ਵਪਾਰ ਕੇਂਦਰ ਵਿਚ ਬਣੇਗਾ ਨਗਰ ਨਿਗਮ ਦਾ ਨਵਾਂ ਦਫ਼ਤਰ 

ਏਜੰਸੀ

ਖ਼ਬਰਾਂ, ਵਪਾਰ

ਨਿਗਮ ਨੂੰ ਕਿਰਾਏ ਦੇ ਦਫ਼ਤਰ ਲਈ ਹਰ ਮਹੀਨੇ ਲੱਖਾਂ ਰੁਪਏ ਖਰਚ ਨਹੀਂ ਕਰਨੇ ਪੈਣਗੇ।

Municipal corporations new office will be built in business center

ਗੁੜਗਾਓਂ: ਹੁਣ ਨਗਰ ਨਿਗਮ ਦਾ ਅਪਣਾ ਦਫ਼ਤਰ ਹੋਵੇਗਾ। ਨਿਗਮ ਨੂੰ ਕਿਰਾਏ ਦੇ ਦਫ਼ਤਰ ਲਈ ਹਰ ਮਹੀਨੇ ਲੱਖਾਂ ਰੁਪਏ ਖਰਚ ਨਹੀਂ ਕਰਨੇ ਪੈਣਗੇ। ਵਪਾਰ ਕੇਂਦਰ ਦੀ 3 ਏਕੜ ਜ਼ਮੀਨ ’ਤੇ ਬਣਨ ਵਾਲੇ ਨਿਗਮ ਦਫ਼ਤਰ ਦੀ ਡੀਪੀਆਰ ਨੂੰ ਅਰਬਨ ਲੋਕਲ ਬਾਡੀਜ਼ ਤੋਂ ਪ੍ਰਵਾਨਗੀ ਮਿਲ ਗਈ ਹੈ। ਹੁਣ ਚੋਣ ਜ਼ਾਬਤੇ ਤੋਂ ਬਾਅਦ ਇਸ ’ਤੇ ਟੈਂਡਰ ਕੀਤੇ ਜਾਣਗੇ। ਇਹ ਬਿਲਡਿੰਗ 8 ਮੰਜ਼ਿਲਾਂ ਦੀ ਹੋਵੇਗੀ। ਇਸ ਵਿਚ 3 ਬੇਸਮੈਂਟ ਅਤੇ 5 ਮੰਜ਼ਿਲਾਂ ਉਪਰ ਬਣਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਵਾਈਜ਼ ਦਫ਼ਤਰ ਬਣਨ ਦੀ ਯੋਜਨਾ ’ਤੇ ਪਹਿਲਾਂ ਹੀ ਕੰਮ ਚਲ ਰਿਹਾ ਹੈ। ਨਗਰ ਨਿਗਮ ਦਾ ਦਫ਼ਤਰ ਕਾਫੀ ਸਮੇਂ ਤੋਂ ਸੈਕਟਰ 34 ਵਿਚ ਇਕ ਪ੍ਰਾਈਵੇਟ ਇਮਾਰਤ ਵਿਚ ਚਲ ਰਿਹਾ ਹੈ। ਇੱਥੇ ਹਰ ਮਹੀਨੇ ਕਰੀਬ 25 ਲੱਖ ਰੁਪਏ ਕਿਰਾਇਆ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਵਿਲ ਲਾਈਨ ਵਿਚ ਨਿਗਮ ਦਾ ਇਕ ਹੋਰ ਦਫ਼ਤਰ ਹੈ ਪਰ ਮੁੱਖ ਦਫ਼ਤਰ ਕਿਤੇ ਹੋਰ ਨਹੀਂ ਹੈ। ਇਸ ਦੇ ਲਈ ਮੀਟਿੰਗ ਵਿਚ ਵਾਰ ਮੁੱਦਾ ਉਠਦਾ ਹੈ।

ਸੈਕਟਰ 19 ਵਿਚ ਸਿਗਨੇਚਰ ਟਾਵਰ ਕੋਲ ਜ਼ਮੀਨ ’ਤੇ ਨਿਗਮ ਦਾ ਮੁੱਖ ਦਫ਼ਤਰ ਬਣਾਏ ਜਾਣ ’ਤੇ ਚਰਚਾ ਚੱਲ ਰਹੀ ਸੀ। ਇਸ ਤੋਂ ਇਲਾਵਾ ਮਹਰੌਲੀ ਰੋਡ ’ਤੇ ਵਪਾਰ ਕੇਂਦਰ ਵਿਚ ਨਗਰ ਨਿਗਮ ਦੀ 3 ਏਕੜ ਜ਼ਮੀਨ ਹੈ। ਇਸ ਜ਼ਮੀਨ ਨੂੰ ਲੈ ਕੇ ਇਕ ਮਹੀਨਾ ਪਹਿਲਾਂ ਨਗਰ ਨਿਗਮ ਨੇ ਡੀਪੀਆਰ ਤਿਆਰ ਕਰ ਮਨਜ਼ੂਰੀ ਲਈ ਯੂਐਲਬੀ ਨੂੰ ਭੇਜਿਆ ਸੀ। ਬੀਤੇ ਹਫ਼ਤੇ ਇਸ ਡੀਪੀਆਰ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਬਾਰੇ ਨਗਰ ਨਿਗਮ ਕੋਲ ਪੱਤਰ ਆਇਆ ਹੈ।

ਨਗਰ ਨਿਗਮ ਦਫ਼ਤਰ ਦੀ ਇਸ ਬਿਲਡਿੰਗ ’ਤੇ 116 ਕਰੋੜ ਰੁਪਏ ਖਰਚ ਹੋਣਗੇ। 3 ਬੇਸਮੈਂਟ ਤੋਂ ਇਲਾਵਾ ਇਹ 5 ਮੰਜ਼ਿਲਾਂ ਬਿਲਡਿੰਗ ਬਣੇਗੀ। ਇਸ ਬਿਲਡਿੰਗ ਵਿਚ ਪਾਰਕਿੰਗ ਵੀ ਬਣਾਈ ਜਾਵੇਗੀ। ਨਗਰ ਨਿਗਮ ਦਾ ਇਹ ਮੁੱਖ ਦਫ਼ਤਰ ਹੋਵੇਗਾ। ਇਕ ਜੋਨ ਦੇ ਜੁਆਇੰਟ ਕਮਿਸ਼ਨਰ ਤੋਂ ਇਲਾਵਾ ਉਸ ਏਰੀਆ ’ਤੇ ਜੇਡਟੀਓ, ਈਐਕਸਈਨ, ਸੈਨੇਟਰੀ ਇੰਸਪੈਕਟਰ ਆਦਿ ਅਧਿਕਾਰੀ ਬੈਠਣਗੇ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਅਤੇ ਅਡੀਸ਼ਨਲ ਕਮਿਸ਼ਨਰ ਵੀ ਉੱਥੇ ਬੈਠਣਗੇ।

ਤਿੰਨ ਜੋਨ ਵਿਚ ਵੱਖ ਵੱਖ ਨਿਗਮ ਦੇ ਦਫ਼ਤਰ ਹੋਣਗੇ। ਹਰ ਜੋਨ ਵਿਚ ਇਕ ਜੁਆਇੰਟ ਕਮਿਸ਼ਨਰ ਅਤੇ ਉਹਨਾਂ ਦਾ ਸਟਾਫ ਬੈਠੇਗਾ। ਨਗਰ ਨਿਗਮ ਦੇ ਚੀਫ ਇੰਜੀਨੀਅਰ ਐਨਡੀ ਵਸ਼ਿਸ਼ਟ ਨੇ ਦਸਿਆ ਕਿ ਵਪਾਰ ਕੇਂਦਰ ’ਤੇ ਨਿਗਮ ਦੇ ਮੁੱਖ ਦਫ਼ਤਰ ਬਣਾਉਣ ਦੀ ਡੀਪੀਆੜ ਨੂੰ ਯੂਐਲਬੀ ਤੋਂ ਮਨਜੂਰੀ ਮਿਲ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।