ਪਿਆਜ਼ ਨੇ ਗੇਰਿਆ ਨਾਨਵੈਜ ਦਾ ਬਜ਼ਾਰ, ਚਿਕਨ ਅਤੇ ਮਟਨ ਦੀ ਵਿਕਰੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ਾਂ ਤੋਂ ਨਿਰਯਾਤ ਕੀਤਾ ਜਾ ਰਿਹੇ ਪਿਆਜ਼

photo

ਨਵੀਂ ਦਿੱਲੀ : ਵਧੀਆਂ ਕੀਮਤਾਂ ਦੇ ਕਾਰਨ ਰਸੋਈ ਦੇ ਨਾਲ ਪੋਹਾ,ਕਚੋਰੀ,ਗੋਲਗੱਪੇ ਨਾਲ ਪਿਆਜ਼ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹੈ ਨਾਲ ਹੀ ਨਾਨਵੈਜ ਦੇ ਬਜ਼ਾਰ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ। ਲਗਭਗ 30 ਤੋਂ 40 ਫ਼ੀਸਦੀ ਤੱਕ ਚਿਕੇਨ ਅਤੇ ਮਟਨ ਦੀ ਵਿਕਰੀ ਘੱਟ ਹੋ ਗਈ ਹੈ। ਸ਼ਹਿਰ ਦੇ ਕਾਰੋਬਾਰੀਆਂ ਨੇ ਸਵੀਕਾਰ ਕੀਤਾ ਕਿ ਪਿਆਜ਼ ਦੇ ਚੱਲਦੇ ਚਿਕੇਨ ਅਤੇ ਮਟਨ ਦੇ ਬਜ਼ਾਰ ਵਿਚ ਕਮੀ ਆਈ ਹੈ। ਇਸ ਦਾ ਜਿਆਦਾ ਬਜ਼ਾਰ ਵਿਆਹਾਂ ਵਿਚ ਟਿਕਿਆ ਹੋਇਆ ਸੀ।

 ਜਿਸ ਦੇ ਚੱਲਦੇ ਥੋੜੇ ਬਹੁਤ ਮਟਨ ਅਤੇ ਚਿਕੇਨ ਦੀ ਸਪਲਾਈ ਦਾ ਆਰਡਰ ਮਿਲ ਰਹੇ ਸਨ। ਚਿਕੇਨ ਅਤੇ ਮਟਨ ਦੇ ਕਾਰੋਬਾਰੀ ਅਨੀਸ ਖਾਨ ਅਨੁਸਾਰ ਸ਼ਹਿਰ ਦੇ ਬਜ਼ਾਰ ਵਿਚ ਆਮ ਦਿਨਾਂ ਵਿਚ 75 ਹਜਾਰ ਕਿਲੋ ਚਿਕੇਨ ਅਤੇ 45 ਹਜ਼ਾਰ ਕਿਲੋ ਮਟਨ ਦੀ ਖਪਤ ਹੈ ਪਰ ਫਿਲਹਾਲ 55 ਹਜ਼ਾਰ ਕਿਲੋ ਚਿਕੇਨ ਅਤੇ 30 ਹਜ਼ਾਰ ਕਿਲੋ ਮਟਨ ਦੀ ਖਪਤ ਹੋ ਗਈ ਹੈ। ਹੁਣ ਖਰਮਸ ਸ਼ੁਰੂ ਹੋਣ ਤੋਂ ਬਾਅਦ ਚਿਕੇਨ ਅਤੇ ਮਟਨ ਉੱਤੇ ਹੋਰ ਪ੍ਰਭਾਵ ਦਿਖਾਈ ਦੇਵੇਗਾ।

ਜਮਸ਼ੇਦਪੁਰ ਵਿਚ ਅਫ਼ਗਾਨਿਸਤਾਨ ਅਤੇ ਤੁਰਕੀ ਤੋਂ ਆਇਆ ਪਿਆਜ਼ ਵੀ ਲੋਕਾਂ ਨੂੰ ਰਾਹਤ ਨਹੀਂ ਦੇ ਪਾ ਰਿਹਾ ਹੈ। ਵਿਦੇਸ਼ ਤੋਂ ਆਇਆ ਪਿਆਜ਼ ਵਿਕਿਆ ਤਾਂ ਮਹਿਜ਼ 60 ਰੁਪਏ ਕਿਲੋ ਪਰ ਮੰਗ ਦੇ ਹਿਸਾਬ ਨਾਲ ਸਟਾਕ ਨਾਂ ਰਹਿਣ 'ਤੇ ਨਾਸਿਕ ਦੇ ਪਿਆਜ਼ ਦੀ ਕੀਮਤ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਨਾਸਿਕ ਦਾ ਪਿਆਜ਼ ਹੁਣ ਵੀ ਪਰਚੂਨੀ ਬਜ਼ਾਰ ਵਿਚ 100 ਰੁਪਏ ਕਿਲੋ ਹੀ ਵਿੱਕ ਰਿਹਾ ਹੈ।

ਦੱਸ ਦਈਏ ਕਿ ਸਰਕਾਰ ਪਿਆਜ਼ ਨੇ ਪਿਆਜ਼ ਦੀ ਕੀਮਤਾਂ ਨੂੰ ਘੱਟ ਕਰਨ ਦੀ ਲਈ ਪਿਆਜ਼ ਦੀ ਜਮ੍ਹਾਂ ਖੋਰੀ ਕਰਨ ਵਾਲਿਆ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਵੀ ਦਿੱਤਾ ਹੋਇਆ ਹੈ ਨਾਲ ਹੀ ਸਰਕਾਰ ਪਿਆਜ਼ ਦਾ ਦੂਜੇ ਦੇਸ਼ਾਂ ਤੋਂ ਨਿਰਯਾਤ ਵੀ ਕਰਵਾ ਰਹੀ ਹੈ ਤਾਂ ਜੋ ਪਿਆਜ਼ ਦੀਆਂ ਕੀਮਤਾ 'ਤੇ ਵਿਰਾਮ ਲੱਗ ਸਕੇ।