ਨਵੀਂ ਦਿੱਲੀ: ਦਸਤਾਵੇਜ਼ਾਂ ਤੋਂ ਬਿਨਾਂ ਦੇਸ਼ ਦੇ ਛੋਟੇ ਕਾਰੋਬਾਰੀਆਂ ਨੂੰ 10 ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਕਰਜ਼ੇ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਬੈਂਕ ਇਸ ਸਕੀਮ ਨੂੰ ਜਲਦੀ ਹੀ ਸ਼ੁਰੂ ਕਰ ਸਕਦੇ ਹਨ। ਸੀ.ਐੱਨ.ਬੀ.ਸੀ. ਆਵਾਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜਾ ਵੀ ਵਿਅਕਤੀ 6 ਮਹੀਨਿਆਂ ਲਈ ਜੀਐਸਟੀ ਰਿਟਰਨ ਫਾਈਲ ਕਰਦਾ ਹੈ ਉਸ ਨੂੰ ਉਸ ਕਰਜ਼ ਨੂੰ ਲੈਣ ਲਈ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ।
ਜੇ ਸੂਤਰਾਂ ਦੀ ਮੰਨੀਏ ਤਾਂ ਜੀਐਸਟੀ ਐਕਸਪ੍ਰੈਸ ਕਰਜ਼ ਸਕੀਮ ਨੂੰ ਵਿੱਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਜੀਐਸਟੀ ਰਿਟਰਨ ਫਾਈਲ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਹੁਣ ਜੀ ਐਸ ਟੀ ਭਰ ਚੁੱਕੇ ਕਾਰੋਬਾਰੀਆਂ ਦਾ ਬੈਂਕ ਵਿਚ ਰੈਡ ਕਾਰਪੇਟ ਜ਼ਰੀਏ ਸਵਾਗਤ ਕੀਤਾ ਜਾਵੇਗਾ। ਮਤਲਬ ਕਿ 59 ਮਿੰਟ ਦੀ ਲੋਨ ਸਕੀਮ ਤੋਂ ਬਾਅਦ ਹੁਣ ਬੈਂਕ ਜੀਐਸਟੀ ਐਕਸਪ੍ਰੈਸ ਲੋਨ ਸਕੀਮ ਲਿਆਉਣਗੇ। ਇਸ ਦੇ ਤਹਿਤ ਲੋਨ ਕਾਰੋਬਾਰੀ ਬਿਨਾਂ ਕਿਸੇ ਵਿੱਤੀ ਬਿਆਨ ਦੇ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।
ਵਿੱਤੀ ਵਿਭਾਗ ਨੇ ਜੀਐਸਟੀ ਰਿਟਰਨਾਂ ’ਤੇ ਕਰਜ਼ੇ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਪਾਰ ਦੇ ਵਿਸਥਾਰ ਲਈ ਜਨਤਕ ਖੇਤਰ ਦੇ ਬੈਂਕਾਂ ਦੀ ਇੱਕ ਨਵੀਂ ਯੋਜਨਾ ਜਲਦ ਹੀ ਸਾਹਮਣੇ ਆਵੇਗੀ। ਇਸ ਪ੍ਰਸਤਾਵ ਦੇ ਅਨੁਸਾਰ ਕਾਰੋਬਾਰੀ, ਪੇਸ਼ੇਵਰ, ਕੰਪਨੀ ਜਾਂ ਫਰਮ ਅਤੇ ਸਹਿਕਾਰੀ ਸੰਸਥਾਵਾਂ ਨੂੰ ਇਹ ਸਹੂਲਤ ਮਿਲੇਗੀ। ਵਪਾਰੀਆਂ ਨੂੰ ਜੀਐਸਟੀ ਰਿਟਰਨ ਦੇ ਅਧਾਰ ’ਤੇ ਓਵਰ ਡਰਾਫਟ ਦੀ ਸਹੂਲਤ ਵੀ ਮਿਲੇਗੀ।
ਕਰਜ਼ੇ ਦੀ ਰਕਮ ਦਾ ਫੈਸਲਾ ਸਾਲਾਨਾ ਟਰਨਓਵਰ, ਵਿਕਰੀ ਅਤੇ ਜਮ੍ਹਾ ਦੇ ਅਧਾਰ 'ਤੇ ਕੀਤਾ ਜਾਵੇਗਾ। ਐੱਫ ਡੀ, ਕਿਸਾਨ ਵਿਕਾਸ ਪੱਤਰ, ਰਾਸ਼ਟਰੀ ਬਚਤ ਪੱਤਰ ਜਾਂ ਅਚੱਲ ਸੰਪਤੀ ਵੀ ਕੋਲੈਟਰਲ ਹੈ। ਰੈਪੋ ਅਧਾਰਤ ਉਧਾਰ ਦੇਣ ਦੀ ਦਰ (ਆਰਬੀਐਲਆਰ) ਦੀ ਵਿਆਜ ਦਰ 2.25 ਫ਼ੀਸਦੀ ਤੱਕ ਹੋ ਸਕਦੀ ਹੈ। ਇਕ ਸਾਲ ਦੀ ਮਿਆਦ ਦੇ ਕਰਜ਼ਿਆਂ ਦਾ ਹਰ ਸਾਲ ਨਵੀਨੀਕਰਣ ਕੀਤਾ ਜਾ ਸਕਦਾ ਹੈ। ਓ ਬੀ ਸੀ ਅਰਥਾਤ ਓਰੀਐਂਟਲ ਬੈਂਕ ਆਫ ਕਾਮਰਸ ਸਮੇਤ ਕਈ ਸਰਕਾਰੀ ਬੈਂਕ ਇਸ 'ਤੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।