ਲੌਕਡਾਊਨ 'ਚ ਟੀਵੀ, ਫਰਿਜ਼, ਏਅਰ ਕੰਡੀਸ਼ਨਰ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਆਫ਼ਰ ਸਿਰਫ ਇਸ ਸਮੇਂ ਤੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਦੇਸ ਵਿਚ ਲੌਕਡਾਊਨ ਚੱਲਣ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ, ਪਰ ਉੱਥੇ ਹੀ ਇਸ ਸਮੇਂ ਵਿਚ ਇਕ ਸ਼ਾਨਦਾਰ ਖ੍ਰੀਦ ਕਰ ਸਕਦੇ ਹੋ।

Photo

ਨਵੀਂ ਦਿੱਲੀ : ਇਕ ਪਾਸੇ ਦੇਸ ਵਿਚ ਲੌਕਡਾਊਨ ਚੱਲਣ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ, ਪਰ ਉੱਥੇ ਹੀ ਅਜਿਹੇ ਸਮੇਂ ਵਿਚ ਇਕ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਤੁਸੀਂ ਇਸ ਸਮੇਂ ਵਿਚ ਇਕ ਸ਼ਾਨਦਾਰ ਖ੍ਰੀਦ ਕਰ ਸਕਦੇ ਹੋ। ਇਸ ਸਮੇਂ ਸ਼ੋਪਿੰਗ ਕਰਨ ਦਾ ਕਾਫੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਇਸ ਸਮੇਂ ਕਈ ਕੰਪਨੀਆਂ ਵੱਲੋਂ ਸਮਾਨ ਦੀ ਖ੍ਰੀਦ ਤੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਕੜੀ ਤਹਿਤ ਹੁਣ ਸਮੈਮਸੰਗ ਦੇ ਵੱਲੋਂ ਵੀ ਆਪਣੇ ਗ੍ਰਾਹਕਾਂ ਨੂੰ ਡਿਸਕਾਉਂਟ ਦੇਣ ਦਾ ਫੈਸਲਾ ਲਿਆ ਗਿਆ ਹੈ।

ਕੋਰਿਅਨ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਇੰਡਿਆ ਨੇ ਆਪਣੇ ਉਤਪਾਦਾਂ ਤੇ ਪ੍ਰੀ-ਬੁਕਿੰਗ ਪੇਸ਼ਕਸ਼ ਦੀ ਸ਼ੁਰੂਆਤ ਕੀਤੀ ਹੈ। ਉਧਰ ਜੀਬੀਜ਼ ਡਾਟਕਾਮ ਦੇ ਅਨੁਸਾਰ ਸੈਮਸੰਗ ਦੇ ਵੱਲੋਂ 17 ਮਈ ਤੱਕ ਟੀਵੀ ਅਤੇ ਘਰੇਲੂ ਉਪਕਰਣਾਂ ਤੇ ਸਟੇ ਹੋਮ, ਸਟੇ ਹੈਲਥੀ ਪ੍ਰੀ-ਬੁਕਿੰਗ ਦਾ ਐਲਾਨ ਕੀਤਾ ਹੈ। ਇਸ ਵਿਚ ਕੰਪਨੀ ਟੀਵੀ, ਫਰੀਜ਼, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਜਾਂ ਮਾਈਕ੍ਰੋਵੇਵ ਓਵਨ ਵਰਗੇ ਮਾਲ ਦੀ ਪ੍ਰੀ-ਬੁਕਿੰਗ 'ਤੇ ਵੀ ਚੰਗੀ ਛੂਟ ਦੇ ਰਹੀ ਹੈ।

ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਸੈਮਸੰਗ ਦੀਆਂ ਦੁਕਾਨਾਂ ਤੇ ਪ੍ਰੀ-ਬੁਕਿੰਗ ਕਰਨ ਵਾਲੇ ਗ੍ਰਾਹਕਾਂ ਨੂੰ HDFC ਡੇਵਿਟ ਅਤੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ ਤੇ 15 ਪ੍ਰਤੀਸ਼ਤ ਕੈਸ਼ਬੈਕ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਸੈਮਸੰਗ ਦੁਕਾਨ ਤੇ ਮੌਜ਼ੂਦ ਇਸ ਉਪਲੱਬਧ ਪ੍ਰੀ-ਬੁਕਿੰਗ ਆਫਰ ਦੇ ਜ਼ਰੀਏ ਆਡਰ ਆਨਲਾਈਨ ਮਿਲੇਗਾ ਅਤੇ ਡਲਿਵਰੀ ਕੰਪਨੀ ਦੇ ਨਜ਼ਦੀਕੀ ਅਧਿਕਾਰਿਤ ਰਿਟੇਲਰ ਦੁਆਰਾ ਕੀਤਾ ਜਾਵੇਗੀ।

ਜ਼ਿਕਰਯੋਗ ਹੈ ਕਿ ਸੈਮਸੰਗ ਇਨ੍ਹਾਂ ਚੀਜ਼ਾਂ ਦੀ ਪ੍ਰੀ ਬੁਕਿੰਗ 'ਤੇ 15% ਦੀ ਛੂਟ ਦੇ ਰਿਹਾ ਹੈ, ਨਾਲ ਹੀ ਐਚਡੀਐਫਸੀ ਬੈਂਕ (HDFC) ਕਾਰਡ ਨਾਲ ਬੁਕਿੰਗ ਕਰਨ' ਤੇ ਕੁਝ ਚੀਜ਼ਾਂ 'ਤੇ ਵੱਖਰੇ ਤੌਰ' ਤੇ 5% ਦੇ ਕੈਸ਼-ਬੈਕ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਇਸਦੇ ਲਈ, ਕੰਪਨੀ ਨੇ ਐਚਡੀਐਫਸੀ ਬੈਂਕ ਨਾਲ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਇਹ ਸਾਰੇ ਸਮਾਨ ਨੂੰ ਖਰੀਦਣ ਲਈ ਈਐਮਆਈ (EMI) ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।