RBI News: ਕੋਟਕ ਮਹਿੰਦਰਾ ਬੈਂਕ ਹੁਣ ਨਹੀਂ ਬਣਾ ਸਕੇਗਾ ਨਵੇਂ ਆਨਲਾਈਨ ਗਾਹਕ, RBI ਨੇ ਲਗਾਈ ਪਾਬੰਦੀ
ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਲਈ ਇਹ ਵੱਡਾ ਝਟਕਾ ਹੈ।
RBI News: ਭਾਰਤੀ ਰਿਜ਼ਰਵ ਬੈਂਕ ਨੇ ਕੋਟਕ ਮਹਿੰਦਰਾ ਬੈਂਕ 'ਤੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਪਾਬੰਦੀ ਲਗਾ ਦਿਤੀ ਹੈ। ਇਸ ਤੋਂ ਇਲਾਵਾ ਬੈਂਕ ਹੁਣ ਨਵੇਂ ਗਾਹਕਾਂ ਨੂੰ ਆਨਲਾਈਨ ਨਹੀਂ ਜੋੜ ਸਕੇਗਾ।
ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਲਈ ਇਹ ਵੱਡਾ ਝਟਕਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਨੂੰ ਤੁਰੰਤ ਪ੍ਰਭਾਵ ਨਾਲ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਦਾ ਕੰਮ ਵੀ ਤੁਰੰਤ ਬੰਦ ਕੀਤਾ ਜਾਵੇ।
ਦੱਸ ਦੇਈਏ ਕਿ ਆਰਬੀਆਈ ਨੇ ਇਹ ਕਾਰਵਾਈ ਕੋਟਕ ਬੈਂਕ ਦੇ ਆਈਟੀ ਜੋਖਮ ਪ੍ਰਬੰਧਨ, ਸੂਚਨਾ ਸੁਰੱਖਿਆ ਸੰਚਾਲਨ ਦੀਆਂ ਕਮੀਆਂ ਕਾਰਨ ਕੀਤੀ ਹੈ। ਆਰਬੀਆਈ ਨੂੰ ਕੋਟਕ ਮਹਿੰਦਰਾ ਬੈਂਕ ਦੀ ਆਈਟੀ ਪ੍ਰਣਾਲੀ ਵਿਚ ਖਾਮੀਆਂ ਮਿਲੀਆਂ ਸਨ। ਕੇਂਦਰੀ ਬੈਂਕ ਨੇ ਇਸ ਮੁੱਦੇ 'ਤੇ ਬੈਂਕ ਤੋਂ ਜਵਾਬ ਵੀ ਮੰਗਿਆ ਸੀ ਅਤੇ ਆਰਬੀਆਈ ਨੂੰ ਇਹ ਜਵਾਬ ਸੰਤੁਸ਼ਟੀਜਨਕ ਨਹੀਂ ਲੱਗਿਆ। ਦੱਸ ਦੇਈਏ ਕਿ ਰਿਜ਼ਰਵ ਬੈਂਕ ਨੇ ਇਹ ਕਾਰਵਾਈ 2022 ਅਤੇ 2023 'ਚ ਕੀਤੀ ਗਈ ਆਈਟੀ ਜਾਂਚ ਤੋਂ ਬਾਅਦ ਕੀਤੀ ਹੈ।
(For more Punjabi news apart from RBI bars Kotak from issuing fresh credit cards, stay tuned to Rozana Spokesman)