ਸਾਵਧਾਨ! 20% ਮਹਿੰਗੀਆਂ ਹੋ ਜਾਣਗੀਆਂ ਮੋਬਾਇਲ ਕਾੱਲ–ਦਰਾਂ

ਏਜੰਸੀ

ਖ਼ਬਰਾਂ, ਵਪਾਰ

ਮੀਡੀਆ ਰਿਪੋਰਟਾਂ ਮੁਤਾਬਕ ਗਾਹਕਾਂ ਨੂੰ ਹਰੇਕ ਤਰ੍ਹਾਂ ਦੇ ਪਲੈਨ ਲਈ ਹੁਣ ਦੇ ਮੁਕਾਬਲੇ 20 ਫ਼ੀ ਸਦੀ ਪੈਸੇ ਵੱਧ ਦੇਣੇ ਪੈ ਸਕਦੇ ਹਨ।

Phone calls

ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ AGR (ਐਡਜਸਟਡ ਗ੍ਰੌਸ ਰੈਵੇਨਿਯੂ) ਦਾ ਫ਼ੈਸਲਾ ਸਰਕਾਰ ਦੇ ਹੱਕ ’ਚ ਆਇਆ ਹੈ। ਇਸੇ ਲਈ ਹੁਣ ਵੋਡਾਫ਼ੋਨ, ਆਈਡੀਆ ਤੇ ਏਅਰਟੈਲ ਨੇ ਆਪਣੀਆਂ ਕਾੱਲ–ਦਰਾਂ ਮਹਿੰਗੀਆਂ ਕਰਨ ਦਾ ਐਲਾਨ ਕੀਤਾ ਹੈ। ਮੁਫ਼ਤ ਡਾਟਾ ਤੇ ਕਾਲਿੰਗ ਦੇਣ ਵਾਲੀ ਜੀਓ ਨੇ ਵੀ ਦਰਾਂ ਦੇ ਪਲੈਨ ਬਦਲਣ ਦਾ ਐਲਾਨ ਕਰ ਕੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਉੱਧਰ ਬੀਐੱਸਐੱਨਐੱਲ ਨੇ ਵੀ ਦਸੰਬਰ ਮਹੀਨੇ ਤੋਂ ਹੀ ਆਪਣੀਆਂ ਦਰਾਂ ਮਹਿੰਗੀਆਂ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਇੰਝ ਅਗਲੇ ਮਹੀਨੇ ਤੋਂ ਸਾਰੀਆਂ ਦੂਰਸੰਚਾਰ ਕੰਪਨੀਆਂ ਦੇ ਖਪਤਕਾਰਾਂ ਨੂੰ ਜ਼ਿਆਦਾ ਖ਼ਰਚਾ ਕਰਨਾ ਪਿਆ ਕਰੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਗਾਹਕਾਂ ਨੂੰ ਹਰੇਕ ਤਰ੍ਹਾਂ ਦੇ ਪਲੈਨ ਲਈ ਹੁਣ ਦੇ ਮੁਕਾਬਲੇ 20 ਫ਼ੀ ਸਦੀ ਪੈਸੇ ਵੱਧ ਦੇਣੇ ਪੈ ਸਕਦੇ ਹਨ। ਉਂਝ ਕੀਮਤਾਂ ’ਚ ਵਾਧਾ ਰੀਚਾਰਜ ਪਲੈਨਜ਼ ਦੀਆਂ ਕੀਮਤਾਂ ਉੱਤੇ ਹੀ ਨਿਰਭਰ ਕਰੇਗਾ। ਮਹਿੰਗੇ ਪਲੈਨ ਉੱਤੇ ਵੱਧ ਖ਼ਰਚਾ ਹੋਵੇਗਾ। ਸਸਤੇ ਪਲੈਨ ’ਚ ਮਾਮੂਲੀ ਵਾਧਾ ਹੋਵੇਗਾ। ਇਹ ਵੀ ਸੁਣਨ ਵਿਚ ਆਇਆ ਹੈ ਕਿ ਪ੍ਰੀ–ਪੇਡ ਵਰਤਣ ਵਾਲਿਆਂ ਤੋਂ (ਯੂਜ਼ਰਜ਼) ਵੱਧ ਪੋਸਟ–ਪੇਡ ਵਰਤਣ ਵਾਲਿਆਂ ਉੱਤੇ ਵਧੀਆਂ ਕੀਮਤਾਂ ਦਾ ਅਸਰ ਪਵੇਗਾ।