DIG Inderbir News: ਡਰੱਗਜ਼ ਅਤੇ ਭ੍ਰਿਸ਼ਟਾਚਾਰ ਮਾਮਲਾ: ਡੀਆਈਜੀ ਇੰਦਰਬੀਰ ਦੀਆਂ ਵਧੀਆਂ ਮੁਸ਼ਕਲਾਂ, ਸਹਿ ਦੋਸ਼ੀ ਬਣਾਇਆ ਸਰਕਾਰੀ ਗਵਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

DIG Inderbir News: ਅਦਾਲਤ ਨੇ ਇੰਦਰਬੀਰ ਨੂੰ 1 ਅਪ੍ਰੈਲ ਨੂੰ ਕੀਤਾ ਤਲਬ

DIG Inderbir's growing problems News in punjabi

DIG Inderbir's growing problems News in punjabi : 2007 ਬੈਚ ਦੇ ਆਈਪੀਐਸ ਅਧਿਕਾਰੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਇੰਦਰਬੀਰ ਸਿੰਘ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਤਰਨਤਾਰਨ ਦੀ ਇੱਕ ਅਦਾਲਤ ਨੇ ਇੱਕ ਸਹਿ-ਦੋਸ਼ੀ -- ਮੁਅੱਤਲ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਲਖਬੀਰ ਸਿੰਘ ਸੰਧੂ ਨੂੰ 2022 ਦੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਸਰਕਾਰੀ ਗਵਾਹ ਵਜੋਂ ਘੋਸ਼ਿਤ ਕੀਤਾ।

ਇਹ ਵੀ ਪੜ੍ਹੋ: Bihar Bridge collapsed News: ਬਿਹਾਰ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਪੁਲ ਡਿੱਗਿਆ, ਇਕ ਮਜ਼ਦੂਰ ਦੀ ਹੋਈ ਮੌਤ  

ਜਸਟਿਸ ਰਾਕੇਸ਼ ਕੁਮਾਰ ਸਿੰਗਲਾ ਦੀ ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਲਖਬੀਰ ਸਿੰਘ ਨੂੰ ਸਰਕਾਰੀ ਗਵਾਹ ਐਲਾਨ ਕੇ ਗਵਾਹ ਵਜੋਂ ਬੁਲਾਇਆ ਗਿਆ ਹੈ। ਅਦਾਲਤ ਨੇ ਇੰਦਰਬੀਰ ਨੂੰ ਵੀ 1 ਅਪ੍ਰੈਲ ਲਈ ਤਲਬ ਕੀਤਾ ਹੈ।

ਇਹ ਵੀ ਪੜ੍ਹੋ: Canada News: ਪ੍ਰਵਾਸੀਆਂ ਨੂੰ ਕੈਨੇਡਾ ਦੇਣ ਜਾ ਰਿਹਾ ਇਕ ਹੋਰ ਝਟਕਾ, ਅਸਥਾਈ ਨਿਵਾਸੀਆਂ ਦੀ ਗਿਣਤੀ ਕਰੇਗਾ ਸੀਮਤ  

ਇੰਦਰਬੀਰ ਪੰਜਾਬ ਦਾ ਪਹਿਲਾ ਡੀਆਈਜੀ ਰੈਂਕ ਦਾ ਆਈਪੀਐਸ ਅਧਿਕਾਰੀ ਹੈ, ਜਿਸ ਖ਼ਿਲਾਫ਼ ਵਿਜੀਲੈਂਸ ਬਿਊਰੋ (ਵੀਬੀ) ਨੇ ਦੋ ਮਾਮਲਿਆਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਲਖਬੀਰ ਨੇ ਸਰਕਾਰੀ ਗਵਾਹ ਬਣਨ ਲਈ ਜਨਵਰੀ ਵਿੱਚ ਵਿਜੀਲੈਂਸ ਬਿਊਰੋ ਅਤੇ ਅਦਾਲਤ ਤੱਕ ਪਹੁੰਚ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲਖਬੀਰ ਨੇ ਦੋਸ਼ ਲਾਇਆ ਕਿ ਉਸ ਨੇ ਰਿਸ਼ਵਤ ਦੀ ਰਕਮ ਇੰਦਰਬੀਰ ਨੂੰ ਸੌਂਪੀ ਅਤੇ ਤਰਨਤਾਰਨ ਦੀ ਅਦਾਲਤ ਵਿਚ ਆਪਣਾ ਕਬੂਲਨਾਮਾ ਦਰਜ ਕਰਵਾਇਆ। ਹਾਲਾਂਕਿ ਇੰਦਰਬੀਰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਦੋਸ਼ੀ ਹੈ ਪਰ ਹੁਣ ਤੱਕ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਡੀਆਈਜੀ ਇਸ ਸਮੇਂ ਪੰਜਾਬ ਆਰਮਡ ਪੁਲਿਸ (ਪੀਏਪੀ) ਹੈੱਡਕੁਆਰਟਰ, ਜਲੰਧਰ ਵਿਖੇ ਤਾਇਨਾਤ ਹੈ।

(For more news apart from 'DIG Inderbir's growing problems News in punjabi ' stay tuned to Rozana Spokesman)