Tata to make iPhone for India: ਭਾਰਤ ਦਾ ਪਹਿਲਾ ਆਈਫ਼ੋਨ ਨਿਰਮਾਤਾ ਬਣਨ ਲਈ ਤਿਆਰ ਟਾਟਾ
ਵਿਸਟ੍ਰੋਨ ਦੇ ਬੋਰਡ ਨੇ 1250 ਲੱਖ ਡਾਲਰ ’ਚ ਟਾਟਾ ਗਰੁੱਪ ਨੂੰ ਭਾਰਤੀ ਯੂਨਿਟ ਦੀ ਵਿਕਰੀ ਨੂੰ ਮਨਜ਼ੂਰੀ ਦਿਤੀ
Tata to make iPhone for India News Punjabi: ਆਈਫੋਨ ਨਿਰਮਾਤਾ ਕੰਪਨੀ ਵਿਸਟ੍ਰੋਨ ਦੇ ਬੋਰਡ ਨੇ ਅਪਣੀ ਭਾਰਤੀ ਇਕਾਈ ਨੂੰ ਟਾਟਾ ਸਮੂਹ ਨੂੰ ਲਗਭਗ 1250 ਲੱਖ ਅਮਰੀਕੀ ਡਾਲਰ ਵਿਚ ਵੇਚਣ ਦੀ ਮਨਜ਼ੂਰੀ ਦੇ ਦਿਤੀ ਹੈ। ਇਸ ਨਾਲ ਟਾਟਾ ਗਰੁੱਪ ਭਾਰਤ ਦੀ ਪਹਿਲੀ ਆਈਫੋਨ ਨਿਰਮਾਤਾ ਕੰਪਨੀ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਵਿਸਟ੍ਰੋਨ ਨੇ ਇਕ ਬਿਆਨ ’ਚ ਕਿਹਾ, ‘‘ਵਿਸਟ੍ਰੋਨ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਅੱਜ ਮੀਟਿੰਗ ਕੀਤੀ ਅਤੇ ਅਪਣੀਆਂ ਸਹਾਇਕ ਕੰਪਨੀਆਂ ਐਸ.ਐਮ.ਐਸ. ਇਨਫੋਕਾਮ (ਸਿੰਗਾਪੁਰ) ਪੀ.ਟੀ.ਈ. ਲਿਮਟਿਡ ਅਤੇ ਵਿਸਟ੍ਰੋਨ ਹਾਂਗਕਾਂਗ ਲਿਮਟਿਡ ਨੂੰ ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ (ਟੀ.ਈ.ਪੀ.ਐਲ.) ਨਾਲ ਵਿਸਟ੍ਰੋਨ ਇਨਫੋਕਾਮ ਮੈਨੂਫੈਕਚਰਿੰਗ (ਇੰਡੀਆ) ਪ੍ਰਾਈਵੇਟ ਲਿਮਟਿਡ ’ਚ 100 ਫ਼ੀ ਸਦੀ ਹਿੱਸੇਦਾਰੀ ਦੀ ਵਿਕਰੀ ਲਈ ਸ਼ੇਅਰ ਖਰੀਦ ਸਮਝੌਤੇ ’ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦੇ ਦਿਤੀ।’’
ਦੋਹਾਂ ਧਿਰਾਂ ਦੇ ਸਬੰਧਤ ਸਮਝੌਤਿਆਂ ’ਤੇ ਦਸਤਖਤ ਕਰਨ ਤੋਂ ਬਾਅਦ ਇਹ ਸੌਦਾ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਅੱਗੇ ਵਧੇਗਾ। ਬਿਆਨ ’ਚ ਕਿਹਾ ਗਿਆ ਹੈ, ‘‘ਲੈਣ-ਦੇਣ ਪੂਰਾ ਹੋਣ ਤੋਂ ਬਾਅਦ, ਵਿਸਟ੍ਰੋਨ ਸਟਾਕ ਐਕਸਚੇਂਜਾਂ ਨੂੰ ਨਿਯਮ ਅਤੇ ਜਾਣਕਾਰੀ ਅਨੁਸਾਰ ਜ਼ਰੂਰੀ ਐਲਾਨ ਕਰੇਗਾ।’’ ਵਿਸਟ੍ਰੋਨ ਦਾ ਪਲਾਂਟ ਬੈਂਗਲੁਰੂ ਦੇ ਨੇੜੇ ਹੈ।
ਵਿਸਟ੍ਰੋਨ ਦੇ ਐਲਾਨ ਨੂੰ ਇਲੈਕਟ੍ਰੋਨਿਕਸ ਅਤੇ ਆਈ.ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਵਲੋਂ ‘ਐਕਸ’ ’ਤੇ ਇਕ ਪੋਸਟ ’ਚ ਸਾਂਝਾ ਕੀਤਾ ਗਿਆ ਸੀ। ਵਿਸਟ੍ਰੋਨ ਦੇ ਸੰਚਾਲਨ ਨੂੰ ਸੰਭਾਲਣ ’ਤੇ ਟਾਟਾ ਟੀਮ ਨੂੰ ਵਧਾਈ ਦਿੰਦੇ ਹੋਏ ਚੰਦਰਸ਼ੇਖਰ ਨੇ ਕਿਹਾ, ‘‘ਟਾਟਾ ਸਮੂਹ ਹੁਣ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਭਾਰਤ ਤੋਂ ਆਈਫੋਨ ਦਾ ਨਿਰਮਾਣ ਸ਼ੁਰੂ ਕਰੇਗਾ।’’
(For more news apart from Tata to make iPhone for India, stay tuned to Rozana Spokesman)