ਦਮਦਾਰ ਡੀਜ਼ਲ ਇੰਜਣ ਨਾਲ ਆਈ ਮਾਰੂਤੀ ਸੁਜ਼ੂਕੀ ਦੀ ਨਵੀਂ ਸਿਆਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਕਾਰ ਐਕਸ ਸ਼ੋਅਰੂਮ ਕੀਮਤ 9.97 ਤੋਂ 11.37 ਲੱਖ ਰੁਪਏ ਵਿਚਾਲੇ ਹੈ

Maruti Suzuki's new installment with a strong diesel engine

ਨਵੀਂ ਦਿੱਲੀ: Maruti Suzuki ਨੇ ਆਪਣੀ ਨਵੀਂ Maruti Ciaz ਲਾਂਚ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ। ਇਹ 1.5 ਲੀਟਰ ਦੇ ਡੀਜ਼ਲ ਇੰਜਣ ਨਾਲ ਲੈਸ ਹੈ। ਇਹ ਨਵਾਂ ਡੀਜ਼ਲ ਇੰਜਣ ਪੁਰਾਣੇ 1.3 ਲੀਟਰ ਵਾਲੇ ਡੀਜ਼ਲ ਇੰਜਣ ਤੋਂ ਜ਼ਿਆਦਾ ਤਾਕਤਵਰ ਹੈ। ਇਹ ਇੰਜਣ ਕੰਪਨੀ ਨੇ ਇਨ ਹਾਊਸ ਬਣਾਇਆ ਹੈ ਜਦਕਿ 1.3 ਲੀਟਰ ਵਾਲਾ ਡੀਜ਼ਲ ਇੰਜਣ ਫਿਏਟ ਤੋਂ ਲਿਆ ਜਾਂਦਾ ਸੀ।

ਇਸ ਕਾਰ ਐਕਸ ਸ਼ੋਅਰੂਮ ਕੀਮਤ 9.97 ਤੋਂ 11.37 ਲੱਖ ਰੁਪਏ ਵਿਚਾਲੇ ਹੈ। ਨਵਾਂ ਡੀਜ਼ਲ ਇੰਜਣ ਤਿੰਨ ਵਰਜਨਾਂ (Delta, Zeta ਤੇ Alpha) ਵਿਚ ਉਪਲੱਬਧ ਹੈ। Maruti Ciaz ਦਾ ਨਵਾਂ ਡੀਜ਼ਲ ਇੰਜਣ 4000rpm ਦੀ ਪਾਵਰ ਤੇ 1,500-2,500rpm 'ਤੇ 225Nm ਪੀਕ ਟਾਰਕ ਜਨਰੇਟ ਕਰਦਾ ਹੈ। Maruti Ciaz  ਦਾ ਨਵਾਂ ਡੀਜ਼ਲ ਇੰਜਣ ਨਵੇਂ ਡਿਜ਼ਾਈਨ ਦੇ 6 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਹੈ।

ਕੰਪਨੀ ਦਾ ਦਾਅਵਾ ਹੈ ਕਿ ਨਵਾਂ ਡੀਜ਼ਲ ਇੰਜਣ 26.82 ਕਿਮੀ ਪ੍ਰਤੀ ਲੀਟਰ ਦੀ ਮਾਈਲੇਜ ਦਏਗਾ। ਨਵਾਂ ਇੰਜਣ BS-VI ਦੇ ਅਨੁਕੂਲ ਹੈ ਪਰ ਹਾਲੇ ਇਹ BS-IV ਮਾਣਕਾਂ ਮੁਤਾਬਕ ਹੈ। ਆਉਣ ਵਾਲੇ ਸਮੇਂ ਵਿੱਚ ਇਸ ਨੂੰ BS-VI ਦੇ ਮੁਤਾਬਕ ਅਪਗ੍ਰੇਡ ਕਰ ਦਿੱਤਾ ਜਾਏਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਿਆਜ ਦੇ ਇਸ ਨਵੇਂ ਇੰਜਣ ਵਿੱਚ ਮਾਈਲਡ ਹਾਈਬ੍ਰਿਡ ਸਿਸਟਮ ਨਹੀਂ ਦਿੱਤਾ ਗਿਆ। ਹਾਲਾਂਕਿ 1.5 ਲੀਟਰ ਪੈਟਰੋਲ ਇੰਜਣ ਵਾਲੀ Ciaz ਵਿਚ ਮਾਈਲਡ ਹਾਈਬ੍ਰਿਡ ਸਿਸਟਮ ਮੌਜੂਦ ਹੈ।