ਵਿਸ਼ਵ ਮੰਦੀ ਦੇ ਖਦਸ਼ੇ ਕਾਰਨ ਬਾਜ਼ਾਰ ’ਚੋਂ ਪੈਸਾ ਕੱਢ ਰਹੇ ਹਨ ਵੱਡੇ ਅਮਰੀਕੀ

ਏਜੰਸੀ

ਖ਼ਬਰਾਂ, ਵਪਾਰ

ਅਗੱਸਤ ’ਚ ਹਰ ਦਿਨ ਔਸਤਨ 600 ਮਿਲੀਅਨ ਡਾਲਰ (43 ਅਰਬ ਡਾਲਰ) ਦੇ ਸ਼ੇਅਰ ਵੇਚੇ

Americans withdraw money from the market

ਵਾਸ਼ਿੰਗਟਨ : ਅਮਰੀਕਾ ਦੇ  ਜਿਸ ਤਰ੍ਹਾਂ ਬਜ਼ਾਰ ’ਚੋਂ ਪੈਸਾ ਕੱਢ ਰਹੇ ਹਨ ਇਸ ਤੋਂ ਲਗਦਾ ਹੈ ਕਿ ਇਕ ਵਾਰ ਫਿਰ ਪੂਰੀ ਦੁਨੀਆ ਮੰਦੀ ਦੀ ਲਪੇਟ ’ਚ ਆਉਣ ਵਾਲੀ ਹੈ। ਅਮਰੀਕਾ ਦੇ  ਰੀਕਾਰਡ ਤੇਜ਼ੀ ਨਾਲ ਅਪਣੇ ਸ਼ੇਅਰ ਵੇਚ ਰਹੇ ਹਨ। ਅਗੱਸਤ ’ਚ ਉਨ੍ਹਾਂ ਨੇ ਹਰ ਦਿਨ ਔਸਤਨ 600 ਮਿਲੀਅਨ ਡਾਲਰ (43 ਅਰਬ ਡਾਲਰ) ਦੇ ਸ਼ੇਅਰ ਵੇਚੇ ਹਨ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਸ਼ੇਅਰਧਾਰਕਾਂ ਨੇ 10 ਅਰਬ ਡਾਲਰ ਤੋਂ ਜ਼ਿਆਦਾ ਦੇ ਸ਼ੇਅਰ ਵੇਚੇ ਹਨ। ਅਮਰੀਕੀ  ਨੇ ਇਸ ਤਰ੍ਹਾਂ ਦੀ ਵਿਕਰੀ ਗਲੋਬਲ ਮੰਦੀ ਤੋਂ ਠੀਕ ਪਹਿਲਾਂ 2006-07 ’ਚ ਕੀਤੀ ਸੀ।

ਅਮਰੀਕੀ ਸ਼ੇਅਰ ਬਜ਼ਾਰ ਦਾ ਬੁੱਲ ਰਨ ਰੀਕਾਰਡ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਚਲਿਆ ਹੈ, ਜਿਸ ਦੀ ਸ਼ੁਰੂਆਤ 9 ਮਾਰਚ 2009 ਨੂੰ ਹੋਈ ਸੀ। ਇਸ ਦੌਰਾਨ ਅਮਰੀਕੀ ਸ਼ੇਅਰ ਬਜ਼ਾਰ ਦਾ ਪ੍ਰਮੁਖ ਸੂਚਕ ਅੰਕ ਡਾਓਜੋਂਸ 19 ਹਜ਼ਾਰ ਉੱਪਰ ਚੜਿ੍ਹਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਟਾਪ ਐਗਜ਼ੀਕਿਊਟਿਵ ਦੇ ਮਨ ਇਸ ਗੱਲ ਨੂੰ ਲੈ ਕੇ ਸ਼ੰਸ਼ੋਪੰਜ ਹੈ ਕਿ ਸ਼ੇਅਰ ਬਜ਼ਾਰ ਦੀ ਇਹ ਤੇਜ਼ੀ ਕਦੋਂ ਤਕ ਜਾਰੀ ਰਹੇਗੀ? ਇਸ ਕਾਰਨ  ਅਤੇ ਕੰਪਨੀਆਂ ਦੇ ਬਾਨੀ ਸ਼ੇਅਰ ਵੇਚ ਕੇ ਪੈਸਾ ਕੱਢ ਰਹੇ ਹਨ।

ਇਕ ਰੀਪੋਰਟ ਮੁਤਾਬਕ ਬਾਨੀ ਮਾਰਕ ਜੁਕਰਬਰਗ ਸਮੇਤ ਫ਼ੇਸਬੁਕ ਦੇ ਤਿੰਨ ਟਾਪ ਐਗਜ਼ੀਕਿਊਟਿਵਜ਼ ਨੇ ਇਸ ਹਫਤੇ 49 ਮਿਲੀਅਨ ਡਾਲਰ (3.5 ਅਰਬ ਰੁਪਏ) ਦੇ ਸ਼ੇਅਰ ਵੇਚੇ ਹਨ। ਪਿੱਜ਼ਾ ਚੇਨ ਪਾਪਾ ਜੋਂਸ ਦੇ ਸਾਬਕਾ ਸੀ.ਈ.ਓ. ਅਤੇ ਬਾਨੀ ਜਾਨ ਸਨੈਡਰ 16 ਮਿਲੀਅਨ ਡਾਲਰ (1.15 ਅਰਬ ਰੁਪਏ) ਦੇ ਸ਼ੇਅਰ ਮਆ ’ਚ ਅਤੇ 20 ਮਿਲੀਅਨ ਡਾਲਰ ਦੇ ਸ਼ੇਅਰ ਇਸ ਹਫ਼ਤੇ ਵੇਚੇ ਹਨ।