ਦਿੱਲੀ ਹਿੰਸਾ ਕਾਰਨ ਗੁੰਮ ਹੋ ਗਈ ਬਜ਼ਾਰਾਂ ਦੀ ਰੌਣਕ, ਚਾਰੇ ਪਾਸੇ ਛਾਈ ਸੋਗ ਦੀ ਲਹਿਰ

ਏਜੰਸੀ

ਖ਼ਬਰਾਂ, ਵਪਾਰ

ਨਾਲ ਹੋਏ ਦਾ ਆਕਲਣ ਕਰਨ ਵਿਚ ਸਮਾਂ ਤਾਂ

market trading collapsing due to heavy loss to businessmen

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਨੇ ਵਪਾਰੀਆਂ ਦੀ ਪਰੇਸ਼ਾਨੀ ਵਧ ਗਈ ਹੈ। ਕੁੱਝ ਇਲਾਕਿਆਂ ਵਿਚ ਛੋਟੇ ਬਜ਼ਾਰ ਤਾਂ ਵੀਰਵਾਰ ਤੋਂ ਹੀ ਖੁਲ੍ਹਣੇ ਸ਼ੁਰੂ ਹੋ ਗਏ ਹਨ ਪਰ ਵੱਡੀਆਂ ਦੁਕਾਨਾਂ ਅਤੇ ਸ਼ੋਰੂਮ ਹੁਣ ਵੀ ਬੰਦ ਹਨ। ਇਸ ਨਾਲ ਇਲਾਕੇ ਵਿਚ ਰੋਜ਼ਾਨਾਂ ਦਾ ਵਪਾਰ ਚੌਪਟ ਹੋ ਗਿਆ ਹੈ। ਇਸ ਹਫ਼ਤੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਅਤੇ ਵਿਰੋਧੀਆਂ ਵਿਚ ਝੜਪ ਵਧਣ ਨਾਲ ਉਤਪੰਨ ਹੋਈ ਹਿੰਸਾ ਦੌਰਾਨ ਉੱਤਰ-ਪੂਰਬੀ ਦਿੱਲੀ ਵਿਚ ਕਾਫੀ ਤਬਾਹੀ ਦੇਖਣ ਨੂੰ ਮਿਲੀ ਹੈ।

ਇਸ ਹਿੰਸਾ ਵਿਚ ਕਈ ਵੱਡੀਆਂ ਦੁਕਾਨਾਂ ਗੱਡੀਆਂ ਦੇ ਸ਼ੋਰੂਮ ਅਤੇ ਪੈਟਰੋਲ ਪੰਪ ਸੜ ਕੇ ਸੁਆਹ ਹੋ ਚੁੱਕੇ ਹਨ। ਹਿੰਸਾ ਨਾਲ ਹੋਏ ਨੁਕਸਾਨ ਦਾ ਆਕਲਣ ਕਰਨ ਵਿਚ ਸਮਾਂ ਤਾਂ ਲੱਗੇਗਾ ਪਰ ਇੰਨਾ ਤੈਅ ਹੈ ਕਿ ਖੇਤਰ ਵਿਚ ਰੋਜ਼ਾਨਾ ਹੋਣ ਵਾਲੇ ਵਪਾਰ ਤੇ ਵੱਡਾ ਨਕਾਰਤਮਕ ਪ੍ਰਭਾਵ ਪਿਆ ਹੈ। ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਛੋਟੀ ਤੋਂ ਛੋਟੀ ਮਾਰਕਿਟ ਬੰਦ ਹੈ। ਨਾਲ ਹੀ ਇਹਨਾਂ ਇਲਾਕਿਆਂ ਵਿਚ ਹੋਲਸੇਲ ਮਾਰਕਿਟ ਦਾ ਧੰਦਾ ਵੀ ਮੰਦਾ ਹੋ ਗਿਆ ਹੈ।

ਗੋਕੁਲਪੁਰੀ ਵਿਚ ਰਹਿਣ ਵਾਲੇ ਨਿਵਾਸੀ ਨੇ ਦਸਿਆ ਹੈ ਕਿ ਉਹ ਚਾਂਦਨੀ ਚੌਂਕ ਸਥਿਤ ਇਕ ਦੁਕਾਨ ਵਿਚ ਕੰਮ ਕਰਦੇ ਹਨ। ਉਹ ਫਿਲਹਾਲ ਦੁਕਾਨ ਤੇ ਵੀ ਨਹੀਂ ਜਾ ਸਕਦੇ ਕਿਉਂ ਕਿ ਉਹਨਾਂ ਨੂੰ ਘਰ ਦੀ ਚਿੰਤਾ ਵੀ ਸਤਾ ਰਹੀ ਹੈ। ਉਹਨਾਂ ਦਾ ਦਾਅਵਾ ਹੈ ਕਿ ਉਤਰ-ਪੂਰਬੀ ਦਿੱਲੀ ਦੀ ਹਿੰਸਾ ਨਾਲ ਨਾ ਕੇਵਲ ਯਮੁਨਾਪਾਰ, ਬਲਕਿ ਸਦਰ ਬਜ਼ਾਰ ਅਤੇ ਚਾਂਦਨੀ ਚੌਂਕ ਸਮੇਤ ਪੁਰਾਣੀ ਦਿੱਲੀ ਦੇ ਸਾਰੇ ਬਜ਼ਾਰਾਂ ਦੀ ਰੌਣਕ ਤੇ ਅਸਰ ਪਿਆ ਹੈ।

ਪੁਰਾਣੀ ਦਿੱਲੀ ਦੇ ਸਾਰੇ ਬਜ਼ਾਰ ਇਹਨਾਂ ਦਿਨਾਂ ਵਿਚ ਸੁੰਨੇ ਪਏ ਹਨ। ਬਜ਼ਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਬੇਹੱਦ ਘਟ ਹੈ। ਉੱਧਰ ਹਿੰਸਾ ਵਾਲੇ ਇਲਾਕਿਆਂ ਵਿਚ ਥੋੜੀ ਦੂਰ ਸਥਿਤ ਗਾਰਮੇਂਟ ਲਈ ਸਥਿਤ ਗਾਂਧੀ ਨਗਰ, ਕ੍ਰਿਸ਼ਨਾ ਨਗਰ ਦੇ ਲਾਲ ਕੁਆਰਟਰ ਬਜ਼ਾਰ, ਜਾਫ਼ਰਾਬਾਦ ਦੀ ਜ਼ਫਰਾਬਾਦ ਮਾਰਕਿਟ, ਮਹਿਰਾ ਕਲੋਨੀ ਸਥਿਤ ਫਰਨੀਚਰ ਮਾਰਕਿਟ ਤੇ ਗੋਕਲਪੁਰ ਦੀ ਟਾਇਰ ਮਾਰਕਿਟ ਸਮੇਤ ਸਾਰੇ ਸਥਾਨਕ ਬਜ਼ਾਰਾਂ ਦਾ ਕਾਰੋਬਾਰ ਤਬਾਹ ਹੋ ਗਿਆ ਹੈ।

ਗਾਂਧੀ ਨਗਰ ਥੋਕ ਰੈਡੀਮੇਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਬੱਲੀ ਦਾ ਕਹਿਣਾ ਹੈ ਕਿ ਗਾਂਧੀ ਨਗਰ ਵਿਚ ਸਿਰਫ 25 ਪ੍ਰਤੀਸ਼ਤ ਵਪਾਰ ਕੀਤਾ ਜਾ ਰਿਹਾ ਹੈ। ਵੇਲਕਮ, ਜਾਫਰਾਬਾਦ, ਸੀਲਮਪੁਰ ਵਿਚ ਚੀਜ਼ਾਂ ਬਣੀਆਂ ਹਨ, ਪਰ ਇਥੇ ਹੋ ਰਹੀਆਂ ਹਿੰਸਾ ਕਾਰਨ ਸਾਰੀਆਂ ਫੈਕਟਰੀਆਂ ਬੰਦ ਹਨ। ਇਸੇ ਤਰ੍ਹਾਂ ਬਹੁਤੇ ਕਾਰੀਗਰ ਮੌਜਪੁਰ, ਗੋਕੁਲਪੁਰੀ, ਕਰਾਵਲ ਨਗਰ ਵਿਚ ਰਹਿੰਦੇ ਹਨ। 

ਹਿੰਸਾ ਕਾਰਨ, ਉਹ ਘਰ ਛੱਡਣ ਦੀ ਹਿੰਮਤ ਜੁਟਾਉਣ ਵਿਚ ਅਸਮਰਥ ਹੈ। ਸਥਾਨਕ ਲੋਕ ਦੱਸਦੇ ਹਨ ਕਿ ਪੂਰੇ ਦੇਸ਼ ਤੋਂ ਵਪਾਰੀ ਇੱਥੇ ਹੋਲੀ ਦੇ ਤਿਉਹਾਰ ਤੇ ਕਪੜੇ ਖਰੀਦਣ ਪਹੁੰਚਦੇ ਹਨ, ਪਰ ਇਸ ਵਾਰ ਕਾਰੋਬਾਰ ਡੁੱਬ ਗਿਆ ਹੈ। ਅਫਵਾਹਾਂ ਕਾਰਨ ਕਾਰੋਬਾਰ ਵੀ ਢਹਿ ਗਿਆ ਹੈ। 

ਰੋਜ਼ਾਨਾ ਕਾਰੋਬਾਰ ਕਰਨ ਆਉਣ ਵਾਲੇ ਵਪਾਰੀ ਵੀ ਡਰ ਕਾਰਨ ਸਦਰ ਬਾਜ਼ਾਰ ਨਹੀਂ ਪਹੁੰਚ ਰਹੇ ਅਤੇ ਦੁਕਾਨਾਂ ਦੇ ਸ਼ਟਰ ਸ਼ਾਮ ਦੇ ਛੇ ਵਜੇ ਤੋਂ ਪਹਿਲਾਂ ਇਥੇ ਬੰਦ ਹੋਣੇ ਸ਼ੁਰੂ ਹੋ ਗਏ। ਇਕ ਕਾਰੋਬਾਰੀ ਨੇ ਕਿਹਾ ਕਿ ਪੂਰਬੀ ਦਿੱਲੀ ਤੋਂ ਬਣੀਆਂ ਵਸਤਾਂ ਸਦਰ ਬਾਜ਼ਾਰ ਨਹੀਂ ਪਹੁੰਚ ਸਕੀਆਂ। ਤਿਉਹਾਰ ਦੇ ਦਿਨਾਂ 'ਤੇ ਬਜ਼ਾਰ ਠੰਡਾ ਹੈ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।