ED ਨੇ ਜ਼ਬਤ ਕੀਤੀ ਮੇਹੁਲ ਚੌਕਸੀ ਦੀ 151 ਕਰੋੜ ਦੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਹ ਕਾਰਵਾਈ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਤਹਿਤ ਕੀਤੀ

ED seized Mehul Choksi 151 crore rs property

ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਰੁਪਏ ਦੇ ਘੁਟਾਲੇ 'ਚ ਮੁਲਜ਼ਮ ਮੇਹੁਲ ਚੌਕਸੀ ਅਤੇ ਗੀਤਾਂਜਲੀ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਦੀ 151 ਕਰੋੜ ਰੁਪਏ ਦੇ ਜਾਇਦਾਦ ਜ਼ਬਤ ਕੀਤੀ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਹ ਕਾਰਵਾਈ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਤਹਿਤ ਕੀਤੀ ਹੈ। ਮੇਹੁਲ ਚੌਕਸੀ ਗੀਤਾਂਜਲੀ ਜਵੈਲਰਸ ਦਾ ਸਹਿ ਮਾਲਕ ਹੈ ਅਤੇ ਪੀਐਨਬੀ ਘੁਟਾਲੇ 'ਚ ਨੀਰਵ ਮੋਦੀ ਨਾਲ ਸਾਥੀ ਮੁਲਜ਼ਮ ਹੈ।

ਇਸ ਤੋਂ ਪਹਿਲਾਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੀਆਂ 13 ਲਗਜਰੀ ਕਾਰਾਂ ਦੀ ਆਨਲਾਈਨ ਨੀਲਾਮੀ ਕੀਤੀ ਗਈ ਸੀ। ਇਹ ਨੀਲਾਮੀ ਮੈਟਲ ਐਂਡ ਸਕ੍ਰੈਪ ਟ੍ਰੇਡਿੰਗ ਕਾਰਪੋਰੇਸ਼ਨ ਵੱਲੋਂ ਮੁੰਬਈ 'ਚ ਕੀਤੀ ਗਈ ਸੀ। ਇਨ੍ਹਾਂ ਕਾਰਾਂ ਨੂੰ ਈ.ਡੀ. ਨੇ ਜ਼ਬਤ ਕੀਤਾ ਸੀ। ਨੀਲਾਮੀ ਕਾਰਾਂ 'ਚ ਨੀਰਵ ਮੋਦੀ ਦੀਆਂ 11 ਅਤੇ ਮੇਹੁਲ ਚੌਕਸੀ ਦੀਆਂ 2 ਕਾਰਾਂ ਸ਼ਾਮਲ ਸਨ।

ਮੇਹੁਲ ਚੌਕਸੀ ਅਤੇ ਨੀਰਵ ਮੋਦੀ ਨੇ ਪੰਜਾਬ ਨੈਸ਼ਲਨ ਬੈਂਕ 'ਚ ਲਗਭਗ 13,570 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਇਸ ਤੋਂ ਪਹਿਲਾਂ ਨੀਰਵ ਮੋਦੀ ਦੀਆਂ ਪੇਂਟਿੰਗਾਂ ਦੀ ਵੀ ਨੀਲਾਮੀ ਕੀਤੀ ਗਈ ਸੀ। ਈ.ਡੀ. ਨੇ ਬੀਤੀ 22 ਫ਼ਰਵਰੀ ਨੂੰ ਨੀਰਵ ਮੋਦੀ ਦੇ 100 ਕਰੋੜ ਰੁਪਏ ਤੋਂ ਵੀ ਵੱਧ ਦੇ ਸ਼ੇਅਰ ਅਤੇ ਲਗਜਰੀ ਕਾਰਾਂ ਜ਼ਬਰ ਕੀਤੀਆਂ ਸਨ।

ਜ਼ਿਕਰਯੋਗ ਹੈ ਕਿ ਸਾਲ 2018 'ਚ ਪੀਐਨਬੀ ਘੁਟਾਲੇ ਦਾ ਪ੍ਰਗਟਾਵਾ ਹੋਇਆ ਸੀ। ਇਹ ਘੁਟਾਲਾ ਲਗਭਗ 13 ਹਜ਼ਾਰ ਕਰੋੜ ਰੁਪਏ ਦਾ ਹੈ। ਇਸ ਘੁਟਾਲੇ 'ਚ ਮੇਹੁਲ ਚੌਕਸੀ ਅਤੇ ਉਸ ਦਾ ਭਾਣਜਾ ਨੀਰਵ ਮੋਦੀ ਮੁੱਖ ਦੋਸ਼ੀ ਹੈ। ਨੀਰਵ ਮੋਦੀ ਨੂੰ 19 ਮਾਰਚ ਨੂੰ ਲੰਦਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।