ਕਰਜ਼ੇ ‘ਚ ਡੁੱਬੇ ਪਾਕਿਸਤਾਨ ਨੂੰ ਮਿਲਿਆ ਬਿਲ ਗੇਟਸ ਦਾ ਸਹਾਰਾ
ਬਿਲ ਗੇਟਸ ਦੇ ਨਾਲ ਇਮਰਾਨ ਖ਼ਾਨ ਨੇ ਇਕ ਐਮਓਯੂ ਸਾਈਨ ਕੀਤਾ। ਇਹ ਪੈਸਾ ਪਾਕਿਸਤਾਨ ਵਿਚ ਗਰੀਬੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਅਹਿਸਾਸ’ ਲਈ ਦਿੱਤਾ ਜਾਵੇਗਾ।
ਨਿਊਯਾਰਕ: ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਕੁੱਝ ਵੀ ਚੰਗਾ ਨਹੀਂ ਚੱਲ ਰਿਹਾ ਸੀ। ਅਤਿਵਾਦ ਦੇ ਮੁੱਦੇ ਨੂੰ ਲੈ ਕੇ ਉਹ ਕੋਮਾਂਤਰੀ ਮੰਚ ‘ਤੇ ਇਕੱਲਾ ਰਹਿ ਗਿਆ ਹੈ। ਹੁਣ ਪਾਕਿਸਤਾਨੀਆਂ ਲਈ ਇਕ ਚੰਗੀ ਖ਼ਬਰ ਹੈ। ਕਰਜ਼ੇ ਵਿਚ ਡੁੱਬੇ ਪਾਕਿਸਤਾਨ ਨੂੰ ਮਾਈਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ ਆਰਥਕ ਮਦਦ ਦੇਣਗੇ। ਬਿਲ ਐਂਡ ਮਲਿੰਡਾ ਫਾਊਂਡੇਸ਼ਨ ਵੱਲੋਂ ਪਾਕਿਸਤਾਨ ਨੂੰ 200 ਮਿਲੀਅਨ ਡਾਲਰ ਦੀ ਆਰਥਕ ਮਦਦ ਦਿੱਤੀ ਜਾਵੇਗੀ।
ਪਾਕਿਸਤਾਨ ਰੇਡੀਓ ਮੁਤਾਬਕ ਵੀਰਵਾਰ ਨੂੰ ਬਿਲ ਗੇਟਸ ਦੇ ਨਾਲ ਇਮਰਾਨ ਖ਼ਾਨ ਨੇ ਇਕ ਐਮਓਯੂ ਸਾਈਨ ਕੀਤਾ। ਇਹ ਪੈਸਾ ਪਾਕਿਸਤਾਨ ਵਿਚ ਗਰੀਬੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਅਹਿਸਾਸ’ ਲਈ ਦਿੱਤਾ ਜਾਵੇਗਾ। ਇਹ ਫੰਡ ਸਾਲ 2020 ਤੱਕ ਖਰਚ ਕੀਤਾ ਜਾਵੇਗਾ। ਇਮਰਾਨ ਖ਼ਾਨ ਮੁਤਾਬਕ ਪਾਕਿਸਤਾਨ ਤੋਂ ਗਰੀਬੀ ਹਟਾਉਣਾ ਸਭ ਕੋਂ ਵੱਡਾ ਕੰਮ ਹੈ। ਇਸ ਮੌਕੇ ‘ਤੇ ਉਹਨਾਂ ਨੇ ਬਿਲ ਐਂਡ ਮਲਿੰਡਾ ਫਾਊਂਡੇਸ਼ਨ ਦਾ ਧੰਨਵਾਦ ਕੀਤਾ।
ਦੱਸ ਦਈਏ ਕਿ ਦਿਨ ਪ੍ਰਤੀਦਿਨ ਪਾਕਿਸਤਾਨ ਦੇ ਹਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਕਰਜ਼ੇ ਵਿਚ ਡੁੱਬਦਾ ਜਾ ਰਿਹਾ ਹੈ।ਦੇਸ਼ ਨੂੰ ਚਲਾਉਣ ਲਈ ਪਾਕਿਸਤਾਨ ਲਗਾਤਾਰ ਕਰਜ਼ਾ ਲੈ ਰਿਹਾ ਹੈ। ਮਾਰਚ 2019 ਤੱਕ ਪਾਕਿਸਤਾਨ ‘ਤੇ 85 ਬਿਲੀਅਨ ਡਾਲਰ ਯਾਨੀ ਭਾਰਤੀ ਰੁਪਏ ਵਿਚ 6 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਹੈ। ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਕਰਜ਼ਾ ਚੀਨ ਨੇ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਈ ਅੰਤਰਰਾਸ਼ਟਰੀ ਸੰਗਠਨਾਂ ਤੋਂ ਕਰਜ਼ਾ ਲਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।