ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੋਂ ਆਈ ਗਿਰਾਵਟ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਮਸੀਐਕਸ 'ਤੇ ਸੋਨਾ ਵਾਇਦਾ 0.12 ਫੀਸਦ ਵਧ ਕੇ 46,297 ਰੁਪਏ ਪ੍ਰਤੀ 10 ਗ੍ਰਾਮ ਰਿਹਾ, ਜਦਕਿ ਚਾਂਦੀ ਵਾਇਦਾ 0.4 ਫੀਸਦ ਹੇਠਾਂ 68, 989 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ।

gold price

ਨਵੀਂ ਦਿੱਲੀ: ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਮੁੜ ਤੋਂ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ ਵਿਚ ਨਰਮੀ ਗਲੋਬਲ ਬਾਜ਼ਾਰ ਦੇ ਕਮਜ਼ੋਰ ਸੰਕੇਤਾਂ ਦੇ ਕਾਰਨ ਵੇਖੀ ਗਈ ਹੈ। ਪਹਿਲੇ ਦੇ ਮੁਕਾਬਲੇ ਹੁਣ ਸੋਨਾ ਕਾਫੀ ਹੇਠਾਂ ਆ ਚੁੱਕਾ ਹੈ। ਇਸ 'ਚ 18 ਫੀਸਦ ਯਾਨੀ ਕਰੀਬ 10,000 ਰੁਪਏ ਦੀ ਗਿਰਾਵਟ ਆਈ ਹੈ।

ਇਸ ਦੇ ਨਾਲ ਹੀ ਸੋਨਾ ਵਾਇਦਾ ਹੁਣ ਅੱਠ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਅੱਜ ਐਮਸੀਐਕਸ 'ਤੇ ਸੋਨਾ ਵਾਇਦਾ 0.12 ਫੀਸਦ ਵਧ ਕੇ 46,297 ਰੁਪਏ ਪ੍ਰਤੀ 10 ਗ੍ਰਾਮ ਰਿਹਾ, ਜਦਕਿ ਚਾਂਦੀ ਵਾਇਦਾ 0.4 ਫੀਸਦ ਹੇਠਾਂ 68, 989 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ।

ਕੌਮਾਂਤਰੀ ਬਜ਼ਾਰਾਂ 'ਚ ਸੋਨੇ ਦੀ ਕੀਮਤ ਅੱਜ ਸਪੌਟ ਸੀ। ਹਾਜਿਰ ਸੋਨਾ 1,770.15 ਡਾਲਰ ਪ੍ਰਤੀ ਔਂਸ 'ਤੇ ਸਪੌਟ ਸੀ ਤੇ ਹੁਣ ਤਕ ਇਸ ਹਫ਼ਤੇ ਇਹ 0.6 ਫੀਸਦ ਹੇਠਾਂ ਪਹੁੰਚ ਗਿਆ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਤੇ ਸਰਕਾਰਾਂ ਵੱਲੋਂ ਰਾਜਕੋਸ਼ ਉੁਪਾਅ ਨੇ ਪਿਛਲੇ ਸਾਲ ਸੋਨੇ ਦੀਆਂ ਕੀਮਤਾਂ 'ਚ 25 ਫੀਸਦ ਤੋਂ ਜ਼ਿਆਦਾ ਦਾ ਵਾਧਾ ਕੀਤਾ ਸੀ। ਭਾਰਤ 'ਚ ਸੋਨਾ ਆਪਣੇ ਅਗਸਤ ਦੇ ਉੱਚ ਪੱਧਰ ਯਾਨੀ 56,200 ਤੋਂ ਕਾਫੀ ਹੇਠਾਂ ਹੈ।