ਹੜਤਾਲ ਅਤੇ ਬਾਰਸ਼ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਨੇ ਫੜੀ ਰਫਤਾਰ
ਪੰਜਾਬ `ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਬਾਰਿਸ਼ ਅਤੇ ਟਰੱਕ ਅਪਰੇਟਰਾਂ ਦੀ ਹੜਤਾਲ ਦੇ ਦੌਰਾਨ ਸਬਜ਼ੀਆਂ ਦੇ ਰੇਟਾਂ `ਚ ਕਾਫੀ ਵਾਧਾ ਹੋਇਆ ਹੈ। ਤੁਹਾਨੂੰ ਦਸ
ਪੰਜਾਬ `ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਬਾਰਿਸ਼ ਅਤੇ ਟਰੱਕ ਅਪਰੇਟਰਾਂ ਦੀ ਹੜਤਾਲ ਦੇ ਦੌਰਾਨ ਸਬਜ਼ੀਆਂ ਦੇ ਰੇਟਾਂ `ਚ ਕਾਫੀ ਵਾਧਾ ਹੋਇਆ ਹੈ। ਤੁਹਾਨੂੰ ਦਸ ਦੇਈਏ ਕੇ ਕੁਝ ਦਿਨਾਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਦਸਿਆ ਜਾ ਰਿਹਾ ਹੈ ਕੇ ਮੰਡੀ 'ਚ ਮਟਰ 100, ਫੁੱਲਗੋਭੀ 60 ਅਤੇ ਕਰੇਲਾ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।ਸਬਜ਼ੀ ਦੀ ਇਸ ਵਧਦੀ ਹੋਈ ਕੀਮਤ ਨੇ ਲੋਕਾਂ ਦੀਆਂ ਜੇਬਾਂ `ਤੇ ਕਾਫੀ ਅਸਰ ਪਾਇਆ ਹੈ।
ਦਸ ਦੇਈਏ ਕੇ ਟਰੱਕ ਆਪਰੇਟਰਾਂ ਦੀ ਲਗਾਤਾਰ ਚਲ ਰਹੀ ਹੜਤਾਲ ਅੱਜ ਚੌਥੇ ਦਿਨ 'ਚ ਪ੍ਰਵੇਸ਼ ਕਰ ਗਈ ਹੈ। ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਹੜਤਾਲ ਕਾਰਨ ਅੰਬ ਅਤੇ ਕੇਲੇ ਤੋਂ ਇਲਾਵਾ ਪਿਆਜ਼, ਨਿੰਬੂ ਅਤੇ ਅਦਰਕ ਦੀ ਸਪਲਾਈ ਬੰਦ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ `ਚ ਕਾਫੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜਿਸ ਨਾਲ ਆਮ ਲੋਕਾਂ `ਤੇ ਤਾ ਅਸਰ ਪਵੇਗਾ ਹੀ ਨਾਲ ਕਿਸਾਨਾਂ `ਤੇ ਵੀ ਕਾਫੀ ਅਸਰ ਪੈ ਸਕਦਾ ਹੈ।
ਦੱਸਣਯੋਗ ਹੈ ਕੇ ਹਿਮਾਚਲ ਨੂੰ ਛੱਡ ਕੇ ਹੋਰ ਜ਼ਿਲਿਆਂ ਤੋਂ ਆਉਣ ਵਾਲੇ ਫਲ ਅਤੇ ਸਬਜ਼ੀਆਂ ਦੀ ਸਪਲਾਈ ਪੂਰੀ ਤਰਾਂ ਨਾਲ ਬੰਦ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਵਧ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕੇ ਇਸ ਵਧਦੀ ਹੋਈ ਕੀਮਤ ਦੇ ਕਾਰਨ ਘਰਾਂ ਦੇ ਰਸੋਈ ਘਰ ਦਾ ਬਜਟ ਗੜਬੜਾਉਣ ਲਗ ਗਿਆ ਹੈ।
ਲੋਕਾਂ ਨੂੰ ਪਹਿਲਾ ਦੇ ਮੁਕਾਬਲੇ ਜਿਆਦਾ ਜੇਬ ਢਿਲੀ ਕਰਨੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕੇ ਦਿਨ ਬ ਦਿਨ ਵੱਧ ਰਹੀਆਂ ਕੀਮਤਾਂ ਨੇ ਜਿਉਣਾ ਔਖਾ ਕਰ ਦਿਤਾ ਹੈ। ਤੁਹਾਨੂੰ ਦਸ ਦੇਈਏ ਕੇ ਭਿੰਡੀ 25 ਰੁਪਏ ਤੋਂ ਵੱਧ ਕੇ40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਪਰ ਕਿਹਾ ਜਾ ਰਿਹਾ ਕੇ ਮਟਰ ਨੇ ਤਾ ਸੈਂਕੜਾ ਹੀ ਲਗਾ ਦਿੱਤਾ ਹੈ।
ਇਸੇ ਤਰਾਂ ਦੂਸਰੀਆਂ ਸਬਜ਼ੀਆਂ ਜਿਵੇ ਕੇ ਟਿੰਡੋ 30 ਰੁਪਏ ਤੋਂ ਵੱਧ ਕੇ 80 ਰੁਪਏ ਪ੍ਰਤੀ ਕਿਲੋ ,ਬੈਗਨ 20 ਰੁਪਏ ਤੋਂ ਵੱਧ ਕੇ 30, ਕਰੇਲਾ 20 ਰੁਪਏ ਤੋਂ ਵੱਧ ਕੇ 50 ਰੁਪਏ ਅਤੇ ਫਲੀਆਂ ਦੀ ਕੀਮਤ 30 ਰੁਪਏ ਤੋਂ ਵੱਧ ਕੇ 50 ਰੁਪਏ ਤੱਕ ਹੋ ਗਈ ਹੈ। ਅਦਕਰ 70 ਰੁਪਏ ਤੋਂ 110 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।