ਟੀਵੀ ਦੇਖਣ ਵਾਲੇ ਸੈਟ ਟਾਪ ਬਾਕਸ ਬਦਲੇ ਬਿਨਾਂ ਹੀ ਬਦਲ ਸਕਣਗੇ ਅਪਣੇ ਕੇਬਲ ਆਪਰੇਟਰ : TRAI
ਟੈਲੀਵਿਜ਼ਨ ਦਰਸ਼ਕ ਜਲਦੀ ਹੀ ਅਪਣੇ ਸੈਟ ਟਾਪ ਬਾਕਸ ਬਦਲੇ ਬਿਨਾਂ ਅਪਣੇ ਡੀਟੀਐਚ ਜਾਂ ਕੇਬਲ ਆਪਰੇਟਰ ਨੂੰ ਬਦਲ ਸਕਣਗੇ...
ਨਵੀਂ ਦਿੱਲੀ : ਟੈਲੀਵਿਜ਼ਨ ਦਰਸ਼ਕ ਜਲਦੀ ਹੀ ਅਪਣੇ ਸੈਟ ਟਾਪ ਬਾਕਸ ਬਦਲੇ ਬਿਨਾਂ ਅਪਣੇ ਡੀਟੀਐਚ ਜਾਂ ਕੇਬਲ ਆਪਰੇਟਰ ਨੂੰ ਬਦਲ ਸਕਣਗੇ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ.ਐਸ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਰਮਾ ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ ਦੇ ਮੌਕੇ ‘ਤੇ ਪੱਤਰਕਾਰਾਂ ਨੂੰ ਕਿਹਾ, ਪਿਛਲੇ ਦੋ ਸਾਲਾਂ ਤੋਂ ਅਸੀਂ ਸੈਟ ਟਾਪ ਬਾਕਸ ਨੂੰ ਸਾਰੇ ਡੀਟੀਐਚ ਅਤੇ ਕੇਬਲ ਸੇਵਾ ਪ੍ਰਦਾਤਾਵਾਂ ਵਿਚਕਾਰ ਅੰਦਰੂਨੀ ਤੌਰ ‘ਤੇ ਕੰਮ ਕਰਨ ਲਾਇਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਸਮੱਸਿਆ ਦਾ ਇਕ ਵੱਡਾ ਹਿੱਸਾ ਸੁਲਝ ਗਿਆ ਹੈ। ਕੁਝ ਕਾਰੋਬਾਰੀ ਚੁਣੌਤੀਆਂ ਬਾਕੀ ਹਨ। ਅਸੀਂ ਇਸ ਨੂੰ ਸਾਲ ਦੇ ਅੰਤ ਤੱਕ ਸ਼ੁਰੂ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕਿਸੇ ਉਤਪਾਦ ਦੇ ਇੰਟਰਆਪਰੇਬਿਲਿਟੀ ਦਾ ਵਿਚਾਰ ਬਾਅਦ ਵਿਚ ਆਉਣਾ ਚਾਹੀਦਾ ਹੈ। ਸਗੋਂ ਉਤਪਾਦ ਦੀ ਯੋਜਨਾ ਬਣਾਉਣ ਦੇ ਪੜਾਅ ‘ਤੇ ਹੀ ਇਹ ਕੰਮ ਹੋਣਾ ਚਾਹੀਦਾ ਹੈ।