ਇਸ ਸੂਬੇ ਵਿਚ ਪੈਪਸੀਕੋ ਨਿਵੇਸ਼ ਕਰੇਗੀ 514 ਕਰੋੜ ਰੁਪਏ

ਏਜੰਸੀ

ਖ਼ਬਰਾਂ, ਵਪਾਰ

ਕੋਲਡ ਡ੍ਰਿੰਕਸ, ਚਿਪਸ ਆਦਿ ਬਣਾਉਣ ਵਾਲੀ ਮਲਟੀਨੈਸ਼ਨਲ ਕੰਪਨੀ ਪੈਪਸੀਕੋ ਇੰਡੀਆ ਨੇ ਉੱਤਰ ਪ੍ਰਦੇਸ਼ ਵਿਚ 514 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

PepsiCo

ਨਵੀਂ ਦਿੱਲੀ: ਕੋਲਡ ਡ੍ਰਿੰਕਸ, ਚਿਪਸ ਆਦਿ ਬਣਾਉਣ ਵਾਲੀ ਮਲਟੀਨੈਸ਼ਨਲ ਕੰਪਨੀ ਪੈਪਸੀਕੋ ਇੰਡੀਆ ਨੇ ਉੱਤਰ ਪ੍ਰਦੇਸ਼ ਵਿਚ 514 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਵਿਚ ਆਯੋਜਿਤ ਗ੍ਰਾਊਂਡ ਬੈਂਕਿੰਗ ਸਮਾਰੋਹ-2 ਵਿਚ ਫੂਡ ਐਂਡ ਬੇਵਰੇਜ਼ ਕੰਪਨੀ ਪੈਪਸੀਕੋ ਇੰਡੀਆ ਨੇ ਕਿਹਾ ਕਿ ਉਸ ਨੇ ਯੂਪੀ ਵਿਚ ਗ੍ਰੀਨਫੀਲਡ ਸਨੈਕਸ ਮੈਚੁਫੈਕਚਰਿੰਗ ਪਲਾਂਟ ਸਥਾਪਤ ਕਰਨ ਲਈ ਅਗਲੇ ਤਿੰਨ ਸਾਲ ਵਿਚ 514 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।

ਇਸ ਨਾਲ ਸੂਬੇ ਵਿਚ 1500 ਤੋਂ ਜ਼ਿਆਦਾ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਨੀਂਹ ਪੱਥਰ ਸਮਾਗਮ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਮੌਜੂਦਗੀ ਵਿਚ ਪੈਪਸੀਕੋ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚ ਐਮਓਯੂ (Memorandum of Understanding) ‘ਤੇ ਦਸਤਖ਼ਤ ਵੀ ਹੋਏ। ਪੈਪਸੀਕੋ ਦਾ ਟੀਚਾ ਹੈ ਕਿ ਦੇਸ਼ ਵਿਚ ਸਾਲ 2022 ਤੱਕ ਉਸ ਦਾ ਸਨੈਕਸ ਵਪਾਰ ਦੁੱਗਣਾ ਹੋਵੇ। ਗ੍ਰੀਨਫੀਲਡ ਮੈਚੁਫੈਕਚਰਿੰਗ ਪਲਾਂਟ ਲਗਾਊਣ ਨਾਲ ਨਾ ਸਿਰਫ਼ ਕੰਪਨੀ ਨੂੰ ਫਾਇਦਾ ਹੋਵੇਗਾ ਬਲਕਿ ਦੇਸ਼ ਵਿਚ ਰੁਜ਼ਗਾਰ ਵੀ ਵਧੇਗਾ।

ਪੈਪਸਿਕੋ ਦੇ ਅਹਿਮਦ ਅਲ ਸ਼ੇਖ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਹੈ। ਉਹਨਾਂ ਕਿਹਾ ਕਿ ਉਹ ਯੂਪੀ ਵਿਚ ਅਪਣੇ ਉਤਪਾਦਾਂ ਲਈ 7 ਹਜ਼ਾਰ ਟਨ ਆਲੂ ਯੂਪੀ ਤੋਂ ਲੈਣਗੇ। ਮੌਜੂਦਾ ਸਮੇਂ ਵਿਚ ਕੰਪਨੀ ਕੰਪਨੀ ਐਗਰੀ ਪ੍ਰੋਗਰਾਮ ਦੇ ਤਹਿਤ ਲੇਜ਼ ਅਤੇ ਅੰਕਲ ਚਿਪਸ ਵਿਚ ਵਰਤੇ ਜਾਣ ਵਾਲੇ ਆਲੂ ਵੀ ਸਥਾਨਕ ਕਿਸਾਨਾਂ ਤੋਂ ਲੈਂਦੀ ਹੈ। ਇਸ ਨਾਲ ਦੇਸ਼ ਦੇ 13 ਸੂਬਿਆਂ ਤੋਂ ਕਰੀਬ 24 ਹਜ਼ਾਰ ਕਿਸਾਨ ਜੁੜੇ ਹਨ। ਦੱਸ ਦਈਏ ਕਿ ਗ੍ਰਾਊਂਡ ਬ੍ਰੇਕਿੰਗ ਸਮਾਰੋਹ-2 ਦੇ ਤਹਿਤ ਵੱਖ ਵੱਖ ਯੋਜਨਾਵਾਂ ਦੇ ਤਹਿਤ 65 ਹਜ਼ਾਰ ਕਰੋੜ ਦੇ ਨਿਵੇਸ਼ ਦੀ ਨੀਂਹ ਰੱਖੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।