ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਚੰਡੀਗੜ੍ਹ 'ਚ ਪਟਾਖਿਆਂ ਦੇ ਪ੍ਰਯੋਗ ਬਾਰੇ ਨਵੇਂ ਹੁਕਮ ਜਾਰੀ

ਏਜੰਸੀ

ਖ਼ਬਰਾਂ, ਚੰਡੀਗੜ੍ਹ

ਪ੍ਰਮਾਣਿਤ "ਹਰਿਤ ਪਟਾਖੇ" ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ, "ਲੜੀ" ਵਾਲੇ ਪਟਾਖਿਆਂ ਦੀ ਵਰਤੋਂ ਪੂਰੀ ਤਰ੍ਹਾਂ ਰੋਕ 

representative Image.

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਪਟਾਖਿਆਂ 'ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਹ ਹੁਕਮ ਸਪਰੀਮ ਕੋਰਟ ਦੇ ਫੈਸਲੇ (Writ Petition No. 728/2015) ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ।

ਹੁਕਮ ਅਨੁਸਾਰ ਸ਼ਹਿਰ ਵਿਚ ਸਿਰਫ CSIR-NEERI ਵੱਲੋਂ ਪ੍ਰਮਾਣਿਤ "ਹਰਿਤ ਪਟਾਖੇ" ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। "ਲੜੀ" ਵਾਲੇ ਪਟਾਖਿਆਂ ਦੀ ਵਰਤੋਂ ਪੂਰੀ ਤਰ੍ਹਾਂ ਰੋਕ ਦਿਤੀ ਗਈ ਹੈ। ਆਨਲਾਈਨ ਪਟਾਖਿਆਂ ਨੂੰ ਵੇਚਣ 'ਤੇ ਵੀ ਪਾਬੰਦੀ ਰਹੇਗੀ। ਬਿਨਾਂ ਇਜਾਜ਼ਤ ਦੇ ਜਨਤਕ ਥਾਵਾਂ 'ਤੇ ਪਟਾਖੇ ਚਲਾਉਣ 'ਤੇ ਵੀ ਰੋਕ ਰਹੇਗੀ।

ਦੀਵਾਲੀ ਦੌਰਾਨ ਰਾਤ 8 ਤੋਂ 10 ਵਜੇ ਤੱਕ ਪਟਾਖਿਆਂ ਨੂੰ ਚਲਾਉਣ ਦੀ ਇਜਾਜ਼ਤ ਰਹੇਗੀ। ਜਦਕਿ ਗੁਰਪੁਰਬ ਮੌਕੇ ਤੜਕੇ 4 ਤੋਂ 5 ਅਤੇ ਰਾਤ 9 ਤੋਂ 10 ਵਜੇ ਤੱਕ ਪਟਾਖਿਆਂ ਨੂੰ ਚਲਾਉਣ ਦੀ ਇਜਾਜ਼ਤ ਰਹੇਗੀ।

ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਜਾਂ ਦੁਕਾਨਦਾਰ ਇਹ ਨਿਯਮ ਤੋੜੇਗਾ, ਉਸ 'ਤੇ Disaster Management Act, 2005 ਅਤੇ ਹੋਰ ਕਾਨੂੰਨਾਂ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਕਦਮ ਚੰਡੀਗੜ੍ਹ ਵਾਸੀਆਂ ਦੀ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਕੇ ਤਿਉਹਾਰਾਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਵਿੱਚ ਯੋਗਦਾਨ ਪਾਓ।