ਫੇਸਬੁੱਕ ਨੇ ਰਿਲਾਇੰਸ ਦੇ ਏ.ਆਈ. ਉੱਦਮ ’ਚ 30 ਫੀ ਸਦੀ ਹਿੱਸੇਦਾਰੀ ਖ਼ਰੀਦੀ
ਦੋ ਕੰਪਨੀਆਂ 855 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ
ਨਵੀਂ ਦਿੱਲੀ : ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਵਲੋਂ ਸ਼ੁਰੂ ਕੀਤੇ ਜਾ ਰਹੇ ਏ.ਆਈ. ਉੱਦਮ ’ਚ ਮੈਟਾ ਪਲੇਟਫਾਰਮਸ, ਫੇਸਬੁੱਕ ਓਵਰਸੀਜ਼ ਦਾ 30 ਫੀ ਸਦੀ ਹਿੱਤ ਹੋਵੇਗਾ। ਕੰਪਨੀ ਨੇ ਫਾਈਲਿੰਗ ’ਚ ਕਿਹਾ ਕਿ ਰਿਲਾਇੰਸ ਐਂਟਰਪ੍ਰਾਈਜ਼ ਇੰਟੈਲੀਜੈਂਸ ਲਿਮਟਿਡ ’ਚ ਰਿਲਾਇੰਸ ਦੀ 70 ਫੀ ਸਦੀ ਹਿੱਸੇਦਾਰੀ ਹੋਵੇਗੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਇੰਟੈਲੀਜੈਂਸ ਅਤੇ ਫੇਸਬੁੱਕ ਸਾਂਝੇ ਤੌਰ ਉਤੇ ਇਸ ਉੱਦਮ ’ਚ ਸ਼ੁਰੂਆਤੀ 855 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਫਾਈਲਿੰਗ ’ਚ, ਕੰਪਨੀ ਨੇ ਕਿਹਾ ਕਿ ਰਿਲਾਇੰਸ ਇੰਟੈਲੀਜੈਂਸ ਲਿਮਟਿਡ ਨੇ 24 ਅਕਤੂਬਰ, 2025 ਨੂੰ ਰਿਲਾਇੰਸ ਐਂਟਰਪ੍ਰਾਈਜ਼ ਇੰਟੈਲੀਜੈਂਸ ਲਿਮਟਿਡ ਨੂੰ ਸ਼ਾਮਲ ਕੀਤਾ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਟੈਲੀਜੈਂਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਫੇਸਬੁੱਕ ਓਵਰਸੀਜ਼ ਇੰਕ (ਫੇਸਬੁੱਕ) ਨਾਲ ਸੰਯੁਕਤ ਉੱਦਮ ਸਮਝੌਤੇ ਦੇ ਤਹਿਤ ਆਰ.ਈ.ਆਈ.ਐੱਲ. ਸੰਯੁਕਤ ਉੱਦਮ ਕੰਪਨੀ ਬਣ ਜਾਵੇਗੀ। ਆਰ.ਈ.ਆਈ.ਐਲ. ਐਂਟਰਪ੍ਰਾਈਜ਼ ਏਆਈ ਸੇਵਾਵਾਂ ਦਾ ਵਿਕਾਸ, ਮਾਰਕੀਟਿੰਗ ਅਤੇ ਵੰਡ ਕਰੇਗੀ। ਰਿਲਾਇੰਸ ਇੰਟੈਲੀਜੈਂਸ ਅਤੇ ਫੇਸਬੁੱਕ ਨੇ ਸਾਂਝੇ ਤੌਰ ਉਤੇ 855 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਦਾ ਵਾਅਦਾ ਕੀਤਾ ਹੈ। ਆਰ.ਈ.ਆਈ.ਐੱਲ. ਨੂੰ ਸ਼ਾਮਲ ਕਰਨ ਲਈ ਕਿਸੇ ਸਰਕਾਰੀ ਜਾਂ ਰੈਗੂਲੇਟਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਸੀ।