ਸੈਕਟਰ 38 ਵਿਖੇ ਸੀਨੀਅਰ ਸਿਟੀਜ਼ਨ ਕੌਂਸਲ ਦੀ ਮੀਟਿੰਗ ਹੋਈ

ਏਜੰਸੀ

ਖ਼ਬਰਾਂ, ਚੰਡੀਗੜ੍ਹ

 ਪ੍ਰਧਾਨ ਕਾਲੀਆ ਅਤੇ ਡਾਇਰੈਕਟਰ ਵੀ.ਐਸ.ਐਨ. ਸੰਦੀਪ ਗਰਗ ਨੇ ਸਾਰੇ ਕਾਰਜਕਾਰੀ ਮੈਂਬਰਾਂ ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦਿਤੇ

Senior Citizen Council meet

ਚੰਡੀਗੜ੍ਹ: ਸੀਨੀਅਰ ਸਿਟੀਜ਼ਨ ਕੌਂਸਲ ਚੰਡੀਗੜ੍ਹ ਵਲੋਂ ਕਮਿਊਨਿਟੀ ਸੈਂਟਰ ਸੈਕਟਰ 38 ਸੀ ਚੰਡੀਗੜ੍ਹ ਵਿਖੇ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਕੀਤੀ ਗਈ। ਇਸ ’ਚ ਵੱਡੀ ਗਿਣਤੀ ’ਚ ਸੀਨੀਅਰ ਸਿਟੀਜ਼ਨਾਂ ਨੇ ਹਿੱਸਾ ਲਿਆ।

ਇਸ ਮੌਕੇ ਬੀਐਮਐਸ ਨਿਊਟ੍ਰੀਸ਼ਨ ਕਲੱਬ ਚੰਡੀਗੜ੍ਹ ਦੇ ਸੀਨੀਅਰ ਕੋਚ ਰਜਿੰਦਰ ਸਿੰਘ ਨੇ ਸੀਨੀਅਰ ਸਿਟੀਜ਼ਨਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਦਿਤੇ। ਵੀ.ਐਸ.ਐਨ. ਤੋਂ ਸੰਦੀਪ ਗਰਗ, ਭਾਵੇਸ਼ ਗਰਗ ਅਤੇ ਪ੍ਰਯੂਸ਼ ਢੀਂਗਰਾ ਨੇ ਸੀਨੀਅਰ ਨਾਗਰਿਕਾਂ ਨੂੰ ਅਪਣੀ ਬੱਚਤ ਦਾ ਪ੍ਰਬੰਧਨ ਅਤੇ ਗੁਣਾ ਕਰਨ ਦਾ ਮਾਰਗ ਦਰਸ਼ਨ ਕੀਤਾ ਹੈ 

ਇਸ ਮੌਕੇ ਸੀਨੀਅਰ ਨਾਗਰਿਕਾਂ ਲਈ ਦੁਪਹਿਰ ਦੇ ਖਾਣੇ ਅਤੇ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਬਜ਼ੁਰਗ ਨਾਗਰਿਕ ਵਲੋਂ ਪੁਰਾਣੇ ਗੀਤ ਪੇਸ਼ ਕੀਤੇ ਗਏ। ਪ੍ਰਧਾਨ ਕਾਲੀਆ ਅਤੇ ਡਾਇਰੈਕਟਰ ਵੀ.ਐਸ.ਐਨ. ਸੰਦੀਪ ਗਰਗ ਨੇ ਸਾਰੇ ਕਾਰਜਕਾਰੀ ਮੈਂਬਰਾਂ ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦਿਤੇ। ਹੇਠ ਲਿਖੇ ਅਧਿਕਾਰੀਆਂ ਨੇ ਹਿੱਸਾ ਲਿਆ। 

ਇਸ ਮੌਕੇ ਯੋਗੇਸ਼ ਢੀਂਗਰਾ ਐਮ.ਸੀ. ਚੰਡੀਗੜ੍ਹ, ਐਸ.ਡੀ. ਕਾਲੀਆ ਪ੍ਰਧਾਨ, ਬੀ.ਜੇ. ਕਾਲੀਆ ਸੀਨੀਅਰ ਮੀਤ ਪ੍ਰਧਾਨ, ਬੀ.ਆਰ. ਰੰਗਾਰਾ ਸਕੱਤਰ ਜਨਰਲ, ਰਵਿੰਦਰ ਪੁਸ਼ਪ ਭਾਗਤਿਆਰ ਮੀਤ ਪ੍ਰਧਾਨ, ਐਸ.ਐਨ. ਤ੍ਰਿਖਾ ਵੀ ਹਾਜ਼ਰ ਸਨ।