ਨਕਦੀ ਛੱਡ ਅਪਣਾਓ ਡਿਜੀਟਲ ਭੁਗਤਾਨ, ਮਿਲਦੇ ਹਨ ਕਈ ਆਫ਼ਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਜਕੱਲ ਦੇਸ਼ਭਰ ਵਿਚ ਕੈਸ਼ਲੈਸ ਟ੍ਰਾਂਜ਼ੈਕਸ਼ਨ ਨੂੰ ਕਾਫ਼ੀ ਬੜਾਵਾ ਦਿਤਾ ਜਾ ਰਿਹਾ। ਸਰਕਾਰ ਵੀ ਡਿਜਿਟਲ ਟ੍ਰਾਂਜ਼ੈਕਸ਼ਨ ਨੂੰ ਬੜਾਵਾ ਦੇਣ ਲਈ ਪ੍ਚਾਰ ਪ੍ਰਸਾਰ ਵਿਚ ਲੱਗੀ ਹੋਈ ਹੈ...

Digital payments

ਅਜਕੱਲ ਦੇਸ਼ਭਰ ਵਿਚ ਕੈਸ਼ਲੈਸ ਟ੍ਰਾਂਜ਼ੈਕਸ਼ਨ ਨੂੰ ਕਾਫ਼ੀ ਬੜਾਵਾ ਦਿਤਾ ਜਾ ਰਿਹਾ। ਸਰਕਾਰ ਵੀ ਡਿਜਿਟਲ ਟ੍ਰਾਂਜ਼ੈਕਸ਼ਨ ਨੂੰ ਬੜਾਵਾ ਦੇਣ ਲਈ ਪ੍ਚਾਰ ਪ੍ਰਸਾਰ ਵਿਚ ਲੱਗੀ ਹੋਈ ਹੈ। ਲੋਕਾਂ ਨੂੰ ਇਸ ਬਾਰੇ ਜਾਗਰੁਕ ਕਰਨ ਲਈ ਟੀਵੀ, ਅਖਬਾਰ ਵਰਗੇ ਜ਼ਰੀਏ 'ਤੇ ਇਸ਼ਤਿਹਾਰਾਂ ਦੀ ਲੰਮੀ ਲਿਸਟ ਲੱਗੀ ਹੈ। ਇਸ ਖਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਡਿਜਿਟਲ ਟ੍ਰਾਂਜ਼ੈਕਸ਼ਨ ਦੇ ਕੀ ਫਾਇਦੇ ਹੁੰਦੇ ਹਨ ਅਤੇ ਕਿਉਂ ਸਾਨੂੰ ਕੈਸ਼ ਟ੍ਰਾਂਜ਼ੈਕਸ਼ਨ ਤੋਂ ਵੱਧ ਡਿਜਿਟਲ ਲੈਣ-ਦੇਣ ਕਰਨਾ ਚਾਹੀਦਾ ਹੈ।

ਡਿਜਿਟਲ ਟ੍ਰਾਂਜ਼ੈਕਸ਼ਨ ਬੇਹੱਦ ਹੀ ਸੁਵਿਧਾਜਨਕ ਅਤੇ ਆਸਾਨ ਤਰੀਕਾ ਹੈ ਲੈਣ-ਦੇਣ ਦਾ। ਇਸ ਜ਼ਰੀਏ ਸਾਰੇ ਲੈਣ-ਦੇਣ ਕਾਫ਼ੀ ਆਸਾਨ ਹੁੰਦੇ ਹਨ। ਤੁਸੀਂ ਕਿਤੇ ਵੀ ਜਾਓ ਕੈਸ਼ ਦੀ ਟੈਂਸ਼ਨ ਤੋਂ ਦੂਰ ਰਹੋ। ਇਸ ਦੇ ਜ਼ਰੀਏ ਪੇਮੈਂਟ ਅਤੇ ਬਿਲ ਪ੍ਰਾਪਤ ਕਰਨਾ ਸੱਭ ਆਸਾਨ ਹੋ ਜਾਂਦਾ ਹੈ। 

ਜੇਕਰ ਤੁਸੀਂ ਕੈਸ਼ ਰੱਖਦੇ ਹੋ ਅਤੇ ਤੁਹਾਡਾ ਪਰਸ ਗੁੰਮ ਹੋ ਜਾਂਦਾ ਹੈ ਤਾਂ ਉਸ ਦਾ ਵਾਪਸ ਮਿਲਣਾ ਅਸੰਭਵ ਹੁੰਦਾ ਹੈ।ਜਦੋਂ ਕਿ ਡਿਜਿਟਲ ਪੇਮੈਂਟ ਵਿਚ ਅਜਿਹਾ ਨਹੀਂ ਹੈ। ਜੇਕਰ ਤੁਹਾਡਾ ਕਾਰਡ ਖੋਹ ਜਾਵੇ ਤਾਂ ਤੁਸੀਂ ਉਸ ਨੂੰ ਬਲੌਕ ਕਰਾ ਸਕਦੀੇ ਹੋ। ਜਾਂ ਫਿਰ ਕੋਈ ਅਜਿਹਾ ਲੈਣ-ਦੇਣ ਜਿਸ ਵਿਚ ਤੁਹਾਨੂੰ ਗਲਤੀ ਨਾਲ ਕੋਈ ਫ਼ੀਸ ਲਈ ਗਈ ਹੈ ਉਸ ਉਤੇ ਤੁਸੀਂ ਦਾਅਵਾ ਵੀ ਠੋਕ ਸਕਦੇ ਹੋ। ਜੇਕਰ ਤੁਹਾਡੇ ਨਾਲ ਧੋਖਾਧੜੀ ਹੋਈ ਹੈ ਅਤੇ ਤੁਸੀਂ ਸਮੇਂ 'ਤੇ ਇਸ ਦੀ ਰਿਪੋਰਟ ਕਰਦੇ ਹੋ ਤਾਂ ਵਾਪਸ ਤੁਹਾਨੂੰ ਉਹ ਰਾਸ਼ੀ ਮਿਲਣ ਦੀ ਸੰਭਾਵਨਾ ਰਹਿੰਦੀ ਹੈ। 

ਡਿਜਿਟਲ ਪੇਮੈਂਟ ਨੂੰ ਬੜਾਵਾ ਦੇਣ ਲਈ ਕੈਸ਼ਬੈਕ ਵਰਗੇ ਕਈ ਆਫ਼ਰਸ ਦਿਤੇ ਜਾ ਰਹੇ ਹਨ। ਜਿਵੇਂ ਕਾਰਡ ਤੋਂ ਪੇਮੈਂਟ ਕਰਨ 'ਤੇ ਪਟਰੌਲ ਖਰੀਦਣ 'ਤੇ ਛੋਟ, ਰੇਲ ਟਿਕਟ 'ਤੇ ਛੋਟ, ਬੀਮਾ ਖਰੀਦਣ ਵਰਗੇ ਕਈ ਛੋਟ ਮਿਲਦੇ ਹਨ। ਈ - ਵਾਲੇਟ ਕੰਪਨੀਆਂ ਕੈਸ਼ਬੈਕ ਆਫ਼ਰ, ਰਿਵਾਰਡ ਪੁਆਇੰਟਸ ਵੀ ਦਿੰਦੀਆਂ ਹਨ।

ਭਾਰਤ ਵਰਗੇ ਦੇਸ਼ ਵਿਚ ਜਿੱਥੇ ਹਰ ਛੋਟੇ ਵੱਡੇ ਕੰਮ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਯੋਜਨਾਵਾਂ ਦੇ ਫ਼ਾਇਦਿਆਂ ਦਾ ਵੀ ਅੱਧੇ ਤੋਂ  ਜ਼ਿਆਦਾ ਪੈਸਾ ਸਰਕਾਰੀ ਅਧਿਕਾਰੀ ਖਾ ਜਾਂਦੇ ਹਨ। ਅਜਿਹੇ ਵਿਚ ਡਿਜਿਟਲ ਟ੍ਰਾਂਜ਼ੈਕਸ਼ਨ ਦੀ ਸਹੂਲਤ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਅਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐਸ) ਵਲੋਂ ਲਾਭਪਾਤਰ ਤੱਕ ਪੁੱਜਣ ਵਾਲੇ ਪੈਸੇ ਵਿਚ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹੈ।