SBI ਨੇ PC ਜਿਊਲਰ ਵਿਰੁਧ ਦਾਇਰ ਕੀਤੀ ਦੀਵਾਲੀਆ ਪਟੀਸ਼ਨ

ਏਜੰਸੀ

ਖ਼ਬਰਾਂ, ਵਪਾਰ

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ ਪਹੁੰਚਿਆ ਲੋਨ ਡਿਫਾਲਟ ਮਾਮਲਾ 

representational Image

PC ਜਿਊਲਰ ਨੇ SBI ਸਮੇਤ ਕਈ ਬੈਂਕਾਂ ਤੋਂ ਲਿਆ ਹੈ 3,466 ਕਰੋੜ ਰੁਪਏ ਕਰਜ਼ਾ 


ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਦਿੱਲੀ ਵਿਚ ਪੀਸੀ ਜਿਊਲਰ ਵਿਰੁਧ ਦੀਵਾਲੀਆਪਨ ਪਟੀਸ਼ਨ ਦਾਇਰ ਕੀਤੀ ਹੈ। ਜਾਣਕਾਰੀ ਅਨੁਸਾਰ ਪੀਸੀ ਜਿਊਲਰ ਨੇ ਐਸ.ਬੀ.ਆਈ. ਸਮੇਤ ਕਈ ਹੋਰ ਬੈਂਕਾਂ ਤੋਂ ਕਰੀਬ 3,466 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।

ਇਹ ਪਟੀਸ਼ਨ 26 ਜੁਲਾਈ ਨੂੰ ਐਨ.ਸੀ.ਐਲ.ਟੀ. ਦੀ ਪ੍ਰਿੰਸੀਪਲ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਈ। ਹੁਣ ਅਗਲੀ ਸੁਣਵਾਈ ਅਗਸਤ ਦੇ ਪਹਿਲੇ ਹਫ਼ਤੇ ਤਕ ਮੁਲਤਵੀ ਕਰ ਦਿਤੀ ਗਈ ਹੈ। ਪੀਸੀ ਜਿਊਲਰ ਦੀਆਂ ਮੁਸ਼ਕਲਾਂ ਫਰਵਰੀ 2023 ਵਿਚ ਸ਼ੁਰੂ ਹੋਈਆਂ, ਜਦੋਂ ਬੈਂਕਾਂ ਨੇ ਉਸ ਨੂੰ ਦਿਤੇ ਗਏ ਕਰਜ਼ਿਆਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਹੈਰਾਨ ਕਰਨ ਵਾਲੀ ਰੀਪੋਰਟ, ਹਰ ਰੋਜ਼ ਲਾਪਤਾ ਹੋ ਰਹੀਆਂ ਹਨ ਔਸਤਨ 3-4 ਔਰਤਾਂ

ਅਸਲ ਵਿਚ, ਫਾਈਲਿੰਗ ਵਿਚ ਖ਼ੁਲਾਸਾ ਹੋਇਆ ਹੈ ਕਿ ਕੰਪਨੀ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਲਏ ਗਏ 3,466 ਕਰੋੜ ਰੁਪਏ ਦੇ ਕਰਜ਼ੇ ਵਿਚ ਡਿਫਾਲਟ ਕੀਤਾ ਹੈ। ਇਸ ਖ਼ੁਲਾਸੇ ਤੋਂ ਬਾਅਦ ਬੈਂਕਾਂ ਨੇ ਦਿਤੇ ਗਏ ਕਰਜ਼ਿਆਂ ਦੀ ਵਸੂਲੀ ਕਰਨ ਦਾ ਫ਼ੈਸਲਾ ਕੀਤਾ ਹੈ। ਲੋਨ ਰੀਕਾਲ ਇਕ ਪ੍ਰਕਿਰਿਆ ਹੈ ਜਿਸ ਦੇ ਤਹਿਤ ਰਿਣਦਾਤਾ ਕਰਜ਼ਾ ਲੈਣ ਵਾਲੇ ਨੂੰ ਉਧਾਰ ਦੀ ਰਕਮ ਵਾਪਸ ਕਰਨ ਲਈ ਬੇਨਤੀ ਕਰਦਾ ਹੈ। ਆਮ ਤੌਰ 'ਤੇ, ਜਦੋਂ ਰਿਣਦਾਤਾ ਮਹਿਸੂਸ ਕਰਦਾ ਹੈ ਕਿ ਇਕ ਕਰਜ਼ਦਾਰ ਦੀ ਵਿੱਤੀ ਸਥਿਤੀ ਖਰਾਬ ਹੈ, ਤਾਂ ਉਹ ਕਰਜ਼ਾ ਵਾਪਸ ਮੰਗਵਾਉਣ ਦਾ ਫ਼ੈਸਲਾ ਕਰਦੇ ਹਨ।

ਇਹ ਵੀ ਪੜ੍ਹੋ: ਕਰੰਟ ਲੱਗਣ ਕਾਰਨ ਨੌਜੁਆਨ ਦੀ ਮੌਤ

ਕੰਪਨੀ ਨੇ ਵਿੱਤੀ ਸਾਲ 2021-22 ਦੀ ਅਪਣੀ ਸਾਲਾਨਾ ਰੀਪੋਰਟ 'ਚ ਕਿਹਾ ਕਿ ਉਸ ਨੇ SBI, ਇੰਡੀਅਨ ਬੈਂਕ, ਯੂਨੀਅਨ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ 14 ਬੈਂਕਾਂ ਤੋਂ ਪੈਸੇ ਉਧਾਰ ਲਏ ਹਨ। ਸਾਲਾਨਾ ਰੀਪੋਰਟ 'ਚ ਕੰਪਨੀ ਨੇ ਕਿਹਾ ਕਿ ਉਸ 'ਤੇ ਵਿਆਜ ਅਤੇ ਆਧਾਰ ਰਾਸ਼ੀ ਸਮੇਤ ਬੈਂਕਾਂ ਦਾ 3,278 ਕਰੋੜ ਰੁਪਏ ਬਕਾਇਆ ਹੈ।

ਕੰਪਨੀ ਦਾ ਸਭ ਤੋਂ ਵੱਡਾ ਰਿਣਦਾਤਾ SBI ਹੈ, ਜਿਥੇ 1,060 ਕਰੋੜ ਰੁਪਏ ਬਕਾਇਆ ਹਨ। ਇਸ ਤੋਂ ਇਲਾਵਾ ਕੰਪਨੀ 'ਤੇ ਯੂਨੀਅਨ ਬੈਂਕ ਆਫ ਇੰਡੀਆ ਦਾ 530 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਦਾ 478 ਕਰੋੜ ਰੁਪਏ ਅਤੇ ਇੰਡੀਅਨ ਬੈਂਕ ਦਾ 226 ਕਰੋੜ ਰੁਪਏ ਬਕਾਇਆ ਹੈ।