ਬੈਂਕ ਆਫ਼ ਬੜੌਦਾ ਨੂੰ 3102 ਕਰੋੜ ਰੁਪਏ ਦਾ ਘਾਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਾਪਸੀ ਮੌਕੇ ਦਿੱਕਤਾਂ ਪੈਦਾ ਕਰਨ ਵਾਲੇ ਲੋਨਾਂ 'ਚ ਵਾਧੇ ਕਾਰਨ ਬੈਂਕ ਆਫ਼ ਬੜੌਦਾ (ਬੀ.ਓ.ਬੀ.) ਨੂੰ ਮਾਰਚ, 2018 ਦੌਰਾਨ 3,102.34 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉਥੇ...

Bank of Baroda

ਨਵੀਂ ਦਿੱਲੀ, 26 ਮਈ: ਵਾਪਸੀ ਮੌਕੇ ਦਿੱਕਤਾਂ ਪੈਦਾ ਕਰਨ ਵਾਲੇ ਲੋਨਾਂ 'ਚ ਵਾਧੇ ਕਾਰਨ ਬੈਂਕ ਆਫ਼ ਬੜੌਦਾ (ਬੀ.ਓ.ਬੀ.) ਨੂੰ ਮਾਰਚ, 2018 ਦੌਰਾਨ 3,102.34 ਕਰੋੜ ਰੁਪਏ ਦਾ ਘਾਟਾ ਪਿਆ ਹੈ।

ਉਥੇ ਹੀ ਇਕ ਸਾਲ ਪਹਿਲਾਂ ਆਮ ਮਿਆਦ ਦੌਰਾਨ ਬੈਂਕ ਨੂੰ 154.72 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਬੈਂਕ ਵਲੋਂ ਜਾਰੀ ਕੀਤੀ ਗਈ ਰੈਗੂਲੇਟਰੀ ਫ਼ਾਈਲਿੰਗ ਮੁਤਾਬਕ ਵਿੱਤੀ ਸਾਲ 2017-18 ਦੇ ਚੌਥੇ ਕੁਆਟਰ ਦੌਰਾਨ ਬੈਂਕ ਦੀ ਮਾੜੇ ਕਰਜ਼ੇ (ਬੈਡ ਲੋਨ) ਲਈ ਪ੍ਰੋਵੀਜ਼ਨਿੰਗ ਵਧ ਕੇ 7,052.53 ਕਰੋੜ ਰੁਪਏ ਹੋ ਗਈ , ਜਦਕਿ ਬੀਤੇ ਸਾਲ ਆਮ ਮਿਆਦ ਦੌਰਾਨ ਇਹ ਅੰਕੜਾ 2,425.07 ਕਰੋੜ ਰੁਪਏ ਰਿਹਾ ਸੀ।

ਉਥੇ ਹੀ ਬੈਂਕ ਦੀ ਕੁਲ ਆਮਦਨ ਘਟ ਕੇ 12,735.16 ਕਰੋੜ ਰੁਪਏ ਰਹੀ, ਜਦੋਂ ਕਿ ਮਾਰਚ 2017 'ਚ ਸਮਾਪਤ ਕੁਆਟਰ ਦੌਰਾਨ ਇਹ ਅੰਕੜਾ 12,852.44 ਕਰੋੜ ਰੁਪਏ ਰਿਹਾ ਸੀ। ਉਥੇ ਹੀ 13 ਮਾਰਚ 2018 ਤਕ ਗ੍ਰਾਸ ਐਡਵਾਂਸ ਦੀ ਤੁਲਨਾ 'ਚ ਨਾਨ ਪ੍ਰਫ਼ਾਰਮਿੰਗ ਐਸੇਟਜ਼ (ਐਨ.ਪੀ.ਏ.) ਜਾਂ ਬੈਡ ਲੋਨ ਵਧ ਕੇ 12.26 ਫ਼ੀ ਸਦੀ ਹੋਣ ਕਾਰਨ ਵੀ ਬੈਂਕ ਦੀ ਐਸੇਟ ਕੁਆਲਟੀ ਜ਼ਿਆਦਾ ਖ਼ਰਾਬ ਹੋ ਗਈ।