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰਦੇ ਹੋ।

ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ–ਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਖਪਤਕਾਰ RSP  ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE  ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ। ਬੀਪੀਸੀਐੱਲ (BPCL) ਖਪਤਕਾਰ RSP  ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ।