70 ਹਜ਼ਾਰ ਕਰਮਚਾਰੀਆਂ ਨੂੰ ਐਸਬੀਆਈ ਨੇ ਪਾਇਆ ਨਵੀਂ ਮੁਸੀਬਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਭ ਤੋਂ ਵੱਡੇ ਬੈਂਕ 'ਸਟੇਟ ਬੈਂਕ ਆਫ ਇੰਡੀਆ' (ਐਸਬੀਆਈ) ਨੇ 70,000 ਕਰਮਚਾਰੀਆਂ ਨੂੰ ਉਹ ਰਕਮ ਵਾਪਸ ਕਰਨ ਨੂੰ ਕਿਹਾ

SBI wants 70,000 employees to return money

ਨਵੀਂ ਦਿੱਲੀ, ਦੇਸ਼ ਦੇ ਸਭ ਤੋਂ ਵੱਡੇ ਬੈਂਕ 'ਸਟੇਟ ਬੈਂਕ ਆਫ ਇੰਡੀਆ' (ਐਸਬੀਆਈ) ਨੇ 70,000 ਕਰਮਚਾਰੀਆਂ ਨੂੰ ਉਹ ਰਕਮ ਵਾਪਸ ਕਰਨ ਨੂੰ ਕਿਹਾ ਹੈ ਜੋ ਉਨ੍ਹਾਂ ਨੂੰ ਨੋਟਬੰਦੀ ਦੇ ਦੌਰਾਨ ਓਵਰਟਾਈਮ ਸੇਵਾਵਾਂ ਦੇਣ ਦੇ ਲਈ ਦਿੱਤੀ ਗਈ ਸੀ। ਇਹ 70,000 ਕਰਮਚਾਰੀ ਉਨ੍ਹਾਂ ਪੰਜ ਸਹਾਇਕ ਬੈਂਕਾਂ ਦੇ ਹਨ ਜਿਨ੍ਹਾਂ ਦਾ ਰਲੇਵਾਂ ਹੁਣ ਐਸਬੀਆਈ ਵਿਚ ਹੋ ਚੁੱਕਿਆ ਹੈ। ਹਾਲਾਂਕਿ, ਐਸਬੀਆਈ ਦਾ ਕਹਿਣਾ ਹੈ ਕਿ ਉਸਨੇ ਜਦੋਂ ਓਵਰਟਾਈਮ ਪੇਮੈਂਟ ਦਾ ਫੈਸਲਾ ਲਿਆ ਸੀ ਉਦੋਂ ਉਨ੍ਹਾਂ ਬੈਂਕਾਂ ਦਾ ਰਲੇਵਾਂ ਨਹੀਂ ਹੋਇਆ ਸੀ।