ਐਸਬੀਆਈ ਨੇ ਕੁੱਝ ਖਾਸ ਮਿਆਦ ਦੀ ਐਫਡੀ 'ਤੇ ਵਧਾਈ ਵਿਆਜ ਦਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਸੋਮਵਾਰ ਨੂੰ ਕੁੱਝ ਖਾਸ ਸਮੇਂ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ...

SBI

ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਸੋਮਵਾਰ ਨੂੰ ਕੁੱਝ ਖਾਸ ਸਮੇਂ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਵਿਆਜ ਦਰਾਂ 5 ਤੋਂ 10 ਬੇਸਿਸ ਪੁਆਇੰਟਸ ਯਾਨੀ 0.05 ਫ਼ੀ ਸਦੀ ਤੋਂ 0.1 ਫ਼ੀ ਸਦੀ ਤੱਕ ਵਧਾਈ ਗਈਆਂ ਹਨ। ਨਵੀਂ ਦਰਾਂ ਸੋਮਵਾਰ, 30 ਜੁਲਾਈ ਤੋਂ ਹੀ ਲਾਗੂ ਹੋ ਚੁਕੀਆਂ ਹਨ।  

ਐਸਬੀਆਈ ਨੇ ਅਪਣੀ ਵੈਬਸਾਈਟ 'ਤੇ ਕਿਹਾ ਹੈ ਕਿ ਉਹ 1 ਤੋਂ 2 ਸਾਲ ਦੀ ਐਫਡੀ 'ਤੇ ਹੁਣ 6.70 ਫ਼ੀ ਸਦੀ ਦੀ ਦਰ ਨਾਲ ਵਿਆਜ ਦੇਵੇਗਾ ਜੋ ਅੱਜ ਤੋਂ ਪਹਿਲਾਂ 6.65 ਫ਼ੀ ਸਦੀ ਸੀ। ਉਥੇ ਹੀ, 2 ਤੋਂ 3 ਸਾਲ ਦੀ ਐਫਡੀ 'ਤੇ ਵਿਆਜ ਦਰ 6.65 ਫ਼ੀ ਸਦੀ  ਤੋਂ ਵਧਾ ਕੇ 6.75 ਫ਼ੀ ਸਦੀ ਕਰ ਦਿਤੀ ਗਈ ਹੈ। ਸੀਨੀਅਰ ਸਿਟੀਜ਼ਨ ਲਈ 1 ਤੋਂ 2 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ 7.15 ਫ਼ੀ ਸਦੀ ਦੀ ਜਗ੍ਹਾ 7.20 ਫ਼ੀ ਸਦੀ ਜਦਕਿ 2 ਤੋਂ 3 ਸਾਲ ਦੀ ਐਫਡੀ 'ਤੇ 7.15 ਫ਼ੀ ਸਦੀ ਦੀ ਜਗ੍ਹਾ 7.25 ਫ਼ੀ ਸਦੀ ਵਿਆਜ ਦਰ ਲਾਗੂ ਕੀਤੀ ਗਈ ਹੈ। ਇਹ ਦਰਾਂ 1 ਕਰੋਡ਼ ਰੁਪਏ ਤੱਕ ਦੀ ਐਫਡੀ 'ਤੇ ਲਾਗੂ ਹੋਣਗੀਆਂ।  

ਉਥੇ ਹੀ ਛੋਟੀ - ਛੋਟੀ ਮਿਆਦ ਲਈ ਜਮ੍ਹਾਂ ਮੋਟੀ ਰਕਮ 'ਤੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਗਈ ਹੈ। 1 ਤੋਂ 2 ਸਾਲ ਲਈ 1 ਕਰੋਡ਼ ਤੋਂ 10 ਕਰੋਡ਼ ਰੁਪਏ ਤੱਕ ਦੇ ਡਿਪਾਜ਼ਿਟ 'ਤੇ ਵਿਆਜ ਦਰ 7 ਫ਼ੀ ਸਦੀ ਤੋਂ ਘਟਾ ਕੇ 6.70 ਫ਼ੀ ਸਦੀ ਕਰ ਦਿਤੀ ਗਈ ਹੈ।  ਸੀਨੀਅਰ ਸਿਟੀਜ਼ਨ ਦੇ ਮਾਮਲੇ ਵਿਚ ਇਹ 7.50 ਫ਼ੀ ਸਦੀ ਤੋਂ ਘੱਟ ਕੇ 7.20 ਫ਼ੀ ਸਦੀ ਹੋ ਗਈ ਹੈ। ਇਸੇ ਤਰ੍ਹਾਂ 1 ਨਾਲ 2 ਸਾਲ ਲਈ 10 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਫਿਕਸਡ ਡਿਪਾਜ਼ਿਟ 'ਤੇ ਵਿਆਜ਼ ਦਰ 7 ਫ਼ੀ ਸਦੀ ਤੋਂ ਘਟਾ ਕੇ 6.70 ਫ਼ੀ ਸਦੀ ਕਰ ਦਿਤਾ ਗਿਆ ਹੈ।   

ਧਿਆਨਯੋਗ ਹੈ ਕਿ ਐਸਬੀਆਈ ਨੇ ਪਿੱਛਲੀ ਵਾਰ ਵਿਆਜ ਦਰਾਂ ਵਿਚ ਬਦਲਾਅ 28 ਮਈ ਨੂੰ ਕੀਤਾ ਸੀ। ਫਿਰ ਵੀ, ਵਿਆਜ ਦਰਾਂ ਵਿਚ ਅਜੋਕੇ ਬਦਲਾਅ ਤੋਂ ਬਾਅਦ ਐਸਬੀਆਈ ਦੇ ਸ਼ੇਅਰਾਂ ਵਿਚ ਖਰੀਦਾਰੀ ਵੱਧ ਗਈ।  ਬਾਂਬੇ ਸਟਾਕ ਐਕਸਚੇਂਜ (ਐਸਬੀਆਈ)  'ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰ 3.98 ਫ਼ੀ ਸਦੀ ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) 'ਤੇ 3.87 ਫ਼ੀ ਸਦੀ ਚੜ੍ਹ ਚੁਕੇ ਸਨ।