ਦਫ਼ਤਰ ਵਿਚ ਇਸ ਕਸਰਤ ਨਾਲ ਖੁਦ ਨੂੰ ਰੱਖੋ ਫਿਟ ਅਤੇ ਐਕਟਿਵ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਲੰਬੇ ਸਮੇਂ ਤੱਕ ਕੰਪਿਊਟਰ ਦੇ ਸਾਹਮਣੇ ਬੈਠ ਕੇ ਕਮਰ ਅਤੇ ਮੋਢਿਆਂ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਹਰ ਘੰਟੇ ਬਾਅਦ ਕੁਰਸੀ ਤੋਂ ਉੱਠ ਕੇ ਮੋਢਿਆਂ ਨੂੰ ਸਟ੍ਰੈਚ ਕਰੋ।

Office exercise

ਨਵੀਂ ਦਿੱਲੀ: ਜੇਕਰ ਤੁਸੀਂ ਵੀ ਗਰਦਨ, ਮੋਢਿਆਂ ਵਿਚ ਹੋਣ ਵਾਲੇ ਦਰਦ, ਪੈਰਾਂ ਦੀ ਸੋਜ ਅਤੇ ਵਧ ਰਹੇ ਵਜ਼ਨ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਅਜਿਹੇ ਵਿਚ ਅਪਣੀ ਰੂਟੀਨ ਅਤੇ ਖਾਣ-ਪੀਣ ਵਿਚ ਬਦਲਾਅ ਲਿਆਉਣ ਦੇ ਨਾਲ ਨਾਲ ਦਫ਼ਤਰ ਦੇ ਕੰਮ ਵਿਚਕਾਰ ਛੋਟੇ-ਛੋਟੇ ਬ੍ਰੇਕ ਲੈ ਕੇ ਕਸਰਤ ਕਰਨਾ ਫਾਇਦੇਮੰਦ ਰਹੇਗਾ। ਆਓ ਜਾਣਦੇ ਹਾਂ ਦਫ਼ਤਰ ਦੇ ਕੰਮ ਵਿਚ ਤੁਹਾਨੂੰ ਫਿੱਟ ਅਤੇ ਐਕਟਿਵ ਰੱਖਣ ਵਾਲੀਆਂ ਕਸਰਤਾਂ ਬਾਰੇ-

-ਲੰਬੇ ਸਮੇਂ ਤੱਕ ਕੰਪਿਊਟਰ ਦੇ ਸਾਹਮਣੇ ਬੈਠ ਕੇ ਕਮਰ ਅਤੇ ਮੋਢਿਆਂ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਹਰ ਅੱਧੇ ਘੰਟੇ ਜਾਂ ਘੰਟੇ ਬਾਅਦ ਅਪਣੀ ਕੁਰਸੀ ਤੋਂ ਉੱਠ ਕੇ ਮੋਢਿਆਂ ਨੂੰ  ਸਟ੍ਰੈਚ ਕਰੋ। ਇਸ ਨਾਲ ਤੁਹਾਡੀ ਥਕਾਨ ਘਟਣ ਦੇ ਨਾਲ ਨਾਲ ਮਾਸਪੇਸ਼ੀਆਂ ਦਾ ਤਣਾਅ ਵੀ ਘੱਟ ਹੋਵੇਗਾ।
-ਦਫ਼ਤਰ ਵਿਚ ਕੰਮ ਕਰਨ ਲਈ ਲਿਫ਼ਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਪੈਰਾਂ ਦੀ ਚੰਗੀ ਕਸਰਤ ਹੋਵੇਗੀ ਅਤੇ ਮੋਟਾਪੇ ਤੋਂ ਰਾਹਤ ਮਿਲੇਗੀ।

-ਜਦੋਂ ਵੀ ਦਫ਼ਤਰ ਵਿਚ ਤੁਸੀਂ ਕੋਈ ਫੋਨ ਕਾਲ ਸੁਣਨੀ ਹੋਵੇ ਤਾਂ ਕੋਸ਼ਿਸ਼ ਕਰੋ ਕਿ ਵਾਕ ਐਂਡ ਟਾਕ ਦਾ ਫਾਰਮੂਲਾ ਵਰਤੋ। ਇਸ ਨਾਲ ਤੁਸੀਂ ਦਫ਼ਤਰ ਦੇ ਕੰਮ ਦੇ ਨਾਲ ਨਾਲ ਸਿਹਤ ਦਾ ਧਿਆਨ ਵੀ ਰੱਖ ਸਕਦੇ ਹੋ।
-ਜੇਕਰ ਦਫ਼ਤਰ ਵਿਚ ਕੰਮ ਕਰਨ ਦੌਰਾਨ ਮੋਢਿਆਂ ਜਾਂ ਗਰਦਨ ‘ਚ ਦਰਦ ਹੁੰਦਾ ਹੈ ਤਾਂ ਅਜਿਹੇ ਵਿਚ ਅਪਣੇ ਮੋਢਿਆਂ ਨੂੰ ਕਲਾਕ ਵਾਈਜ਼ ਘੁਮਾਓ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਦਾ ਤਣਾਅ ਘੱਟ ਹੋਵੇਗਾ ਅਤੇ ਅਰਾਮ ਮਿਲੇਗਾ।
-ਜਿੰਨਾਂ ਹੋ ਸਕੇ ਪੈਦਰ ਚੱਲਣ ਦੀ ਕੋਸ਼ਿਸ਼ ਕਰੋ ਅਤੇ ਦਫ਼ਤਰ ਵਿਚ ਹਮੇਸ਼ਾਂ ਅਪਣੇ ਨਾਲ ਪਾਣੀ ਅਤੇ ਸਨੈਕਸ ਰੱਖੋ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ