ਪੈਪਸਿਕੋ ਦੀ ਸਾਬਕਾ CEO ਇੰਦਰਾ ਨੂਈ ਬਣ ਸਕਦੇ ਹਨ ਵਿਸ਼ਵ ਬੈਂਕ ਦੀ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਵਿਸ਼ਵ ਬੈਂਕ ਦੇ ਮੁਖੀ ਅਹੁਦੇ ਲਈ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੇ ਨਾਮ 'ਤੇ ਵਿਚਾਰ ਕਰ ਰਿਹਾ ਹੈ। ਇਕ ਅਮਰੀਕੀ ਨਿਊਜ਼ ਵੈਬਸਾਈਟ ਨੇ ਇਹ ...

Indra Nooyi

ਵਾਸ਼ਿੰਗਟਨ :- ਵ੍ਹਾਈਟ ਹਾਊਸ ਵਿਸ਼ਵ ਬੈਂਕ ਦੇ ਮੁਖੀ ਅਹੁਦੇ ਲਈ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੇ ਨਾਮ 'ਤੇ ਵਿਚਾਰ ਕਰ ਰਿਹਾ ਹੈ। ਇਕ ਅਮਰੀਕੀ ਨਿਊਜ਼ ਵੈਬਸਾਈਟ ਨੇ ਇਹ ਜਾਣਕਾਰੀ ਦਿਤੀ। ਵਰਲਡ ਬੈਂਕ ਦੇ ਪ੍ਰਧਾਨ ਜਿਮ ਯਾਂਗ ਕਿਮ ਨੇ ਅਚਾਨਕ ਅਸਤੀਫੇ ਦਾ ਐਲਾਨ ਕਰ ਦਿਤਾ ਸੀ। ਉਹ ਇਕ ਫਰਵਰੀ ਨੂੰ ਅਪਣਾ ਅਹੁਦਾ ਛੱਡ ਦੇਣਗੇ। ਇਸ ਅਹੁਦੇ ਦੀ ਦੋੜ ਵਿਚ ਹੁਣ ਨੂਈ ਵੀ ਸ਼ਾਮਿਲ ਹੋ ਗਈ ਹੈ। ਭਾਰਤੀ ਮੂਲ ਦੀ 63 ਸਾਲ ਦੀ ਨੂਈ ਨੇ ਪਿਛਲੇ ਸਾਲ ਅਗਸਤ ਵਿਚ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ 12 ਸਾਲ ਤੱਕ ਪੈਪਸੀਕੋ ਦੀ ਕਮਾਨ ਸਾਂਭੀ ਸੀ। ਖ਼ਬਰ ਦੇ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ‘ਨੂਈ ਨੂੰ ਪ੍ਰਬੰਧਕੀ ਸਾਥੀ’ ਦੱਸਿਆ ਹੈ। ਇਵਾਂਕਾ ਵਿਸ਼ਵ ਬੈਂਕ ਦੇ ਨਵੇਂ ਮੁਖੀ ਲਈ ਨਾਮਾਂਕਨ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਪ੍ਰਕਿਰਿਆ ਦੇ ਬਾਰੇ ਵਿਚ ਜਾਣਕਾਰੀ ਰੱਖਣ ਵਾਲੇ ਕੁੱਝ ਲੋਕਾਂ ਨੇ ਦੱਸਿਆ ਕਿ ਵਿਸ਼ਵ ਬੈਂਕ ਮੁਖੀ ਦੇ ਸੰਗ੍ਰਹਿ ਦੀ ਪ੍ਰਕਿਰਿਆ ਹਲੇ ਅਰੰਭਿਕ ਪੜਾਅ 'ਚ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਜਿਹੇ ਅਹਿਮ ਅਹੁਦਿਆਂ ਲਈ ਨਾਮਾਂਕਨ 'ਤੇ ਅੰਤਮ ਫ਼ੈਸਲਾ ਹੋਣ ਤੱਕ ਸ਼ੁਰੂਆਤੀ ਦਾਵੇਦਾਰ ਦੋੜ ਤੋਂ ਬਾਹਰ ਹੋ ਜਾਂਦੇ ਹਨ।

ਹਾਲਾਂਕਿ ਹਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਨਾਮਿਤ ਕੀਤੇ ਜਾਣ 'ਤੇ ਨੂਈ ਅਪਣੇ ਨਾਮਾਂਕਨ ਨੂੰ ਸਵੀਕਾਰ ਕਰੇਗੀ ਜਾਂ ਨਹੀਂ। ਪਹਿਲਾਂ ਇਸ ਅਹੁਦੇ ਲਈ ਇਵਾਂਕਾ ਟਰੰਪ ਦੇ ਨਾਮ ਦੀ ਵੀ ਚਰਚਾ ਹੋ ਰਹੀ ਸੀ ਪਰ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਸਪੱਸ਼ਟ ਕੀਤਾ ਹੈ ਕਿ ਇਵਾਂਕਾ ਖੁਦ ਇਸ ਅਹੁਦੇ ਦੀ ਉਮੀਦਵਾਰ ਨਹੀਂ ਹੋਵੇਗੀ। ਉਹ ਟਰੰਪ ਸਰਕਾਰ 'ਚ ਸੀਨੀਅਰ ਸਲਾਹਕਾਰ ਹੈ।

ਉੱਥੇ ਹੀ ਇਸ ਅਹੁਦੇ ਲਈ ਸੰਯੁਕਤ ਰਾਸ਼ਟਰ ਵਿਚ ਵਾਸ਼ਿੰਗਟਨ ਦੀ ਸਾਬਕਾ ਰਾਜਦੂਤ ਰਹਿ ਚੁੱਕੀ ਨਿੱਕੀ ਹੇਲੀ ਦਾ ਨਾਮ ਵੀ ਚੱਲ ਰਿਹਾ ਹੈ। ਦੱਸ ਦਈਏ ਕਿ ਪਾਰੰਪਰਿਕ ਤੌਰ 'ਤੇ ਸੰਸਾਰ ਬੈਂਕ ਦਾ ਮੁਖੀ ਕੋਈ ਅਮਰੀਕੀ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦਾ ਮੁਖੀ ਕੋਈ ਯੂਰੋਪੀਅਨ ਵਿਅਕਤੀ ਹੁੰਦਾ ਹੈ। ਸਾਲ 2012 ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੱਖਣ ਕੋਰੀਆ ਦੇ ਮੈਡੀਕਲ ਮਾਹਰ ਡਾ. ਜਿਮ ਯੋਂਗ ਕਿਮ ਨੂੰ ਇਸ ਅਹੁਦੇ 'ਤੇ ਨਿਯੁਕਤ ਕਰਾਇਆ ਸੀ। ਡਾ. ਕਿਮ ਲੰਮੇਂ ਸਮੇਂ ਤੱਕ ਵਿਸ਼ਵ ਸਿਹਤ ਸੰਗਠਨ ਵਿਚ ਕੰਮ ਕਰ ਚੁੱਕੇ ਹਨ।