Redmi ਨੇ ਲਾਂਚ ਕੀਤਾ ਨਵਾਂ 8 ਸੀਰੀਜ਼ ਦਾ ਸਮਾਰਟਫੋਨ, 12 ਅਕਤੂਬਰ ਤੋਂ ਖਰੀਦ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸ਼ਿਓਮੀ ਨੇ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਰੇਡਮੀ 8 ਸੀਰੀਜ ਦੇ ਲੇਟੇਸਟ ਸਮਾਰਟਫੋਨ ਨੂੰ ਲਾਂਚ...

Redmi 8

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਰੇਡਮੀ 8 ਸੀਰੀਜ ਦੇ ਲੇਟੇਸਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਦੋ ਵੈਰੀਅੰਟ ਲਾਂਚ ਕੀਤੇ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੀ ਕੀਮਤ 7,999 ਰੁਪਏ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਸੇਲ 12 ਅਕਤੂਬਰ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ।

ਹੁਣ ਜਾਣੋ ਰੇਡਮੀ 8 ‘ਚ ਕੀ ਫਿਚਰਜ਼ ਹਨ:

ਫੋਨ ‘ਚ ਡਿਊਲ ਰਿਅਰ ਕੈਮਰਾ ਸੈਟਅੱਪ ਹੈ ਜਿਸ ‘ਚ 12 ਮੈਗਾਪਿਕਸਲ ਦਾ ਮੇਨ ਕੈਮਰਾ ਹੈ ਜੋ ਸੋਨੀ IMX363 ਇਮੇਜ਼ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੇਫਟੀ ਲਈ ਫੋਨ ‘ਚ ਫਿੰਗਰਪ੍ਰਿੰਟ ਸਕੈਨਰ ਤੇ ਫੇਸ ਅਨਲਾਕ ਜਿਹੇ ਫੀਚਰਸ ਹਨ। ਇਸ ਦੇ ਨਾਲ ਹੀ ਫੋਨ ‘ਚ 5000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ‘ਚ ਯੂਐਸਬੀ ਟਾਈਪ ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ।

ਇਹ 18 ਵਾਟ ਚਾਰਜਰ ਨੂੰ ਸਪੋਰਟ ਕਰਦਾ ਹੈ ਜਦਕਿ ਫੋਨ ਦੇ ਬਾਕਸ ‘ਚ 10 ਵਾਟ ਦਾ ਚਾਰਜਰ ਮਿਲਦਾ ਹੈ। ਕੰਪਨੀ ਨੇ ਰੇਡਮੀ 8 ਨੂੰ ਆਰਾ ਮਿਰਰ ਡਿਜ਼ਾਇਨ ਦਿੱਤੀ ਹੈ। ਇਹ ਸਪਾਇਰ ਬੱਲੂ, ਰੂਬੀ ਰੈਡ ਤੇ ਓਨਿਕਸ ਬਲੈਕ ਕਲਰ ‘ਚ ਉਪਲੱਬਧ ਹੈ। ਇਸ ਦੇ ਨਾਲ ਹੀ ਫੋਨ ਦੀ ਮੈਮਰੀ ਨੂੰ ਕਾਰਡ ਦੀ ਮਦਦ ਨਾਲ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।