15 ਮਹੀਨਿਆਂ ’ਚ 31% ਸਸਤਾ ਹੋਇਆ ਕੱਚਾ ਤੇਲ; ਕੰਪਨੀਆਂ ਨੂੰ 31 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ

ਏਜੰਸੀ

ਖ਼ਬਰਾਂ, ਵਪਾਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਨਹੀਂ ਹੋਈ ਕਟੌਤੀ

Crude oil became cheaper by 31% in 15 months

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 200 ਰੁਪਏ ਘਟਾ ਕੇ ਰਾਹਤ ਦਿਤੀ ਹੈ। ਹਾਲਾਂਕਿ ਆਮ ਆਦਮੀ ਦੀ ਦੂਜੀ ਸੱਭ ਤੋਂ ਵੱਡੀ ਲੋੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 15 ਮਹੀਨਿਆਂ ਤੋਂ ਜਿਉਂ ਦੀਆਂ ਤਿਉਂ ਹੀ ਬਰਕਰਾਰ ਹਨ। ਸਰਕਾਰੀ ਤੇਲ ਕੰਪਨੀਆਂ ਨੇ ਆਖਰੀ ਵਾਰ 21 ਮਈ 2022 ਨੂੰ ਪੈਟਰੋਲ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਈ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਦੋ ਸੀਨੀਅਰ IAS ਅਫ਼ਸਰ ਬਦਲੇ, ਦੇਖੋ ਸੂਚੀ 

ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 9.5 ਰੁਪਏ ਅਤੇ 7 ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਦੋਂ ਕੱਚਾ ਤੇਲ 109.51 ਡਾਲਰ ਸੀ। ਇਸ ਤੋਂ ਬਾਅਦ ਜੂਨ 2023 ਵਿਚ ਇਹ 31.57% ਡਿੱਗ ਕੇ 75 ਡਾਲਰ ਤੋਂ ਹੇਠਾਂ ਆ ਗਿਆ, ਪਰ ਪੈਟਰੋਲ ਅਤੇ ਡੀਜ਼ਲ ਸਸਤਾ ਨਹੀਂ ਹੋਇਆ। ਕੰਪਨੀਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ 2022 'ਚ ਮਹਿੰਗਾ ਕੱਚਾ ਤੇਲ ਖਰੀਦ ਕੇ ਪੈਟਰੋਲ ਅਤੇ ਡੀਜ਼ਲ ਬਣਾਉਣ 'ਚ ਭਾਰੀ ਨੁਕਸਾਨ ਝੱਲਣਾ ਪਿਆ ਸੀ। ਇਸ ਦੀ ਅਦਾਇਗੀ ਹੁਣ ਕੀਤੀ ਜਾ ਰਹੀ ਹੈ। ਤਿੰਨ ਸਰਕਾਰੀ ਤੇਲ ਕੰਪਨੀਆਂ ਨੂੰ ਵੀ 2022-23 ਦੀ ਅਪ੍ਰੈਲ-ਜੂਨ ਤਿਮਾਹੀ 'ਚ 16,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 18 ਤੋਂ 22 ਸਤੰਬਰ ਦਰਮਿਆਨ ਹੋਣਗੀਆਂ 5 ਬੈਠਕਾਂ

ਹਾਲਾਂਕਿ ਹੁਣ ਤਸਵੀਰ ਬਦਲ ਗਈ ਹੈ। 2023-24 ਦੀ ਅਪ੍ਰੈਲ-ਜੂਨ ਤਿਮਾਹੀ 'ਚ ਇਨ੍ਹਾਂ ਤੇਲ ਕੰਪਨੀਆਂ ਨੇ 31,159 ਕਰੋੜ ਰੁਪਏ ਦਾ ਬੇਮਿਸਾਲ ਮੁਨਾਫਾ ਕਮਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਕੋਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 5 ਤੋਂ 6 ਰੁਪਏ ਤਕ ਘਟਾਉਣ ਦੀ ਗੁੰਜਾਇਸ਼ ਹੈ। ਮਹਿੰਗਾਈ ਨੂੰ ਘਟਾਉਣਾ ਸਰਕਾਰ ਲਈ ਸੱਭ ਤੋਂ ਵੱਡਾ ਮੁੱਦਾ ਹੈ। ਫਿਲਹਾਲ ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ 89.62 ਰੁਪਏ/ਲੀਟਰ ਹੈ। ਅਜਿਹੇ 'ਚ ਦੋਵਾਂ ਈਂਧਨਾਂ ਦੀਆਂ ਕੀਮਤਾਂ 'ਚ 5 ਰੁਪਏ ਪ੍ਰਤੀ ਲੀਟਰ ਦੀ ਕਮੀ ਹੋ ਸਕਦੀ ਹੈ। ਦਰਅਸਲ, ਤੇਲ ਕੰਪਨੀਆਂ ਨੇ ਪਿਛਲੇ ਇਕ ਸਾਲ ਤੋਂ ਕੱਚਾ ਤੇਲ ਖਰੀਦਣ ਵਿਚ ਕਾਫੀ ਮੁਨਾਫਾ ਕਮਾਇਆ ਹੈ। 2022 ਦੀ ਪਹਿਲੀ ਤਿਮਾਹੀ 'ਚ ਦੁਨੀਆ 'ਚ ਕੱਚੇ ਤੇਲ ਦੀ ਕੀਮਤ 131 ਡਾਲਰ ਪ੍ਰਤੀ ਬੈਰਲ ਸੀ, ਪਰ ਸਾਨੂੰ ਇਹ ਰੂਸ ਤੋਂ 99 ਡਾਲਰ 'ਤੇ ਮਿਲਿਆ।

ਇਹ ਵੀ ਪੜ੍ਹੋ: ਅਮਰੀਕਾ ਦੇ 4 ਸੂਬਿਆਂ ਵਿਚ ਇਡਾਲੀਆ ਚੱਕਰਵਾਤ ਦਾ ਕਹਿਰ; 900 ਉਡਾਣਾਂ ਹੋਈਆਂ ਰੱਦ

2023 ਦੀ ਪਹਿਲੀ ਤਿਮਾਹੀ ਵਿਚ ਭਾਵ ਅਪ੍ਰੈਲ-ਜੂਨ ਦੇ ਵਿਚਕਾਰ, ਸਾਊਦੀ ਅਰਬ ਅਤੇ ਯੂਏਈ ਸਾਨੂੰ 86 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਤੇਲ ਵੇਚ ਰਹੇ ਸਨ। ਅੰਤਰਰਾਸ਼ਟਰੀ ਬਾਜ਼ਾਰ 'ਚ ਇਹ 77.7 ਡਾਲਰ ਸੀ। ਸਾਨੂੰ ਇਹ ਤੇਲ ਰੂਸ ਤੋਂ 70 ਡਾਲਰ ਤੋਂ ਵੀ ਘੱਟ ਕੀਮਤ ਵਿਚ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਤੇਲ ਕੰਪਨੀਆਂ ਨੂੰ ਅਜੇ ਵੀ ਇਹ ਤੇਲ 8.8 ਡਾਲਰ ਪ੍ਰਤੀ ਬੈਰਲ ਦੀ ਛੋਟ 'ਤੇ ਮਿਲ ਰਿਹਾ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਡਾਕਟਰ ਹਰਦੀਪ ਸਿੰਘ ਪੁਰੀ ਨੇ ਖੁਦ ਤੇਲ ਕੰਪਨੀਆਂ ਨੂੰ ਕੀਮਤਾਂ ਘਟਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ: 80 ਫ਼ੀਸਦੀ ਭਾਰਤੀਆਂ ਦੀ ਪੀਐਮ ਮੋਦੀ ਬਾਰੇ ਸਕਾਰਾਤਮਕ ਸੋਚ  : ਸਰਵੇਖਣ 

ਬਲੂਮਬਰਗ ਦੇ ਅਰਥ ਸ਼ਾਸਤਰੀ ਸਮੀਰਨ ਚੱਕਰਵਰਤੀ ਅਤੇ ਬਾਕਰ ਏ ਜ਼ੈਦੀ ਅਨੁਸਾਰ, 'ਐਲ.ਪੀ.ਜੀ. ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦਾ ਇਹ ਸਹੀ ਸਮਾਂ ਹੈ। ਮਹਿੰਗਾਈ ਬਾਰੇ ਸਰਕਾਰ ਦਾ ਨਜ਼ਰੀਆ ਬਹੁਤ ਸਪੱਸ਼ਟ ਹੈ। ਜਿਸ ਤਰ੍ਹਾਂ ਦਰਾਮਦ ਕਰਕੇ ਟਮਾਟਰ ਸਸਤੇ ਕੀਤੇ ਗਏ, ਰਸੋਈ ਗੈਸ ਦੀਆਂ ਕੀਮਤਾਂ ਘਟਾਈਆਂ ਗਈਆਂ, ਹੁਣ ਪੈਟਰੋਲ-ਡੀਜ਼ਲ 'ਤੇ ਧਿਆਨ ਦਿਤਾ ਗਿਆ ਹੈ। ਭਾਰੀ ਮੁਨਾਫ਼ਾ ਕਮਾਉਣ ਵਾਲੀਆਂ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਸਥਿਤੀ ਵਿਚ ਹਨ।