ਸੈਂਸੈਕਸ  'ਚ 241 ਅੰਕ ਦਾ ਉਛਾਲ, ਨਿਫ਼ਟੀ 10,689 'ਤੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹਫਤੇ ਦੇ ਪਹਿਲੇ ਕਾਰੋਬਾਰੀ ਸਤਰ 'ਚ ਸਟਾਕ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਕੱਚੇ ਤੇਲ 'ਚ ਗਿਰਾਵਟ ਨਾਲ ਆਇਲ ਮਾਰਕੀਟਿੰਗ ਕੰਪਨੀਆਂ ਦੇ ਸਟਾਕਸ 'ਚ ਉਛਾਲ ਦੇਖਣ ਨੂੰ...

Sensex up 241 points

ਮੁੰਬਈ : ਹਫਤੇ ਦੇ ਪਹਿਲੇ ਕਾਰੋਬਾਰੀ ਸਤਰ 'ਚ ਸਟਾਕ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਕੱਚੇ ਤੇਲ 'ਚ ਗਿਰਾਵਟ ਨਾਲ ਆਇਲ ਮਾਰਕੀਟਿੰਗ ਕੰਪਨੀਆਂ ਦੇ ਸਟਾਕਸ 'ਚ ਉਛਾਲ ਦੇਖਣ ਨੂੰ ਮਿਲਿਆ। ਉੱਥੇ ਹੀ ਫਾਰਮਾ, ਰਿਐਲਟੀ, ਮੈਟਲ, ਬੈਂਕ ਅਤੇ ਆਟੋ ਸਟਾਕਸ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਤੇਜ਼ੀ ਮਿਲੀ। ਹਾਲਾਂਕਿ ਰੁਪਏ 'ਚ ਮਜ਼ਬੂਤੀ ਨਾਲ ਆਈ. ਟੀ. ਸਟਾਕਸ 'ਚ ਕਮਜ਼ੋਰੀ ਦਿਸੀ। ਕਾਰੋਬਾਰ ਦੇ ਅਖੀਰ 'ਚ ਸੈਂਸੈਕਸ 240.61 ਵਧ ਕੇ 35,165.48 'ਤੇ ਅਤੇ ਨਿਫਟੀ 83.50 ਅੰਕ ਚੜ੍ਹ ਕੇ 10,688.65 'ਤੇ ਬੰਦ ਹੋਇਆ ਹੈ।

ਸੈਂਸੈਕਸ ਅੱਜ 149 ਅੰਕਾਂ ਦੀ ਤੇਜ਼ੀ ਨਾਲ 35,074 ਦੇ ਪੱਧਰ 'ਤੇ ਖੁੱਲ੍ਹਿਆ ਸੀ, ਜਦੋਂ ਨਿਫਟੀ 43 ਅੰਕ ਵਧ ਕੇ 10,648 ਦੇ ਪੱਧਰ 'ਤੇ ਖੁੱਲ੍ਹਿਆ ਸੀ। ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਤੇਜ਼ੀ ਦੇਖਣ ਨੂੰ ਮਿਲੀ। ਲਾਰਜ ਕੈਪ 'ਚ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ, ਸਨ ਫਾਰਮਾ, ਹਿੰਦੋਸਤਾਨ ਪੈਟਰੋਲੀਅਮ, ਪੀ. ਐੱਨ. ਬੀ., ਭੇਲ, ਗੇਲ, ਬੀ. ਪੀ. ਸੀ. ਐੱਲ., ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ, ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, ਲੁਪਿਨ, ਕੋਲ ਇੰਡੀਆ, ਯੂ. ਪੀ. ਐੱਲ., ਬੈਂਕ ਆਫ ਬੜੌਦਾ 'ਚ ਤੇਜ਼ੀ ਦੇਖਣ ਨੂੰ ਮਿਲੀ।

ਇਸ ਦੇ ਇਲਾਵਾ ਮਿਡ ਕੈਪ 'ਚ ਆਰ. ਕਾਮ., ਇੰਡੀਅਨ ਬੈਂਕ, ਜੇ. ਐੱਸ. ਡਬਲਿਊ ਐਨਰਜ਼ੀ, ਯੂਨੀਅਨ ਬੈਂਕ, ਬੈਂਕ ਆਫ ਇੰਡੀਆ, ਕ੍ਰਿਸਿਲ, ਇੰਡੀਅਨ ਹੋਟਲ, ਸੈਂਟਰਲ ਬੈਂਕ, ਹੈਵਲਸ ਆਦਿ ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਉੱਥੇ ਹੀ ਬੀ. ਐੱਸ. ਈ. ਸਮਾਲ ਕੈਪ ਇੰਡੈਕਸ 'ਚ 200 ਤੋਂ ਵਧ ਅੰਕ ਦੀ ਤੇਜ਼ੀ ਦੇਖੀ ਗਈ। ਇਸ 'ਚ ਸਪਾਈਸ ਜੈੱਟ, ਜਸਟ ਡਾਇਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਫ਼ਟੀ ਮਿਡ ਕੈਪ ਇੰਡੈਕਸ ਵੀ 267 ਅੰਕ ਵਧ ਕੇ 19,054.75 'ਤੇ ਬੰਦ ਹੋਇਆ। ਇਸ ਦੇ 80 ਸਟਾਕ ਤੇਜ਼ੀ 'ਚ, ਜਦੋਂ ਕਿ 20 ਗਿਰਾਵਟ 'ਚ ਬੰਦ ਹੋਏ ਹਨ।