ਮਾਰੂਤੀ ਸੁਜ਼ੂਕੀ ਨਵੀਂ ਜਨਰੇਸ਼ਨ ਸਵਿਫ਼ਟ ਦਾ ਟਾਪ ਮਾਡਲ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ
ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤ 'ਚ ਅਪਣੀ ਸੱਭ ਤੋਂ ਜ਼ਿਆਦਾ ਮਸ਼ਹੂਰ ਕਾਰ ਸਵਿਫ਼ਟ ਦੇ ਟਾਪ ਵੈਰੀਐਂਟ ਨੂੰ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਹੈ..............
New Generation Swift
 		 		ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤ 'ਚ ਅਪਣੀ ਸੱਭ ਤੋਂ ਜ਼ਿਆਦਾ ਮਸ਼ਹੂਰ ਕਾਰ ਸਵਿਫ਼ਟ ਦੇ ਟਾਪ ਵੈਰੀਐਂਟ ਨੂੰ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਨਵੀਂ ਜਨਰੇਸ਼ਨ ਸਵਿਫ਼ਟ ਹੈਚਬੈਕ ਦੇ ਟਾਪ ਮਾਡਲ 'ਚ ਆਟੋ ਗਿਅਰ ਸ਼ਿਫ਼ਟ (ਏਜੀਐਸ) ਉਪਲਬਧ ਕਰਵਾਇਆ ਹੈ। ਮਾਰੂਤੀ ਸੁਜ਼ੂਕੀ ਨੇ ਸਵਿਫ਼ਟ ਦੇ ਪਟਰੌਲ ਅਤੇ ਡੀਜ਼ਲ ਦੋਵੇਂ ਇੰਜਨਾਂ ਨਾਲ ਏਜੀਐਸ ਦਿਤਾ ਹੈ, ਜੋ ਕਾਰ ਦੇ ਜ਼ੈਡਐਕਸਆਈ ਅਤੇ ਜ਼ੈਡਡੀਆਈ 'ਚ ਉਪਲਬਧ ਹੈ, ਜਿਨ੍ਹਾਂ ਦੀ ਕੀਮਤ ਦਿੱਲੀ 'ਚ ਐਕਸ ਸ਼ੋਰੂਮ ਕ੍ਰਮਵਾਰ 7.76 ਲੱਖ ਰੁਪਏ ਅਤੇ 8.76 ਲੱਖ ਰੁਪਏ ਰੱਖੀ ਗਈ ਹੈ। (ਏਜੰਸੀ)