ਪਾਕਿਸਤਾਨ ਨੇ ਭਾਰਤ ਤੋਂ 250 ਕਰੋੜ ਰੁਪਏ ਦੇ ਰੇਬੀਜ਼ ਰੋਕੂ ਟੀਕੇ ਖ਼ਰੀਦੇ

ਏਜੰਸੀ

ਖ਼ਬਰਾਂ, ਵਪਾਰ

ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਪਾਕਿ ਸੰਸਦ ਦੀ ਸਥਾਈ ਕਮੇਟੀ ਨੂੰ ਦਿੱਤੀ ਜਾਣਕਾਰੀ

Pakistan imports over $36 million of anti-rabies, anti-venom vaccines from India

ਇਸਲਾਮਾਬਾਦ : ਪਾਕਿਸਤਾਨ ਨੇ ਪਿਛਲੇ 16 ਮਹੀਨਿਆਂ ਦੌਰਾਨ ਭਾਰਤ ਤੋਂ 250 ਕਰੋੜ ਰੁਪਏ ਤੋਂ ਵੱਧ ਦੇ ਰੇਬੀਜ਼ ਰੋਕੂ ਅਤੇ ਜ਼ਹਿਰ ਰੋਧੀ ਟੀਕਿਆਂ ਦੀ ਖ਼ਰੀਦਾਰੀ ਕੀਤੀ ਹੈ। ਇਕ ਸਥਾਨਕ ਅਖ਼ਬਾਰ ਨੇ ਇਹ ਖ਼ਬਰ ਦਿਤੀ ਹੈ। ਪਾਕਿਸਤਾਨ ਦੇ ਅਖ਼ਬਾਰ ਨੇ ਸ਼ੁਕਰਵਾਰ ਨੂੰ ਇਕ ਖ਼ਬਰ ਪ੍ਰਕਾਸ਼ਿਤ ਕੀਤੀ।

ਇਸ ਅਨੁਸਾਰ ਪਾਕਿਸਤਾਨ ਵਿਚ ਲੋੜੀਂਦੀ ਮਾਤਰਾ ਵਿਚ ਟੀਕੇ ਨਾ ਬਣਨ ਕਾਰਨ ਉਸ ਨੇ ਪਿਛਲੇ 16 ਮਹੀਨਿਆਂ ਵਿਚ ਭਾਰਤ ਤੋਂ 3.6 ਕਰੋੜ ਡਾਲਰ ਯਾਨੀ 250 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਟੀਕਿਆਂ ਦਾ ਦਰਾਮਦ ਕੀਤਾ ਹੈ।

ਪਾਕਿਸਤਾਨ ਦੇ ਸੰਸਦ ਮੈਂਬਰ ਰਹਮਾਨ ਮਲਿਕ ਨੇ ਭਾਰਤ ਤੋਂ ਖ਼ਰੀਦੀਆਂ ਜਾ ਰਹੀਆਂ ਦਵਾਈਆਂ ਦੀ ਮਾਤਰਾ ਅਤੇ ਇਸ ਦੇ ਮੁੱਲ ਬਾਰੇ ਸਵਾਲ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਸੰਸਦ ਦੀ ਸਥਾਈ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਦਿਤੀ। ਮੰਤਰਾਲਾ ਨੇ ਕਿਹਾ ਕਿ ਰੇਬੀਜ਼ ਰੋਧੀ ਅਤੇ ਵਿਸ਼ ਰੋਧੀ ਦੋਹਾਂ ਤਰ੍ਹਾਂ ਦੇ ਟੀਕੇ ਦੇਸ਼ ਵਿਚ ਬਣਾਏ ਜਾਂਦੇ ਹਨ। ਹਾਲਾਂਕਿ ਇਸ ਨਾਲ ਮੰਗ ਦੀ ਪੂਰਤੀ ਨਹੀਂ ਹੋ ਰਹੀ ਹੈ। ਇਸ ਕਾਰਣ ਇਨ੍ਹਾ ਦਾ ਆਯਾਤ ਕੀਤਾ ਜਾ ਰਿਹਾ ਹੈ।