ਭਾਰਤੀ ਸੂਚਨਾ ਟੈਕਨਾਲੋਜੀ ਖੇਤਰ ਦੀ ਵੱਡੀ ਖ਼ਬਰ! 2 ਲੱਖ ਮਿਡ-ਲੈਵਲ ਕਰਮਚਾਰੀਆਂ ਦੀ ਨੌਕਰੀ ਨੂੰ ਖ਼ਤਰਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਉਮੀਦ ਮੁਤਾਬਕ ਛਾਂਟੀ ਮੁਹਾਰਤ ਦੇ ਨਾਲ ਤਕਨੀਕੀ ਪ੍ਰਤਿਭਾ ਦੀ ਉੱਚ ਮੰਗ ਹੈ।

2 million mid level employees fear job loss

ਨਵੀਂ ਦਿੱਲੀ: ਭਾਰਤੀ ਸੂਚਨਾ ਟੈਕਨਾਲੋਜੀ ਖੇਤਰ ਵੱਲੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਿਚ (ਆਈ. ਟੀ. ਸੈਕਟਰ) ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਕੀਤੇ ਜਾਣ ਦਾ ਖਦਸ਼ਾ ਹੈ। ਭਰਤੀ ਮਾਹਰਾਂ ਮੁਤਾਬਕ ਅਗਲੇ ਸਾਲ ’ਚ ਇਨਫੋਸਿਸ ਅਤੇ ਕਾਗਨਿਜੈਂਟ ਸਮੇਤ ਹੋਰ ਆਈ. ਟੀ. ਕੰਪਨੀਆਂ ਵਲੋਂ 2 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਸਕਦਾ ਹੈ।

ਭਾਰਤ ’ਚ ਆਈ. ਟੀ. ਸੇਵਾ ਖੇਤਰ ’ਚ ਨਿਯੋਜਿਤ ਇਕ ਦਹਾਕੇ ਦੇ ਤਜ਼ਰਬੇ ਵਾਲੇ ਲਗਭਗ 14 ਲੱਖ ਲੋਕ ਹਨ। ਸਿਰਫ ਕੁਝ ਨੂੰ ਹੀ ਨਵੀਆਂ ਮੁਹਾਰਤਾਂ ਹਾਸਲ ਕਰਨ ਦੀ ਸਮਰੱਥਾ ਵਜੋਂ ਮੰਨਿਆ ਜਾ ਸਕਦਾ ਹੈ। ਰਿਕਰੂਟਮੈਂਟ ਏਜੰਸੀ ਰੈਂਡਸਟੈਡ ਟੈਕਨਾਲੋਜੀਜ਼ ਐਂਡ ਸਪੈਸ਼ਲਿਟੀਜ਼ ਦੇ ਉਪ ਪ੍ਰਧਾਨ ਯਸ਼ਬ ਗਿਰੀ ਨੇ ਕਿਹਾ, ‘‘ਆਈ. ਟੀ. ਸੇਵਾਵਾਂ ’ਚ 3,00,000 ਤੋ ਵੱਧ ਪ੍ਰੋਫੈਸ਼ਨਲਾਂ ਨੂੰ ਆਪਣੀ ਨੌਕਰੀ ਗੁਆਉਣ ਦਾ ਖਤਰਾ ਹੈ ਅਤੇ ਉਹ ਟ੍ਰੇਂਡ ਵੀ ਨਹੀਂ ਹਨ।’’

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।