ਇਸ ਸਾਲ 53 ਫ਼ੀ ਸਦੀ ਤੱਕ ਸਸਤੇ ਹੋਏ ਪੀਐਸਯੂ ਸਟਾਕਸ ਵਿਚ ਬਣੇ ਮੌਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਮਵਾਰ  ਦੇ ਕਾਰੋਬਾਰ ਵਿਚ ਬੀਐਸਈ ਪੀਐਸਯੂ ਇੰਡੈਕਸ ਅਪਣੇ 18 ਮਹੀਨੇ ਦੇ ਹੇਠਲੇ ਪੱਧਰ ਨੂੰ ਪਾਰ ਕਰ ਗਿਆ।  ਬੀਐਸਈ ਪੀਐਸਯੂ ਇੰਡੈਕਸ ਜਿੱਥੇ...

PSU bank

ਨਵੀਂ ਦਿੱਲੀ : ਸੋਮਵਾਰ  ਦੇ ਕਾਰੋਬਾਰ ਵਿਚ ਬੀਐਸਈ ਪੀਐਸਯੂ ਇੰਡੈਕਸ ਅਪਣੇ 18 ਮਹੀਨੇ ਦੇ ਹੇਠਲੇ ਪੱਧਰ ਨੂੰ ਪਾਰ ਕਰ ਗਿਆ।  ਬੀਐਸਈ ਪੀਐਸਯੂ ਇੰਡੈਕਸ ਜਿੱਥੇ 1 ਜਨਵਰੀ ਨੂੰ 9159 ਦੇ ਪੱਧਰ 'ਤੇ ਸੀ, ਸੋਮਵਾਰ ਨੂੰ 7479 ਦੇ ਪੱਧਰ 'ਤੇ ਬੰਦ ਹੋਇਆ। ਯਾਨੀ ਇਸ ਸਾਲ ਹੁਣ ਤੱਕ ਇੰਡੈਕਸ ਵਿਚ 18 ਫ਼ੀ ਸਦੀ ਤੋਂ ਜ਼ਿਆਦਾ ਗਿਰਾਵਟ ਹੋ ਚੁਕੀ ਹੈ। ਇਸ ਦੌਰਾਨ ਪੀਐਸਯੂ ਕੰਪਨੀਆਂ ਦੇ ਸਟਾਕਸ ਵਿਚ 53 ਫ਼ੀ ਸਦੀ ਤੋਂ ਜ਼ਿਆਦਾ ਗਿਰਾਵਟ ਰਹੀ ਹੈ। ਇਹਨਾਂ ਵਿਚੋਂ ਕਈ ਸਟਾਕ ਅਜਿਹੇ ਹਨ, ਜਿਨ੍ਹਾਂ ਦੇ ਫੰਡਾਮੈਂਟ ਮਜ਼ਬੂਤ ਹਨ ਅਤੇ ਕਿਸੇ ਨਾ ਕਿਸੇ ਵਜ੍ਹਾ ਨਾਲ ਇਹਨਾਂ ਵਿਚ ਗਿਰਾਵਟ ਰਹੀ ਹੈ।

ਮਾਹਰ ਮੰਣਦੇ ਹਨ ਕਿ ਜਿਵੇਂ ਜਿਵੇਂ ਸਾਲਵ ਹੋਣਗੇ, ਅਜਿਹੇ ਚੋਣਵੇ ਸਟਾਕਸ ਵਿਚ ਅੱਗੇ ਤੇਜ਼ੀ ਬਣੇਗੀ। ਬ੍ਰੋਕਰੇਜ਼ ਹਾਉਸ ਨੇ ਵੀ ਚੋਣਵੇ ਸਟਾਕਸ ਵਿਚ ਨਿਵੇਸ਼ ਦੀ ਸਲਾਹ ਦਿਤੀ ਹੈ ਸਟਾਕਸ 'ਚ 53 ਫ਼ੀ ਸਦੀ ਤੱਕ ਗਿਰਾਵਟ : ਇਸ ਸਾਲ ਦੀ ਗੱਲ ਕਰੀਏ ਤਾਂ 1 ਜਨਵਰੀ ਤੋਂ ਹੁਣ ਤੱਕ ਪੀਐਸਯੂ ਸਟਾਕਸ ਵਿਚ 53 ਫ਼ੀ ਸਦੀ ਤੱਕ ਗਿਰਾਵਟ ਦਿਖੀ ਹੈ। ਪੰਜਾਬ ਨੈਸ਼ਨਲ ਬੈਂਕ ਵਿਚ ਜਿਥੇ 53 ਫ਼ੀ ਸਦੀ ਗਿਰਾਵਟ ਰਹੀ ਹੈ, ਉਥੇ ਹੀ ਐਨਬੀਸੀਸੀ, ਜੰਮੂ ਐਂਡ ਕਸ਼‍ਮੀਰ ਬੈਂਕ, ਗੇਲ, ਬੈਂਕ ਆਫ਼ ਬੜੌਦਾ, ਬੀਪੀਸੀਐਲ, ਐਚਪੀਸੀਐਲ, ਪਾਵਰ ਗ੍ਰਿਡ, ਐਨਟੀਪੀਸੀ, ਜਨਰਲ ਇੰਸ਼‍ਯੋਰੈਂਸ,  ਐਨਐਮਟੀਸੀ, ਕੋਲ ਇੰਡੀਆ, ਅਲਾਹਾਬਾਦ ਬੈਂਕ, ਸਿੰਡਿਕੇਟ ਬੈਂਕ, ਨਾਲਕੋ, ਕੈਨੇਰਾ ਬੈਂਕ, ਭੇਲ,

ਆਈਓਬੀ ਅਤੇ ਆਈਟੀਡੀਸੀ ਦੇ ਸ਼ੇਅਰਾਂ ਵਿਚ 42 ਫ਼ੀ ਸਦੀ ਤਕ ਗਿਰਾਵਟ ਰਹੀ। NBCC ਰੀਅਲ ਅਸਟੇਟ ਡਿਵੈਲਪਮੈਂਟ ਐਂਡ ਕੰਸਟਰਕਸ਼ਨ ਬਿਜ਼ਨਸ ਵਿਚ ਕੰਮ ਕਰਨ ਵਾਲੀ ਸਰਕਾਰੀ ਕੰਪਨੀ ਹੈ। ਕੰਪਨੀ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਸੀ ਵੀ ਮੁਹੱਈਆ ਕਰਦੀ ਹੈ। ਕੰਪਨੀ ਦਾ ਦੇਸ਼ਭਰ ਵਿਚ 10 ਰਿਜ਼ਨਲ ਜਾਂ ਜੋਨਲ ਦਫ਼ਤਰ ਹੈ। ਕੰਪਨੀ ਦੇ ਪ੍ਰੋਜੈਕਟ 23 ਰਾਜਾਂ ਵਿਚ ਹਨ। ਕੰਪਨੀ ਦੂਜੇ ਦੇਸ਼ਾਂ 'ਚ ਵੀ ਪ੍ਰੋਜੈਕਟ ਲੈਂਦੀ ਹੈ। ਸਰਕਾਰ ਦਾ ਅਫੋਰਡੇਬਲ ਹਾਉਸਿੰਗ ਸਕੀਮ ਕੰਪਨੀ ਲਈ ਵੱਡੀ ਮੌਕਾ ਹੈ। ਬ੍ਰੋਕਰੇਜ ਹਾਉਸ  ਆਈਸੀਆਈਸੀਆਈ ਡਾਇਰੈਕਟ ਨੇ ਸਟਾਕ ਲਈ 115 ਰੁਪਏ ਦਾ ਟੀਚਾ ਰੱਖਿਆ ਹੈ। ਮੌਜੂਦਾ ਕੀਮਤ 81 ਰੁਪਏ ਦੇ ਲਿਹਾਜ਼ ਨਾਲ ਸਟਾਕ ਵਿਚ 42 ਫ਼ੀ ਸਦੀ ਰਿਟਰਨ ਮਿਲ ਸਕਦਾ ਹੈ।