ਸੋਨੇ ਦਾ ਭਾਅ ਇਕ ਵਾਰ ਫਿਰ ਘਟਿਆ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਆਹ-ਸ਼ਾਦੀ ਦੇ ਮੌਸਮ ਦੇ ਬਾਵਜੂਦ ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਗਾਹਕੀ ਕਮਜ਼ੋਰ...

Gold Price

ਨਵੀਂ ਦਿੱਲੀ: ਵਿਆਹ-ਸ਼ਾਦੀ ਦੇ ਮੌਸਮ ਦੇ ਬਾਵਜੂਦ ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਗਾਹਕੀ ਕਮਜ਼ੋਰ ਰਹਿਣ ਨਾਲ ਪਿਛਲੇ ਹਫਤੇ ਸੋਨਾ 110 ਰੁਪਏ ਟੁੱਟ ਕੇ 39,340 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਜਦੋਂ ਕਿ ਚਾਂਦੀ 60 ਰੁਪਏ ਦੀ ਹਫਤਾਵਾਰ ਵਾਧੇ ਨਾਲ 45,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਨਰਮੀ ਨੇ ਵੀ ਸਥਾਨਕ ਬਾਜ਼ਾਰ 'ਚ ਸੋਨੇ 'ਤੇ ਦਬਾਅ ਬਣਾਇਆ ਹੈ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਉਥੇ ਸੋਨਾ ਹਾਜ਼ਿਰ 5.60 ਡਾਲਰ ਫਿਸਲ ਕੇ 1,462.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.20 ਡਾਲਰ ਦੀ ਗਿਰਾਵਟ 'ਚ 1,461.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਪਿਛਲੇ ਹਫਤੇ ਦੌਰਾਨ ਚਾਂਦੀ ਕੌਮਾਂਤਰੀ ਪੱਧਰ 'ਤੇ ਵੀ ਮਜ਼ਬੂਤ ਹੋਈ। ਚਾਂਦੀ ਹਾਜ਼ਿਰ 0.03 ਡਾਲਰ ਦੀ ਹਫਤਾਵਾਰ ਵਾਧੇ ਨਾਲ 16.97 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।