ਸਸਤੇ ’ਚ AC ਅਤੇ ਫਰਿਜ਼ ਖਰੀਦਣ ਦਾ ਸੁਨਿਹਰੀ ਮੌਕਾ, ਇੱਥੇ ਮਿਲ ਰਿਹਾ ਹੈ ਸ਼ਾਨਦਾਰ Discount

ਏਜੰਸੀ

ਖ਼ਬਰਾਂ, ਵਪਾਰ

ਇਸ ਆਫਰ ਤਹਿਤ ਬੈਂਕ ਕ੍ਰੈਡਿਟ ਜਾਂ ਡੈਬਿਟ EMI ਟ੍ਰਾਂਜੈਕਸ਼ਨ ਤੇ ਇੰਸਟੈਂਟ 10 ਫ਼ੀਸਦੀ...

hdfc bank instant discount on ac refrigerator and other appliance

ਨਵੀਂ ਦਿੱਲੀ: ਜੇ ਤੁਹਾਡੇ ਕੋਲ ਐਚਡੀਐਫਸੀ ਬੈਂਕ (HDFC Bank) ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਹੈ ਤਾਂ Flipkart ਤੇ ਸ਼ਾਪਿੰਗ ਰਾਹੀਂ 2 ਹਜ਼ਾਰ ਰੁਪਏ ਤਕ ਬਚਾ ਸਕਦੇ ਹੋ। ਬੈਂਕ ਨੇ ਅਪਣੀ ਵੈਬਸਾਈਟ ਤੇ ਇਸ ਆਫਰ ਬਾਰੇ ਜਾਣਕਾਰੀ ਦਿੱਤੀ ਹੈ। ਐਚਡੀਐਫਸੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੌਰਾਨ ਗਾਹਕ 2 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਇਸ ਦੇ ਲਈ ਗਾਹਕਾਂ ਨੂੰ ਫਲਿਪਕਾਰਟ ਤੇ ਸ਼ਾਪਿੰਗ ਕਰਨੀ ਪਵੇਗੀ। ਆਓ ਜਾਣਦੇ ਹਾਂ ਇਸ ਖਾਸ ਆਫਰ ਬਾਰੇ।

ਇਸ ਦਿਨ ਤਕ ਹੈ ਆਫਰ-

ਇਸ ਆਫਰ ਤਹਿਤ ਬੈਂਕ ਕ੍ਰੈਡਿਟ ਜਾਂ ਡੈਬਿਟ EMI ਟ੍ਰਾਂਜੈਕਸ਼ਨ ਤੇ ਇੰਸਟੈਂਟ 10 ਫ਼ੀਸਦੀ ਦਾ ਡਿਸਕਾਉਂਟ ਦੇ ਰਿਹਾ ਹੈ। ਐਚਡੀਐਫਸੀ ਡੈਬਿਟ ਕਾਰਡ ਟ੍ਰਾਂਜੈਕਸ਼ਨ ਤੇ ਫਲੈਟ 500 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਹ ਆਫਰ 27 ਮਈ 2020 ਤਕ ਹੀ ਹੈ।

ਕਿੰਨੇ ਦੀ ਖਰੀਦ ਤੇ ਮਿਲੇਗਾ ਆਫਰ ਦਾ ਪੂਰਾ ਲਾਭ

HDFC ਦੇ ਇਸ ਆਫਰ ਤਹਿਤ 10 ਫ਼ੀਸਦੀ ਦੀ ਛੋਟ ਦਾ ਲਾਭ ਲੈਣ ਲਈ ਮੀਨੀਮਮ ਕਾਰਟ ਵੈਲਿਊ 5 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ 2 ਹਜ਼ਾਰ ਰੁਪਏ ਦੀ ਛੋਟ ਮਿਲ ਸਕਦੀ ਹੈ। ਜੇ ਤੁਸੀਂ ਅਪਣੇ ਐਚਡੀਐਫਸੀ ਡੈਬਿਟ ਜਾਂ ਕ੍ਰੈਡਿਟ ਕਾਰਡ 20 ਹਜ਼ਾਰ ਰੁਪਏ ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 2 ਹਜ਼ਾਰ ਰੁਪਏ ਦੀ ਛੋਟ ਮਿਲੇਗੀ।

ਐਚਡੀਐਫਸੀ ਡੈਬਿਟ ਕਾਰਡ ਲਈ ਘਟ ਤੋਂ ਘਟ ਕਾਰਡ ਵੈਲਿਊ 13,000 ਰੁਪਏ ਹੋਣੀ ਚਾਹੀਦੀ ਹੈ। ਇਸ ਤੇ ਤੁਹਾਨੂੰ ਇੰਸਟੈਂਟ 500 ਰੁਪਏ ਦਾ ਡਿਸਕਾਉਂਟ ਮਿਲੇਗਾ।

ਇਹਨਾਂ ਚੀਜ਼ਾਂ ਦੀ ਖਰੀਦ ਤੇ ਮਿਲੇਗੀ ਛੋਟ

ਇਹ ਆਫਰ ਫਰਿਜ਼, ਏਅਰ ਕੰਡੀਸ਼ਨਰਸ, ਕੂਲਰਸ, ਗੀਜ਼ਰਸ, ਇਮਸਰਨ ਰਾਡ, ਰੂਮ ਹੀਟਰਸ ਅਤੇ ਫੈਨ ਦੀ ਖਰੀਦ ਲਈ ਹੈ। ਬੈਂਕ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਟ੍ਰਾਂਜੈਕਸ਼ਨ ਦੀ ਗਿਣਤੀ ਤੇ ਕੋਈ ਲਿਮਿਟ ਨਹੀਂ ਹੈ। ਇਕ ਡੈਬਿਟ ਜਾਂ ਕ੍ਰੈਡਿਟ ਕਾਰਡ ਤੇ ਵੱਧ ਤੋਂ ਵੱਧ 2 ਹਜ਼ਾਰ ਰੁਪਏ ਦੀ ਛੋਟ ਹੀ ਮਿਲ ਸਕੇਗੀ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।