ਫੇਸਬੁੱਕ ਨੂੰ ਹੋਇਆ 5 ਮਿਲੀਅਨ ਡਾਲਰ ਦਾ ਜੁਰਮਾਨਾ, ਭਰਨ ਲਈ ਵੀ ਹੈ ਤਿਆਰ

ਏਜੰਸੀ

ਖ਼ਬਰਾਂ, ਵਪਾਰ

ਸੂਚਨਾ ਕਮਿਸ਼ਨਰ ਦੇ ਡਿਪਟੀ ਕਮਿਸ਼ਨਰ ਜੇਮਜ਼ ਡਿੱਪਲ ਜੌਹਨਸਟਨ ਨੇ ਕਿਹਾ ਕਿ ਆਈਸੀਓ ਦੀ ਮੁੱਖ ਚਿੰਤਾ ਬ੍ਰਿਟੇਨ ਦੇ ਨਾਗਰਿਕਾਂ ਦੁਆਰਾ ਡਾਟੇ ਦੀ ਦੁਰਵਰਤੋਂ ਕਰਨ ਦਾ ਖ਼ਤਰਾ ਹੈ

Facebook

ਨਵੀਂ ਦਿੱਲੀ- ਡੇਟਾ ਪ੍ਰੋਟੈਕਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਫੇਸਬੁੱਕ ਬ੍ਰਿਟੇਨ ਨੂੰ 5 ਲੱਖ ਪੌਂਡ ਦਾ ਜ਼ੁਰਮਾਨਾ ਦੇਣ ਲਈ ਸਹਿਮਤ ਹੋ ਗਿਆ ਹੈ। ਬ੍ਰਿਟੇਨ ਦੇ ਇਨਫੌਰਮੇਸ਼ਨ ਰਾਈਟਸ ਰੈਗੂਲੇਟਰ ਨੇ ਕਿਹਾ ਕਿ ਇੱਕ ਸਲਾਹਕਾਰ ਫਰਮ ਕੈਂਬਰਿਜ ਐਨਾਲਿਟਿਕਾ ਦੁਆਰਾ ਅੰਕੜਿਆਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਇਹ ਜ਼ੁਰਮਾਨਾ ਲਗਾਇਆ ਗਿਆ ਹੈ। ਰਾਜਨੀਤਿਕ ਸਲਾਹਕਾਰ ਸੰਸਥਾ ਦੁਆਰਾ ਇਕ ਖੋਜਕਰਤਾ ਤੋਂ 8.7 ਕਰੋੜ ਫੇਸਬੁੱਕ ਉਪਭੋਗਤਾਵਾਂ ਦਾ ਡਾਟਾ ਲੈਣ ਦੇ ਮਾਮਲੇ 'ਚ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੂੰ ਤਲਬ ਕੀਤਾ ਸੀ।

ਇਨਫਾਰਮੇਸ਼ਨ ਕਮਿਸ਼ਨਰ ਦੇ ਦਫ਼ਤਰ (ਆਈਸੀਓ) ਨੇ ਪਿਛਲੇ ਸਾਲ ਕੈਂਬਰਿਜ ਐਨਾਲਿਟਿਕਾ ਲਈ 10 ਲੱਖ ਬ੍ਰਿਟਿਸ਼ ਉਪਭੋਗਤਾ ਦਾ ਡਾਟਾ ਚੋਰੀ ਕਰਨ ਅਤੇ ਇਸ ਨੂੰ ਰਾਜਨੀਤਿਕ ਤੌਰ 'ਤੇ ਇਸਤੇਮਾਲ ਕਰਨ 'ਤੇ ਇਕ ਸੰਕੇਤ ਵਜੋਂ ਜ਼ੁਰਮਾਨਾ ਲਗਾਇਆ ਹੈ। ਆਈਸੀਓ ਨੇ ਕਿਹਾ ਕਿ ਅਪੀਲ ਵਾਪਸ ਲੈਣ ਅਤੇ ਜੁਰਮਾਨਾ ਅਦਾ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਫੇਸਬੁੱਕ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੋਇਆ।

ਸੂਚਨਾ ਕਮਿਸ਼ਨਰ ਦੇ ਡਿਪਟੀ ਕਮਿਸ਼ਨਰ ਜੇਮਜ਼ ਡਿੱਪਲ ਜੌਹਨਸਟਨ ਨੇ ਕਿਹਾ ਕਿ ਆਈਸੀਓ ਦੀ ਮੁੱਖ ਚਿੰਤਾ ਬ੍ਰਿਟੇਨ ਦੇ ਨਾਗਰਿਕਾਂ ਦੁਆਰਾ ਡਾਟੇ ਦੀ ਦੁਰਵਰਤੋਂ ਕਰਨ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਨਿਜੀ ਜਾਣਕਾਰੀ ਅਤੇ ਗੋਪਨੀਯਤਾ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਅਸੀਂ ਖੁਸ਼ ਹਾਂ ਕਿ ਫੇਸਬੁੱਕ ਨੇ ਡਾਟਾ ਸੁਰੱਖਿਆ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਤੇ ਅਗਲੇਰੇ ਕਦਮ ਵੀ ਚੁੱਕੇਗੀ। ਇਸ ਦੇ ਨਾਲ ਹੀ ਫੇਸਬੁੱਕ ਨੇ ਕਿਹਾ ਕਿ ਖੁਸ਼ੀ ਹੈ ਕਿ ਇਸ ਮਾਮਲੇ ‘ਤੇ ਸਮਝੌਤਾ ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।