ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਵੇਂ ਕੀਤਾ ਜਾਂਦਾ ਹੈ ਨਿਵੇਸ਼

ਏਜੰਸੀ

ਖ਼ਬਰਾਂ, ਵਪਾਰ

ਕ੍ਰਿਪਟੋ ਐਕਸਚੇਂਜ ਇਸ ਨੂੰ ਇਕ ਐਸੇਟ ਕਲਾਸ ਦੇ ਤੌਰ 'ਤੇ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ

cryptocurrency

ਨਵੀਂ ਦਿੱਲੀ-ਅਪ੍ਰੈਲ 'ਚ 64,660 ਅਮਰੀਕੀ ਡਾਲਰ (48.5 ਲੱਖ ਰੁਪਏ) ਤੱਕ ਪਹੁੰਚਣ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕ੍ਰਿਪਟੋਕਰੰਸੀ, ਬਿਟਕੁਆਇਨ ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਭਾਰਤ 'ਚ ਅਚਾਨਕ ਕ੍ਰਿਪਟੋਕਰੰਸੀ ਦੀ ਚਰਚਾ ਵਧ ਗਈ ਹੈ। ਹਾਲਾਂਕਿ ਨਿਵੇਸ਼ਕਾਂ ਨੂੰ ਦੋ ਮਹੀਨਿਆਂ 'ਚ 50 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ। ਭਾਰਤ 'ਚ ਕ੍ਰਿਪਟੋਕਰੰਸੀ ਕਾਨੂੰਨੀ ਤੌਰ 'ਤੇ ਵੈਧ ਨਹੀਂ ਹੈ ਅਤੇ ਇਸ ਤੋਂ ਬਾਅਦ ਵੀ ਇਸ ਦਾ ਲੈਣ-ਦੇਣ ਹੋ ਰਿਹਾ ਹੈ। ਇਸ 'ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਹੈ।

ਕ੍ਰਿਪਟੋ ਐਕਸਚੇਂਜ ਇਸ ਨੂੰ ਇਕ ਐਸੇਟ ਕਲਾਸ ਦੇ ਤੌਰ 'ਤੇ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ ਤਾਂ ਕਿ ਨਿਵੇਸ਼ਕਾਂ ਲਈ ਇਕ ਹੋਰ ਸਾਧਨ ਮਿਲ ਸਕੇ। ਭਾਰਤ 'ਚ ਕ੍ਰਿਪਟੋ ਕਰੰਸੀ ਦਾ 1000-1500 ਕਰੋੜ ਰੁਪਏ ਦਾ ਰੋਜ਼ਾਨਾ ਟਰਨਓਵਰ ਹੈ। ਡਿਜ਼ੀਟਲ ਕਰੰਸੀ ਦੀ ਟ੍ਰੇਡਿੰਗ 'ਚ ਲੋਕਾਂ ਦਾ ਰੂਝਾਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ 'ਚ ਬਿਟਕੁਆਇਨ 32,640 ਡਾਲਰ ਦੇ ਕਰੀਬ ਹੈ। ਤੁਸੀਂ ਆਪਣੇ ਬੈਂਕ ਜਾਂ ਨਿਵੇਸ਼ ਫਰਮ ਰਾਹੀਂ ਕ੍ਰਿਪਟੋ ਨਹੀਂ ਖਰੀਦ ਸਕਦੇ।

ਇਹ ਵੀ ਪੜ੍ਹੋ-ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ

ਬਿਟਕੁਆਇਨ ਜਾਂ ਕੋਈ ਹੋਰ ਕ੍ਰਿਪਟੋਕਰੰਸੀ ਖਰੀਦਣ ਲਈ ਤੁਹਾਨੂੰ ਕ੍ਰਿਪਟੋ ਟ੍ਰੇਡਿੰਗ ਪਲੇਟਫਾਰਮ 'ਤੇ ਇਕ ਖਾਤਾ ਬਣਾਉਣਾ ਹੋਵੇਗਾ ਅਤੇ ਸਹੀ ਕ੍ਰਿਪਟੋ ਐਕਸਚੇਂਜ ਚੁਣਨਾ ਬੇਹੱਦ ਅਹਿਮ ਹੈ। ਕ੍ਰਿਪਟੋ ਕਰੰਸੀ ਕਿਸੇ ਮੁਦਰਾ ਦਾ ਇਕ ਡਿਜੀਟਲ ਰੂਪ ਹੈ ਅਤੇ ਇਹ ਕਿਸੇ ਸਿੱਕੇ ਜਾਂ ਨੋਟ ਦੀ ਤਰ੍ਹਾਂ ਠੋਸ ਰੂਪ 'ਚ ਤੁਹਾਡੀ ਜੇਬ 'ਚ ਨਹੀਂ ਹੁੰਦਾ ਹੈ। ਇਹ ਪੂਰੀ ਤਰ੍ਹਾਂ ਨਾਲ ਆਨਲਾਈਨ ਹੁੰਦੀ ਹੈ ਅਤੇ ਵਪਾਰ ਵਜੋਂ ਬਿਨਾਂ ਕਿਸੇ ਨਿਯਮਾਂ ਦੇ ਇਸ ਦੇ ਰਾਹੀਂ ਵਪਾਰ ਹੁੰਦਾ ਹੈ। 

ਇਹ ਵੀ ਪੜ੍ਹੋ-ਆਕਸੀਜਨ ਸੰਕਟ ਦੀ ਰਿਪੋਰਟ 'ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ-ਅਜਿਹੀ ਕੋਈ ਰਿਪੋਰਟ ਹੀ ਨਹੀਂ

ਕ੍ਰਿਪਟੋਕਰੰਸੀ 'ਤੇ ਕਿਸੇ ਦਾ ਵੀ ਕੰਟਰੋਲ ਨਹੀਂ ਹੈ ਇਹ ਪੂਰੀ ਤਰ੍ਹਾਂ ਨਾਲ ਡਿਸੈਂਟ੍ਰਲਾਇਜਡ ਵਿਵਸਥਾ ਹੈ ਅਤੇ ਕੋਈ ਵੀ ਸਰਕਾਰ ਜਾਂ ਕੰਪਨੀ ਇਸ 'ਤੇ ਕੰਟਰੋਲ ਨਹੀਂ ਕਰ ਸਕਦੀ, ਇਸ ਕਾਰਨ ਇਸ 'ਚ ਅਸਥਿਰਤਾ ਵੀ ਹੈ। ਇਸ ਨੂੰ ਨਾ ਤਾਂ ਕੋਈ ਹੈਕ ਕਰ ਸਕਦਾ ਹੈ ਅਤੇ ਨਾਲ ਹੀ ਕਿਸੇ ਤਰ੍ਹਾਂ ਨਾਲ ਛੇੜਛਾੜ। ਸਾਲ 2018 'ਚ ਆਰ.ਬੀ.ਆਈ. ਨੇ ਕ੍ਰਿਪਟੋ ਕਰੰਸੀ ਦੇ ਲੈਣ-ਦੇਣ ਦਾ ਸਮਰਥਨ ਕਰਨ ਨੂੰ ਲੈ ਕੇ ਬੈਂਕਾਂ ਅਤੇ ਰੈਗੂਲੇਟਰ ਅਥਾਰਿਟੀ ਸੰਗਠਨਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਸੀ।
ਜੇਕਰ ਤੁਸੀਂ ਵੀ ਕ੍ਰਿਪਟੋ 'ਚ ਇਨਵੈਸਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕ੍ਰਿਪਟੋ ਵਾਲਟ ਖੋਲ੍ਹਣਾ ਪਵੇਗਾ।

ਇਹ ਵੀ ਪੜ੍ਹੋ-ਮਹਾਰਾਸ਼ਟਰ-MP ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਦੇ ਇਸ ਵੈਰੀਐਂਟ ਨੇ ਦਿੱਤੀ ਦਸਤਕ

ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਸਟਾਕ ਟ੍ਰੇਡਿੰਗ ਕਰਨ ਲਈ ਡੀਮੈਟ ਅਕਾਊਂਟ ਖੋਲ੍ਹਦੇ ਹੋ। ਉਨੋਕਾਈਨ ਅਤੇ ਵਰਜੀਐਕਸ ਵਰਗੇ ਪਲੇਟਫਾਰਮ 'ਤੇ ਕੋਈ ਵੀ ਕ੍ਰਿਪਟੋ ਵਾਲਟ ਖੋਲ੍ਹ ਸਕਦਾ ਹੈ। ਇਸ ਦੇ ਲਈ ਕੇ.ਵਾਈ.ਸੀ. ਸਮੇਤ ਹੋਰ ਸੇਵਾਵਾਂ ਨੂੰ ਪੂਰਾ ਕਰਨਾ ਹੋਵੋਗਾ। ਇਸ ਤੋਂ ਬਾਅਦ ਤੁਹਾਨੂੰ ਕ੍ਰਿਪਟੋ 'ਚ ਇਨਵੈਸਟ ਕਰਨ ਲਈ ਆਪਣੇ ਬੈਂਕ ਤੋਂ ਪੈਸੇ ਜਮ੍ਹਾ ਕਰਵਾਉਣਾ ਹੋਵੇਗਾ ਅਤੇ ਇਹ ਸੌਖਾ ਅਤੇ ਆਸਾਨ ਪ੍ਰਕਿਰਿਆ ਹੈ। ਭਾਰਤ 'ਚ ਕਈ ਅਜਿਹੇ ਪਲੇਟਫਾਰਮ ਵੀ ਹਨ ਜੋ 100 ਰੁਪਏ ਤੋਂ ਵੀ ਘੱਟ 'ਚ ਵਾਲਟ ਖੋਲ੍ਹਣ ਦੀ ਇਜਾਜ਼ਤ ਦਿੰਦੇ ਹਨ। ਉਥੇ, ਕੁਝ ਕ੍ਰਿਪਟੋ ਵਾਲਟ ਫ੍ਰੀ ਟ੍ਰੇਡਿੰਗ ਦੀ ਇਜਾਜ਼ਤ ਦਿੰਦੇ ਹਨ ਤਾਂ ਕੁਝ ਇਸ ਦੇ ਲਈ ਘੱਟੋ-ਘੱਟ 100 ਰੁਪਏ ਮੇਂਟੇਨੈਂਸ ਚਾਰਜ ਵਸੂਲ ਸਕਦੇ ਹਨ ਅਤੇ ਇਹ ਕ੍ਰਿਪਟੋ ਐਕਸਚੇਂਜ 'ਤੇ ਨਿਰਭਰ ਕਰਦਾ ਹੈ।