ਐਂਟੀਗੁਆ ਸਰਕਾਰ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕਰ ਜਲਦ ਭੇਜੇਗੀ ਭਾਰਤ

ਏਜੰਸੀ

ਖ਼ਬਰਾਂ, ਵਪਾਰ

ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਛੇਤੀ ਹੀ ਭਾਰਤ ਵਾਪਸ ਲਿਆਇਆ ਜਾ ਸਕਦਾ ਹੈ।

Antigua to revoke Mehul Choksi's citizenship, may soon extradite him

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਛੇਤੀ ਹੀ ਭਾਰਤ ਵਾਪਸ ਲਿਆਇਆ ਜਾ ਸਕਦਾ ਹੈ। ਐਂਟੀਗੁਆ ਦੇ ਪ੍ਰਧਾਨਮੰਤਰੀ ਗੈਸਟਨ ਬ੍ਰਾਊਨ ਨੇ ਇਸ ਸੰਦਰਭ ਵਿਚ ਬਿਆਨ ਦਿੱਤਾ ਹੈ ਕਿ ਉਹ ਛੇਤੀ ਹੀ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕਰਨ ਵਾਲੇ ਹਨ। ਬ੍ਰਾਊਨ ਦੇ ਮੁਤਾਬਕ   ਭਾਰਤ ਵਲੋਂ ਲਗਾਤਾਰ ਇਸਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ।

ਚੌਕਸੀ ਦੀ ਨਾਗਰਿਕਤਾ ਹੋਵੇਗੀ ਰੱਦ
ਜਾਣਕਾਰੀ ਅਨੁਸਾਰ ਚੌਕਸੀ ਐਂਟੀਗੁਆ ਵਿਚ ਰਹਿ ਰਿਹਾ ਸੀ। ਇਸ ਸੰਦਰਭ ਵਿਚ ਐਂਟੀਗੁਆ ਦੇ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਮੇਹੁਲ ਚੌਕਸੀ ਨੂੰ ਪਹਿਲਾਂ ਇੱਥੇ ਦੀ ਨਾਗਰਿਕਤਾ ਮਿਲੀ ਹੋਈ ਸੀ ਪਰ ਹੁਣ ਇਸਨੂੰ ਰੱਦ ਕਰਕੇ ਉਸਨੂੰ ਭਾਰਤ ਹਵਾਲੇ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀ ਕਿਸੇ ਵੀ ਅਜਿਹੇ ਵਿਅਕਤੀ ਨੂੰ ਆਪਣੇ ਦੇਸ਼ ਵਿਚ ਨਹੀਂ ਰੱਖਾਂਗੇ, ਜਿਸ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ।  

ਚੌਕਸੀ ਕੋਲ ਕੋਈ ਨਹੀਂ ਰਸਤਾ 
ਹੁਣ ਐਂਟੀਗੁਆ ਵਿਚ ਮੇਹੁਲ ਚੌਕਸੀ ਕੋਲ ਕਿਸੇ ਤਰ੍ਹਾਂ ਦਾ ਕਾਨੂੰਨੀ ਰਸਤਾ ਨਹੀਂ ਬਚਿਆ, ਜਿਸਦੇ ਨਾਲ ਉਹ ਬੱਚ ਸਕੇ ਇਸ ਲਈ ਉਸਦਾ ਭਾਰਤ ਪਰਤਣਾ ਲੱਗਭੱਗ ਤੈਅ ਹੈ।  

ਉਨ੍ਹਾਂ ਨੇ ਕਿਹਾ ਕਿ ਚੌਕਸੀ ਨਾਲ ਜੁੜਿਆ ਮਾਮਲਾ ਫਿਲਹਾਲ ਕੋਰਟ ਵਿਚ ਹੈ, ਇਸ ਲਈ ਉਸਨੂੰ ਭਾਰਤ ਹਵਾਲੇ ਕਰਨ ਤੋਂ ਪਹਿਲਾਂ ਪੂਰੀ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ। ਐਂਟੀਗੁਆ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸਨੂੰ ਲੈ ਕੇ ਭਾਰਤ ਸਰਕਾਰ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਚੌਕਸੀ ਨੂੰ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦਾ ਸਮਾਂ ਵੀ ਦਿੱਤਾ ਜਾਵੇਗਾ।  

ਦੱਸ ਦਈਏ ਕਿ ਚੌਕਸੀ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ ਲੱਗਭੱਗ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਵਿਦੇਸ਼ ਫ਼ਰਾਰ ਹੋਣ ਦਾ ਇਲਜ਼ਾਮ ਹੈ। ਉਸਦੀ ਹਵਾਲਗੀ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਸੀ।  

ਸਰਜਰੀ ਲਈ ਛੱਡਿਆ ਸੀ ਭਾਰਤ 
ਇਸ ਤੋਂ ਪਹਿਲਾਂ ਭਾਰਤ ਆਉਣ ਤੋਂ ਇਨਕਾਰ ਕਰਦੇ ਹੋਏ ਚੌਕਸੀ ਨੇ ਕਿਹਾ ਸੀ ਕਿ ਉਹ ਸਿਹਤ ਕਾਰਨਾਂ  ਦੇ ਚਲਦੇ ਯਾਤਰਾ ਨਹੀਂ ਕਰ ਸਕਦੇ ਤੇ ਉਨ੍ਹਾਂ ਨੇ ਦਿਲ ਦੀ ਸਰਜਰੀ ਲਈ ਭਾਰਤ ਛੱਡਿਆ ਸੀ। ਇਸਦੇ ਨਾਲ ਹੀ ਉਸਨੇ ਕਿਹਾ ਸੀ ਕਿ ਉਹ ਤੰਦੁਰੁਸਤ ਹੋਣ 'ਤੇ ਹੀ ਭਾਰਤ ਪਰਤੇਗਾ।