GOLD ਮਹਿੰਗਾ ਹੋਣ 'ਤੇ ਵਿਕਰੀ ਵਿਚ ਜ਼ਬਰਦਸਤ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਗਹਿਣਿਆਂ ਦੇ ਵਪਾਰੀਆਂ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਧਣ ਕਰ ਕੇ ਲੋਕ ਸੋਨਾ ਖਰੀਦਣ ਦੀ ਬਜਾਏ ਉਨ੍ਹਾਂ ਦੇ ਘਰਾਂ ਵਿਚ ਰੱਖੇ ਸੋਨੇ ਦੀ ਰੀਸਾਈਕਲ ਕਰ ਰਹੇ ਹਨ

GOLD becomes expensive

ਮੁੰਬਈ: ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਿਚ ਹੋਏ ਵਾਧੇ ਦੇ ਕਾਰਨ ਘਰੇਲੂ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 40,000 ਰੁਪਏ ਪ੍ਰਤੀ 10 ਗ੍ਰਾਮ (ਜੀ.ਐੱਸ.ਟੀ. ਸਮੇਤ) ਤੋਂ ਉਪਰ ਚਲੀ ਗਈ ਅਤੇ ਚਾਂਦੀ ਵਿਚ ਵੀ ਜ਼ਬਰਦਸਤ ਤੇਜ਼ੀ ਆਈ। ਸੋਨੇ ਅਤੇ ਚਾਂਦੀ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਨਿਰੰਤਰ ਵਾਧਾ ਹੋਇਆ ਹੈ।ਜਿਸ ਕਾਰਨ ਘਰੇਲੂ ਬਜ਼ਾਰ ਵਿਚ ਮਹਿੰਗੀ ਧਾਤ ਦੀ ਵਿਕਰੀ 65 ਪ੍ਰਤੀਸ਼ਤ ਘੱਟ ਗਈ ਹੈ ਜਦਕਿ ਇਸ ਦੀ ਰੀਸਾਈਕਲਿੰਗ ਵਿਚ 70 ਫੀਸਦੀ ਦਾ ਵਾਧਾ ਹੋਇਆ ਹੈ।

ਗਹਿਣਿਆਂ ਦੇ ਵਪਾਰੀਆਂ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਧਣ ਕਰ ਕੇ ਲੋਕ ਸੋਨਾ ਖਰੀਦਣ ਦੀ ਬਜਾਏ ਉਨ੍ਹਾਂ ਦੇ ਘਰਾਂ ਵਿਚ ਰੱਖੇ ਸੋਨੇ ਦੀ ਰੀਸਾਈਕਲ ਕਰ ਰਹੇ ਹਨ। ਆਲ ਇੰਡੀਅਨ ਜੇਮਜ਼ ਐਂਡ ਜਵੈਲਰੀ ਫੈਡਰੇਸ਼ਨ ਦੇ ਚੇਅਰਮੈਨ ਬਛਰਾਜ ਬਾਮਲਾਵਾ ਨੇ ਕਿਹਾ ਕਿ ਕੀਮਤਾਂ ਵਿਚ ਵਾਧੇ ਕਾਰਨ ਲੋਕ ਨਵਾੰ ਸੋਨਾ ਖਰੀਦਣ ਦੀ ਬਜਾਏ ਪਹਿਲਾਂ ਰੱਖੇ ਸੋਨੇ ਨੂੰ ਰੀਸਾਈਕਲ ਕਰਨ ਦੀ ਚੋਣ ਕਰ ਸਕਦੇ ਹਨ। ਜਵੈਲਰਜ਼ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਸ਼ੈੱਟੀ ਨੇ ਕਿਹਾ ਕਿ ਸੋਨੇ ਦੀ ਰੀਸਾਈਕਲਿੰਗ ਵਿਚ 70 ਫੀਸਦੀ ਦਾ ਵਾਧਾ ਹੋਇਆ ਹੈ।

ਜਦੋਂ ਕਿ ਵਿਕਰੀ 65 ਫੀਸਦੀ ਘਟ ਗਈ ਹੈ। ਸ਼ੈੱਟੀ ਨੇ ਕਿਹਾ ਕਿ ਪ੍ਰਚੱਲਤ ਉੱਚੀਆਂ ਕੀਮਤਾਂ ਦੇ ਕਾਰਨ, ਲੋਕਾਂ ਨੇ ਪਹਿਲਾਂ ਤੋਂ ਰੱਖੇ ਸੋਨੇ 'ਤੇ ਮੇਕਿੰਗ ਚਾਰਜ ਦੇ ਕੇ ਆਪਣੀ ਪਸੰਦ ਦੇ ਗਹਿਣੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 41,000 ਰੁਪਏ ਤੱਕ ਜਾ ਸਕਦੀ ਹੈ। ਘਰੇਲੂ ਫਾਇਦਾ ਬਾਜ਼ਾਰ ਐਮਸੀਐਕਸ 'ਤੇ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 39,340 ਰੁਪਏ ਪ੍ਰਤੀ 10 ਗ੍ਰਾਮ ਵਧੀਆਂ।

ਹਾਲਾਂਕਿ ਬਾਅਦ ਵਿਚ ਇਹ 216 ਰੁਪਏ ਦੀ ਤੇਜ਼ੀ ਦੇ ਨਾਲ 38,981 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਐਮਸੀਐਕਸ 'ਤੇ ਚਾਂਦੀ 429 ਰੁਪਏ ਦੀ ਤੇਜੀ ਨਾਲ 45,031 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਜਦੋਂ ਕਿ ਇਸ ਤੋਂ ਪਹਿਲਾਂ ਚਾਂਦੀ ਮਸੀਐਕਸ ਤੇ 45,376 ਪ੍ਰਤੀ ਕਿਲੋ ਤੱਕ ਪਹੁੰਚ ਗਈ।