1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਹੋਣਗੇ ਵੱਡੇ ਬਦਲਾਅ, ਇਹ ਵੀ ਮਿਲੇਗਾ ਤੋਹਫਾ

ਏਜੰਸੀ

ਖ਼ਬਰਾਂ, ਵਪਾਰ

ਜਿਨ੍ਹਾਂ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ 'ਚ ਬਚਤ ਸਕੀਮਾਂ...

Budget 2020 income tax exemption limit could be raised

ਨਵੀਂ ਦਿੱਲੀ: 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਜਿਵੇਂ ਕਿ ਇਕਨੋਮੀ 'ਚ ਖਪਤ ਨੂੰ ਵਧਾਉਣ ਲਈ ਖਪਤਕਾਰਾਂ ਤੇ ਮਿਡਲ ਕਲਾਸ ਦੀ ਜੇਬ 'ਚ ਪੈਸੇ ਬਚਾਉਣ ਦਾ ਰੌਲਾ ਵਧਦਾ ਜਾ ਰਿਹਾ ਹੈ, ਸਰਕਾਰ ਨੇ ਵਿੱਤੀ ਸਾਲ 2020-21 ਦੇ ਬਜਟ 'ਚ ਨਿੱਜੀ ਇਨਕਮ ਟੈਕਸ 'ਚ ਕਟੌਤੀ ਦੇ ਕਈ ਬਦਲਾਂ 'ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਨਿੱਜੀ ਇਨਕਮ ਟੈਕਸ 'ਚ ਕਟੌਤੀ ਬਾਰੇ ਅੰਤਿਮ ਫੈਸਲਾ ਅਗਲੇ ਕੁਝ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।

ਸੂਤਰਾਂ ਮੁਤਾਬਕ, ਟੈਕਸ ਸਲੈਬਾਂ 'ਚ ਤਬਦੀਲੀ ਵੀ ਏਜੰਡੇ 'ਚ ਸ਼ਾਮਲ ਹੈ। ਇਨਕਮ ਟੈਕਸ 'ਚ ਛੋਟ ਮੌਜੂਦਾ 2.50 ਲੱਖ ਰੁਪਏ ਤੋਂ ਵਧਾਈ ਜਾ ਸਕਦੀ ਹੈ। ਜਿਨ੍ਹਾਂ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ 'ਚ ਬਚਤ ਸਕੀਮਾਂ ਜ਼ਰੀਏ ਵੀ ਇਨਕਮ ਟੈਕਸ 'ਚ ਛੋਟ ਦੇਣ ਦਾ ਰਸਤਾ ਕੱਢਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਸਰਕਾਰ ਇੰਫਰਾਸਟ੍ਰਕਚਰ ਬਾਂਡ ਜ਼ਰੀਏ ਟੈਕਸ ਬਚਤ ਦੇ ਬਦਲਾਂ 'ਤੇ ਵੀ ਵਿਚਾਰ ਕਰ ਰਹੀ ਹੈ।

ਇਸ ਵਿੰਡੋ ਤਹਿਤ ਹਰ ਸਾਲ 50,000 ਰੁਪਏ ਦੇ ਇੰਫਰਾ ਬਾਂਡ ਰਾਹੀਂ ਟੈਕਸ ਬਚਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਡਾਇਰੈਕਟ ਟੈਕਸ ਕੋਡ (ਡੀ. ਟੀ. ਸੀ.) 'ਤੇ ਬਣੀ ਕਮੇਟੀ ਨੇ ਇਨਕਮ ਟੈਕਸ ਸਲੈਬਾਂ 'ਚ ਬਦਲਾਵ ਦੀ ਸਿਫਾਰਸ਼ ਦਿੱਤੀ ਹੈ। ਇਸ ਨੇ ਸਲਾਹ ਦਿੱਤੀ ਹੈ ਕਿ 10 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ਤੱਕ ਸਿਰਫ 10 ਫੀਸਦੀ ਟੈਕਸ ਦਰ ਰੱਖੀ ਜਾਣੀ ਚਾਹੀਦੀ ਹੈ, ਜਿਸ ਨਾਲ ਟੈਕਸਦਾਤਾਵਾਂ ਦੀ ਵੱਡੀ ਗਿਣਤੀ ਨੂੰ ਰਾਹਤ ਮਿਲੇਗੀ।

ਉੱਥੇ ਹੀ, 10 ਲੱਖ ਤੋਂ ਉਪਰ ਤੇ 20 ਲੱਖ ਰੁਪਏ ਤੱਕ ਲਈ ਟੈਕਸ ਸਲੈਬ 20 ਫੀਸਦੀ ਰੱਖਣ, ਜਦੋਂ ਕਿ 20 ਲੱਖ ਰੁਪਏ ਤੋਂ ਉਪਰ ਤੇ 2 ਕਰੋੜ ਰੁਪਏ ਤੱਕ ਲਈ 30 ਫੀਸਦੀ ਅਤੇ 2 ਕਰੋੜ ਰੁਪਏ ਤੋਂ ਉਪਰ ਲਈ ਟੈਕਸ ਸਲੈਬ 35 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਜੇ ਇਨ੍ਹਾਂ ਸਿਫਾਰਸ਼ਾਂ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ ਤਾਂ ਲਗਭਗ 1.47 ਕਰੋੜ ਟੈਕਸਦਾਤਾ 20 ਫੀਸਦੀ ਸਲੈਬ 'ਚੋਂ 10 ਫੀਸਦੀ ਟੈਕਸ ਸਲੈਬ 'ਚ ਚਲੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਬਜਟ 'ਚ ਸਰਕਾਰ ਨੇ ਇਨਕਮ ਟੈਕਸ ਛੋਟ ਤੇ ਦਰਾਂ 'ਚ ਕੋਈ ਬਦਲਾਵ ਨਹੀਂ ਕੀਤਾ ਸੀ, ਜਦੋਂ ਕਿ 5 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ਵਾਲੇ ਟੈਕਸਦਾਤਾਵਾਂ ਨੂੰ 87ਏ ਤਹਿਤ 12,500 ਰੁਪਏ ਦੀ ਛੋਟ ਪ੍ਰਦਾਨ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।