ਵੱਡੀ ਰਾਹਤ ਦੇਣ ਦੇ ਜੁਮਲੇ ਮਗਰੋਂ, ਪਟਰੌਲ ਤੇ ਡੀਜ਼ਲ ਦੀ ਕੀਮਤਾਂ 'ਚ 1-1 ਪੈਸੇ ਦੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਨਾਟਕ ਚੌਣਾਂ ਦੇ ਨਤੀਜੇ ਦੇ  ਬਾਅਦ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਦੀਆਂ ਕੀਮਤਾਂ ਕਾਰਨ ਆਮ ਜਨਤਾ ਵਿਚਕਾਰ ਸਰਕਾਰ .....

PETROL & DIESEL PRICE

ਨਵੀਂ ਦਿੱਲੀ : ਕਰਨਾਟਕ ਚੌਣਾਂ ਨਤੀਜੇ ਤੋਂ ਬਾਅਦ ਲਗਾਤਾਰ ਪਟਰੌਲ ਅਤੇ ਡੀਜ਼ਲ ਦੀਆਂ ਵੱਧ ਦੀਆਂ ਕੀਮਤਾਂ ਕਾਰਨ ਆਮ ਜਨਤਾ ਵਿਚਕਾਰ ਸਰਕਾਰ ਪ੍ਤੀ ਭਾਰੀ ਰੋਸ ਹੈ। ਕੀਮਤਾਂ 'ਚ ਵਾਧੇ ਕਾਰਨ ਆਮ ਜਨਤਾ ਉਮੀਦਾਂ ਦੇ ਉਲਟ ਨਤੀਜਾ ਮਿਲਿਆ ਜਦੋਂ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਸਿਰਫ਼ 1-1 ਪੈਸੇ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ।

ਕੋਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਘੱਟ ਰਹੀਆਂ ਹਨ ਅਤੇ ਇਸ ਨੂੰ ਦੇਖਦੇ ਹੋਏ ਵੱਡੀ ਰਾਹਤ ਦੀ ਉਮੀਦ ਕੀਤੀ ਜਾ ਰਹੀ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਵੀ 63 ਪੈਸੇ ਕੀਮਤ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਪਰ ਸਿਰਫ਼ 1-1 ਪੈਸੇ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਧਿਆਨ ਦੇਣ ਯੋਗ ਹੈ ਕਰਨਾਟਕ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤੋਂ ਹੁਣ ਤਕ 4 ਰੁਪਏ ਤਕ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾ ਇਜ਼ਾਫ਼ਾ ਕੀਤਾ ਗਿਆ ਹੈ। 

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਤਕਨੀਕੀ ਗਡ਼ਬਡ਼ੀ ਕਾਰਨ ਵੈਬਸਾਈਟ 'ਤੇ ਪਟਰੌਲ - ਡੀਜ਼ਲ ਦੇ ਗ਼ਲਤ ਰੇਟ ਪੋਸਟ ਹੋਏ ਜਿਨ੍ਹਾਂ 'ਚ ਹੁਣ ਸੁਧਾਰ ਕਰ ਦਿਤਾ ਗਿਆ ਹੈ। ਤੇਲ ਦੀ ਕੀਮਤ 'ਚ ਅੱਜ ਮਾਮੂਲੀ ਕਮੀ ਕੀਤੀ ਗਈ ਹੈ। 2016 - 17 ਵਿਚ ਕੇਂਦਰ ਨੂੰ ਪਟਰੌਲੀਅਮ ਪਦਾਰਥਾਂ 'ਤੇ 2.73 ਲੱਖ ਕਰੋਡ਼ ਰੁਪਏ ਦਾ ਟੈਕਸ ਮਿਲਿਆ। ਇਹ ਸਰਕਾਰ ਨੂੰ ਟੈਕਸ ਤੋਂ ਹੋਈ ਕੁਲ ਕਮਾਈ (19.46 ਲੱਖ ਕਰੋਡ਼) ਦਾ 14 ਫ਼ੀ ਸਦੀ ਸੀ। ਕੇਂਦਰ ਦੇ ਕੁਲ ਐਕਸਾਈਜ਼ ਰਵੈਨਿਊ ਵਿਚ 85 ਫ਼ੀ ਸਦੀ ਹਿੱਸਾ ਅਤੇ ਕੁਲ ਟੈਕਸ ਰਵੈਨਿਊ 'ਚ 19 ਫ਼ੀ ਸਦੀ ਹਿੱਸਾ ਪਟਰੌਲ - ਡੀਜ਼ਲ ਦਾ ਹੁੰਦਾ ਹੈ।