ਟਾਟਾ ਸਟੀਲ ਬ੍ਰਿਟੇਨ ਵਿਚ ਕਰੇਗੀ 1 ਹਜ਼ਾਰ ਕਰਮਚਾਰੀਆਂ ਦੀ ਛੁੱਟੀ

ਏਜੰਸੀ

ਖ਼ਬਰਾਂ, ਵਪਾਰ

ਟਾਟਾ ਸਟੀਲ ਯੂਰੋਪ ਨੇ ਅਪਣੀ ਪੁਨਰ ਗਠਨ ਯੋਜਨਾ ‘ਤੇ ਯੂਰੋਪੀ ਵਰਕਰ ਕਾਂਊਸਿਲ ਦੇ ਨਾਲ ਗੱਲ-ਬਾਤ ਸ਼ੁਰੂ ਕਰ ਦਿੱਤੀ ਹੈ।

Tata Steel confirms 1000 job cuts in UK

ਲੰਡਨ: ਟਾਟਾ ਸਟੀਲ ਯੂਰੋਪ ਨੇ ਅਪਣੀ ਪੁਨਰ ਗਠਨ ਯੋਜਨਾ ‘ਤੇ ਯੂਰੋਪੀ ਵਰਕਰ ਕਾਂਊਸਿਲ ਦੇ ਨਾਲ ਗੱਲ-ਬਾਤ ਸ਼ੁਰੂ ਕਰ ਦਿੱਤੀ ਹੈ। ਯੋਜਨਾ ‘ਤੇ ਅਮਲ ਕਰਨ ਨਾਲ 3 ਹਜ਼ਾਰ ਦੇ ਕਰੀਬ ਰੁਜ਼ਗਾਰ ਦਾ ਨੁਕਸਾਨ ਹੋਵੇਗਾ। ਇਸ ਵਿਚੋਂ ਬ੍ਰਿਟੇਨ ਵਿਚ 1,000 ਰੁਜ਼ਗਾਰ ਘੱਟ ਹੋਣਗੇ। ਭਾਰਤ ਦੀ ਸਟੀਲ ਸੈਕਟਰ ਦੀ ਇਸ ਪ੍ਰਮੁੱਖ ਕੰਪਨੀ ਨੇ ਪਿਛਲੇ ਹਫ਼ਤੇ ਹੀ ਵਿਆਪਕ ਬਦਲਾਅ ਦੇ ਪ੍ਰੋਗਰਾਮ ਤਹਿਤ ਰੁਜ਼ਗਾਰ ਕਟੌਤੀ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਇਸ ਦਾ ਕਾਰਨ ਗਲੋਬਲ ਮੋਰਚੇ ‘ਤੇ ਸਟੀਲ ਸੈਕਟਰ ਦੇ ਸਾਹਮਣੇ ਲਗਾਤਾਰ ਜਾਰੀ ਚੁਣੌਤੀਆਂ ਦੇ ਚਲਦਿਆਂ ਹੋ ਰਹੇ ਨੁਕਸਾਨ ਨੂੰ ਦੱਸਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਹੈ, ਵਿਆਪਕ ਪੇਸ਼ਕਸ਼ ਦੇ ਤਹਿਤ ਟਾਟਾ ਸਟੀਲ ਯੂਰੋਪ ਰੁਜ਼ਗਾਰ ਦੀ ਲਾਗਤ ਨੂੰ ਘੱਟ ਕਰਨਾ ਚਾਹੁੰਦੀ ਹੈ। ਇਸ ਵਿਚ ਕਿਹਾ ਗਿਆ ਹੈ, ਪ੍ਰੋਗਰਾਮ ‘ਤੇ ਅਮਲ ਹੋਣ ਨਾਲ 3 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਗਿਣਤੀ ਵਿਚ ਕਮੀ ਆ ਸਕਦੀ ਹੈ। 

ਇਨ੍ਹਾਂ ਵਿਚੋਂ ਦੋ ਤਿਹਾਈ ਕਟੌਤੀਆਂ ਪ੍ਰਬੰਧਨ ਅਤੇ ਦਫ਼ਤਰ-ਅਧਾਰਤ ਕਰਮਚਾਰੀਆਂ ਵਿਚ ਹੋਣਗੀਆਂ। ਇਸ ਤੋਂ ਇਲਾਵਾ 1600 ਦੇ ਕਰੀਬ ਨੌਕਰੀਆਂ ਨੀਦਰਲੈਂਡ, 1, 00 ਬ੍ਰਿਟੇਨ ਵਿਚ ਅਤੇ 350 ਨੌਕਰੀਆਂ ਦੁਨੀਆਂ ਦੀਆਂ ਹੋਰ ਥਾਵਾਂ ‘ਤੇ ਘੱਟ ਕੀਤੀਆਂ ਜਾ ਸਕਦੀਆਂ ਹਨ।ਟਾਟਾ ਸਟੀਲ ਨੇ ਕਿਹਾ ਹੈ ਕਿ ਇਸ ਦਾ ਇਰਾਦਾ ਵਿੱਤੀ ਰੂਪ ਤੋਂ ਮਜ਼ਬੂਤ ਅਤੇ ਲਾਭਕਾਰੀ ਯੂਰੋਪੀ ਕਾਰੋਬਾਰ ਨੂੰ ਬਣਾਉਣਾ ਹੈ।

ਟਾਟਾ ਸਟੀਲ ਯੂਰੋਪ ਦੇ ਸੀਈਓ ਹੈਨਕਿਤ ਏਡਾਮ ਨੇ ਕਿਹਾ, ਇਸ ਕਾਰੋਬਾਰ ਵਿਚ ਹਰ ਕਿਸੇ ਦੀ ਸਮਰਪਣ ਭਾਵਨਾ ਨੂੰ ਦੇਖ ਕੇ ਮੈਨੂੰ ਕਾਫ਼ੀ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਣਨੀਤੀ ਇਕ ਮਜ਼ਬੂਤ ਅਤੇ ਨਿਰੰਤਰ ਟਿਕਾਉ ਬਣੇ ਰਹਿਣ ਵਾਲੇ ਯੂਰੋਪੀ ਵਪਾਰ ਨੂੰ ਖੜ੍ਹਾ ਕਰਨ ਦੀ ਹੈ ਜੋ ਕਿ ਭਵਿੱਖ ਦੀ ਸਫਲਤਾ ਲਈ ਜਰੂਰੀ ਨਿਵੇਸ਼ ਕਰਨ ਦੇ ਸਮਰੱਥ ਹੋਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।