ਸੋਨੇ-ਚਾਂਦੀ ਦੇ ਭਾਅ 'ਚ ਆਈ ਗਿਰਾਵਟ, ਜਾਣੋਂ ਅੱਜ ਦੇ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੱਜ 27 ਮਈ ਨੂੰ ਸੋਨਾ-ਚਾਦੀ ਦੇ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਅੱਜ 24 ਕੈਰਟ ਸੋਨਾ ਦਾ ਭਾਅ ਘੱਟ ਕੇ 46360 ਤੇ ਆ ਗਿਆ ਹੈ।

Photo

ਨਵੀਂ ਦਿੱਲੀ : ਅੱਜ 27 ਮਈ ਨੂੰ ਸੋਨਾ-ਚਾਦੀ ਦੇ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਅੱਜ 24 ਕੈਰਟ ਸੋਨਾ ਦਾ ਭਾਅ ਘੱਟ ਕੇ 46360 ਤੇ ਆ ਗਿਆ ਹੈ। ਇਸ ਗਿਰਾਵਟ ਨਾਲ ਸੋਨਾ 539 ਰੁਪਏ ਪ੍ਰਤੀ ਗ੍ਰਾਮ ਸਸਤਾ ਹੋ ਗਿਆ ਹੈ। ਉੱਥੇ ਹੀ ਚਾਂਦੀ ਦੀ ਗੱਲ ਕਰੀਏ ਤਾਂ ਅੱਜ 705 ਰੁਪਏ ਪ੍ਰਤੀ ਗ੍ਰਾਮ ਘੱਟ ਕੇ 46920 ਰੁਪਏ ਤੇ ਆ ਗਈ ਹੈ।

ਇਸ ਦੇ ਨਾਲ  ਹੀ 24 ਕੈਰਟ ਸੋਨਾ ਦਾ ਭਾਅ ਸੋਮਵਾਰ ਦੇ ਮੁਕਾਬਲੇ 539 ਰੁਪਏ ਸਸਤਾ ਹੋ ਗਿਆ ਅਤੇ 23 ਕੈਰਟ ਸੋਨਾ 542 ਰੁਪਏ ਦੀ ਗਿਰਾਵਟ ਨਾਲ ਮਿਲ ਰਿਹਾ ਹੈ। ਜੇਕਰ ਤੁਸੀਂ ਸੋਨੇ ਚਾਂਦੀ ਦਾ ਖ੍ਰੀਦਣ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਸੋਨਾ ਦੇ ਰੇਟ ਇਕ ਵਾਰ ਜ਼ਰੂਰ ਚੈੱਕ ਕਰ ਲਉ। ਕੋਈ ਵੀ ਵਿਅਕਤੀ IBJA ਯਾਨੀ ਇੰਡੀਅਨ ਬੁਲਿਅਨ ਜਵੇਲਰਸ ਐਸੋਸੀਏਸ਼ਨ ਦੀ ਵੈਬਸਾਈਟ https://ibjarates.com/ ਤੇ ਜਾਕਰ ਸਪੌਟ ਦਾ ਰੇਟ ਪਤਾ ਕਰ ਸਕਦਾ ਹੈ।

ਦੱਸ ਦੱਈਏ ਕਿ IBJA  ਦੁਆਰਾ ਜਾਰੀ ਕੀਤੇ ਗਏ ਰੇਟ ਦੇਸ਼ ਵਿਚ ਸਾਰੇ ਕਿਤੇ ਲਗਭਗ ਇਕ-ਸਮਾਨ ਹਨ। ਹਾਲਾਂਕਿ ਇਸ ਰੇਟ ਵਿਚ 3 ਫੀਸਦ ਜੀਐਸਟੀ (ਜੀਐਸਟੀ) ਸ਼ਾਮਲ ਨਹੀਂ ਕੀਤੇ ਗਏ ਹਨ। ਸੋਨੇ ਵੇਚਦੇ ਸਮੇਂ ਤੁਸੀਂ IBJA ਦੇ ਰੇਟ ਦਾ ਹਵਾਲਾ ਦੇ ਸਕਦੇ ਹੋ। ਇਸ ਨਾਲ ਪਹਿਲਾਂ ਤੋਂ ਭਾਅ ਬਾਰੇ ਪਤਾ ਹੋਣ ਨਾਲ ਤੁਸੀਂ ਜ਼ਿਉਲਰ ਤੋਂ ਵਧੀਆ ਰੇਟ ਤੇ ਸੋਨਾ ਖ੍ਰੀਦ ਸਕਦੇ ਹੋ।